PNB ਖਾਤਾਧਾਰਕਾਂ ਲਈ ਬੁਰੀ ਖ਼ਬਰ, ਬਚਤ ਖਾਤੇ ''ਤੇ ਵਿਆਜ ਦਰ ''ਚ ਕਟੌਤੀ

08/09/2021 5:12:36 PM

ਨਵੀਂ ਦਿੱਲੀ- ਪੰਜਾਬ ਨੈਸ਼ਨਲ ਬੈਂਕ ਯਾਨੀ ਪੀ. ਐੱਨ. ਬੀ. 1 ਸਤੰਬਰ 2021 ਤੋਂ ਬਚਤ ਖਾਤੇ ਵਿਚ ਜਮ੍ਹਾਂ ਰਾਸ਼ੀ 'ਤੇ ਵਿਆਜ ਦਰ ਘਟਾਉਣ ਜਾ ਰਿਹਾ ਹੈ। ਇਹ ਜਾਣਕਾਰੀ ਬੈਂਕ ਦੀ ਵੈੱਬਸਾਈਟ ਤੋਂ ਮਿਲੀ ਹੈ। ਬੈਂਕ ਦੀ ਨਵੀਂ ਵਿਆਜ ਦਰ 2.90 ਫ਼ੀਸਦੀ ਸਾਲਾਨਾ ਹੋਵੇਗੀ।


ਪੀ. ਐੱਨ. ਬੀ. ਅਨੁਸਾਰ, ਨਵੀਂ ਵਿਆਜ ਦਰ ਬੈਂਕ ਦੇ ਮੌਜੂਦਾ ਅਤੇ ਨਵੇਂ ਬਚਤ ਖਾਤਿਆਂ ਦੋਹਾਂ 'ਤੇ ਲਾਗੂ ਹੋਵੇਗੀ। ਇਸ ਸਮੇਂ ਪੰਜਾਬ ਨੈਸ਼ਨਲ ਬੈਂਕ ਦੇ ਬਚਤ ਖਾਤੇ 'ਤੇ ਵਿਆਜ ਦਰ 3 ਫ਼ੀਸਦੀ ਸਾਲਾਨਾ ਹੈ। ਪੰਜਾਬ ਨੈਸ਼ਨਲ ਬੈਂਕ ਦੇਸ਼ ਦਾ ਦੂਜਾ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਹੈ। ਭਾਰਤ ਦਾ ਸਭ ਤੋਂ ਵੱਡਾ ਬੈਂਕ ਇਸ ਸਮੇਂ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਹੈ। ਐੱਸ. ਬੀ. ਆਈ. ਵਿਚ ਬਚਤ ਖਾਤੇ 'ਤੇ ਵਿਆਜ ਦਰ ਇਸ ਸਮੇਂ 2.70 ਫ਼ੀਸਦੀ ਸਾਲਾਨਾ ਹੈ।

ਇਹ ਦੋਵੇਂ ਬੈਂਕ ਪੀ. ਐੱਨ. ਬੀ. ਦਾ ਹਿੱਸਾ ਹਨ

PunjabKesari

ਓਰੀਐਂਟਲ ਬੈਂਕ ਬੈਂਕ ਆਫ਼ ਕਾਮਰਸ ਅਤੇ ਯੂਨਾਈਟਿਡ ਬੈਂਕ ਆਫ਼ ਇੰਡੀਆ ਪੰਜਾਬ ਨੈਸ਼ਨਲ ਬੈਂਕ ਦਾ ਹਿੱਸਾ ਹਨ। ਇਨ੍ਹਾਂ ਦੋਵਾਂ ਬੈਂਕਾਂ ਨੂੰ 1 ਅਪ੍ਰੈਲ 2020 ਤੋਂ ਪੀ. ਐੱਨ. ਬੀ. ਵਿਚ ਮਿਲਾ ਦਿੱਤਾ ਗਿਆ ਸੀ। ਇਸ ਲਈ ਹੁਣ ਓਰੀਐਂਟਲ ਬੈਂਕ ਆਫ਼ ਕਾਮਰਸ ਅਤੇ ਯੂਨਾਈਟਿਡ ਬੈਂਕ ਆਫ਼ ਇੰਡੀਆ ਦੀਆਂ ਸ਼ਾਖਾਵਾਂ ਪੀ. ਐੱਨ. ਬੀ. ਦੀਆਂ ਸ਼ਾਖਾਵਾਂ ਵਜੋਂ ਕੰਮ ਕਰ ਰਹੀਆਂ ਹਨ।
 


Sanjeev

Content Editor

Related News