PNB SCAM: ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਦੀਆਂ ਮੁਸ਼ਕਿਲਾਂ ਵਧੀਆਂ, ਭੈਣ ਬਣੀ ਸਰਕਾਰੀ ਗਵਾਹ

Wednesday, Jan 06, 2021 - 01:32 PM (IST)

PNB SCAM: ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਦੀਆਂ ਮੁਸ਼ਕਿਲਾਂ ਵਧੀਆਂ, ਭੈਣ ਬਣੀ ਸਰਕਾਰੀ ਗਵਾਹ

ਬਿਜ਼ਨੈੱਸ ਡੈਸਕ: ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਘੋਟਾਲਾ ਮਾਮਲੇ ’ਚ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਪੀ.ਐੱਨ.ਬੀ. ਘੋਟਾਲੇ ’ਚ ਭਗੌੜਾ ਨੀਰਵ ਮੋਦੀ ਦੀ ਭੈਣ ਪੂਰਵੀ ਮੋਦੀ ਨੂੰ ਸਰਕਾਰੀ ਗਵਾਹ ਭਾਵ ਇਸਤਗਾਸਾ ਪੱਖ ਦਾ ਗਵਾਹ ਬਣਾਉਣ ਲਈ ਸਪੈਸ਼ਲ ਕੋਰਟ ਨੇ ਆਗਿਆ ਦੇ ਦਿੱਤੀ ਹੈ। ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਦੇ ਤਹਿਤ ਮਾਮਲਿਆਂ ਨੂੰ ਦੇਖਣ ਵਾਲੇ ਵਿਸ਼ੇਸ਼ ਜੱਜ ਵੀ.ਸੀ. ਬਾਰਡੇ ਨੇ ਸੋਮਵਾਰ ਨੂੰ ਸਰਕਾਰੀ ਗਵਾਹ ਬਣਨ ਨੂੰ ਲੈ ਕੇ ਪੂਰਵੀ ਵੱਲੋਂ ਦਿੱਤੀ ਗਈ ਅਰਜ਼ੀ ਨੂੰ ਸਵੀਕਾਰ ਕਰ ਲਿਆ। ਇਹ ਆਦੇਸ਼ ਮੰਗਲਵਾਰ ਨੂੰ ਉਪਲੱਬਧ ਕਰਵਾਇਆ ਗਿਆ। 

PunjabKesari
ਬੈਲਜ਼ੀਅਮ ਦੀ ਨਾਗਰਿਕ ਹੈ ਪੂਰਵੀ
ਅਦਾਲਤ ਨੇ ਕਿਹਾ ਕਿ ਇਸ ਮਾਮਲੇ ’ਚ ਮਾਫ਼ੀ ਮੰਗਣ ਤੋਂ ਬਾਅਦ ਦੋਸ਼ੀ ਪੂਰਵੀ ਮੋਦੀ (ਪੂਰਵੀ ਅਗਰਵਾਲ) ਹੁਣ ਸਰਕਾਰੀ ਗਵਾਹ ਹੋਵੇਗੀ। ਬੈਲਜ਼ੀਅਮ ਦੀ ਨਾਗਰਿਕ ਪੂਰਵੀ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਰਜ ਮਾਮਲੇ ’ਚ ਦੋਸ਼ੀ ਹੈ। ਅਦਾਲਤ ਨੇ ਆਦੇਸ਼ ’ਚ ਕਿਹਾ ਕਿ ਦੋਸ਼ੀ ਫਿਲਹਾਲ ਵਿਦੇਸ਼ ’ਚ ਰਹਿ ਰਿਹਾ ਹੈ। ਉਸ ਨੂੰ ਅਦਾਲਤ ਦੇ ਸਾਹਮਣੇ ਹਾਜ਼ਰ ਹੋਣ ਦਾ ਨਿਰਦੇਸ਼ ਦਿੱਤਾ ਜਾਵੇਗਾ। ਇਸ ਤੋਂ ਬਾਅਦ ਇਸਤਗਾਸਾ ਪੱਖ ਜ਼ਰੂਰੀ ਕਦਮ ਚੁੱਕੇਗਾ। 

PunjabKesari
ਮਾਫ਼ੀ ਅਰਜ਼ੀ ’ਚ ਪੂਰਵੀ ਮੋਦੀ ਨੇ ਆਖੀ ਇਹ ਗੱਲ
ਆਪਣੀ ਮਾਫ਼ੀ ’ਚ ਪੂਰਵੀ ਮੋਦੀ ਨੇ ਕਿਹਾ ਕਿ ਉਹ ਮੁੱਖ ਇਸਤਗਾਸਾ ਨਹੀਂ ਹੈ ਅਤੇ ਜਾਂਚ ਏਜੰਸੀਆਂ ਨੇ ਉਸ ਦੀ ਸੀਮਿਤ ਭੂਮਿਕਾ ਹੀ ਦੱਸੀ ਹੈ। ਉਸ ਨੇ ਕਿਹਾ ਕਿ ਜ਼ਰੂਰੀ ਸੂਚਨਾ ਅਤੇ ਦਸਤਾਵੇਜ਼ ਉਪਲੱਬਧ ਕਰਵਾਉਂਦੇ ਹੋਏ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕੋਲ ਪੂਰੀ ਤਰ੍ਹਾਂ ਨਾਲ ਸਹਿਯੋਗ ਕੀਤਾ ਹੈ। ਜਾਂਚ ਏਜੰਸੀਆਂ ਮੁਤਾਬਕ ਨੀਰਵ ਮੋਦੀ ਅਤੇ ਉਨ੍ਹਾਂ ਦੇ ਮਾਮਾ ਮੁਹੇਲ ਚੌਕਸੀ ਨੇ ਕੁਝ ਬੈਂਕ ਅਧਿਕਾਰੀਆਂ ਦੇ ਨਾਲ ਮਿਲ ਕੇ ਪੰਜਾਬ ਨੈਸ਼ਨਲ ਬੈਂਕ ’ਚੋਂ 14,000 ਕਰੋੜ ਰੁਪਏ ਦੀ ਧੋਖਾਧੜੀ ਕੀਤੀ। ਇਹ ਧੋਖਾਧੜੀ ਗਰੰਟੀ ਪੱਤਰ ਦੇ ਰਾਹੀਂ ਕੀਤੀ ਗਈ। 

ਨੋਟ: ਨੀਰਵ ਮੋਦੀ ਦੀ ਭੈਣ ਦੇ ਸਰਕਾਰੀ ਗਵਾਹ ਬਣਨ ’ਤੇ ਆਪਣੀ ਰਾਏ ਕੁਮੈਂਟ ਕਰਕੇ ਦੱਸੋ


author

Aarti dhillon

Content Editor

Related News