PNB ਘੋਟਾਲਾ: ਸਾਬਕਾ ਪ੍ਰਬੰਧਕ ਨਿਰਦੇਸ਼ਕ ਉਸ਼ਾ ਅਨੰਤ ਸੁਬਰਮਣੀਅਨ ਨੂੰ ਜ਼ਮਾਨਤ

08/21/2018 11:39:52 AM

ਨਵੀਂ ਦਿੱਲੀ—ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦੇ 14,000 ਕਰੋੜ ਰੁਪਏ ਦੇ ਘਟਾਲੇ 'ਚ ਇਲਾਹਾਬਾਦ ਬੈਂਕ ਦੀ ਸਾਬਕਾ ਪ੍ਰਬੰਧਕ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਉਸ਼ਾ ਅਨੰਤ ਸੁਬਰਮਣੀਅਨ ਨੂੰ ਇਕ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਇਸ ਮਹੀਨੇ ਅਦਾਲਤ ਨੇ ਇਕ ਮਾਮਲੇ 'ਚ ਅਨੰਤ ਸੁਬਰਮਣੀਅਨ ਦੇ ਖਿਲਾਫ ਇਸਤਗਾਸਾ ਦੇ ਲਈ ਰਾਸ਼ਟਰੀ ਮਨਜ਼ੂਰੀ ਨੂੰ ਨੋਟਿਸ 'ਚ ਲਿਆ ਸੀ। ਪ੍ਰਕਿਰਿਆ ਦੇ ਤਹਿਤ ਜਦੋਂ ਕੋਈ ਅਦਾਲਤ ਮਨਜ਼ੂਰੀ ਦਾ ਨੋਟਿਸ ਲੈਂਦੀ ਹੈ ਤਾਂ ਦੋਸ਼ੀ ਨੂੰ ਅਦਾਲਤ 'ਚ ਪੇਸ਼ ਹੋਣ ਲਈ ਸੰਮਨ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਦੋਸ਼ੀ ਜ਼ਮਾਨਤ ਲਈ ਅਪੀਲ ਕਰ ਸਕਦਾ ਹੈ। ਇਸ ਦੇ ਅਨੁਰੂਪ ਅਨੰਤ ਸੁਬਰਮਣੀਅਨ ਵਿਸ਼ੇਸ਼ ਜੱਜ ਜੇ.ਸੀ. ਜਗਦਾਲੇ ਦੀ ਅਦਾਲਤ 'ਚ ਪੇਸ਼ ਹੋਈ ਅਤੇ ਉਨ੍ਹਾਂ ਨੇ ਜ਼ਮਾਨਤ ਲਈ ਅਪੀਲ ਕੀਤੀ। ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ। ਸਰਕਾਰ ਨੇ 14 ਅਗਸਤ ਨੂੰ ਅੰਨਤ ਸੁਬਰਮਣੀਅਨ ਨੂੰ ਬਰਖਾਸਤ ਕਰ ਦਿੱਤਾ ਸੀ।
ਅਨੰਤ ਸੁਬਰਮਣੀਅਨ ਨੂੰ ਤਿੰਨ ਮਹੀਨੇ ਪਹਿਲਾਂ ਇਲਾਹਾਬਾਦ ਬੈਂਕ ਦੇ ਪ੍ਰਬੰਧਕ ਨਿਰਦੇਸ਼ਕ ਅਤੇ ਸੀ.ਈ.ਓ. ਦੇ ਤੌਰ 'ਤੇ ਉਨ੍ਹਾਂ ਦੀਆਂ ਸ਼ਕਤੀਆਂ ਨੂੰ ਵਾਪਸ ਲੈ ਲਿਆ ਗਿਆ ਸੀ। ਇਲਾਹਾਬਾਦ ਬੈਂਕ 'ਚ ਪ੍ਰਬੰਧਕ ਨਿਰਦੇਸ਼ਕ ਅਤੇ ਸੀ.ਈ.ਓ. ਬਣਨ ਤੋਂ ਪਹਿਲਾਂ ਉਸ਼ਾ ਅਨੰਤ ਸੁਬਰਮਣੀਅਨ ਪੰਜਾਬ ਨੈਸ਼ਨਲ ਬੈਂਕ ਦੀ ਪ੍ਰਬੰਧਕ ਨਿਰਦੇਸ਼ਕ ਅਤੇ ਸੀ.ਈ.ਓ. ਸੀ। ਪੀ.ਐੱਨ.ਬੀ. 'ਚ 14,000 ਕਰੋੜ ਦੇ ਧੋਖਾਧੜੀ ਮਾਮਲੇ ਦੀ ਸੀ.ਬੀ.ਆਈ. ਦੇ ਦੋਸ਼ ਪੱਤਰ 'ਚ ਉਨ੍ਹਾਂ ਦਾ ਨਾਂ ਸ਼ਾਮਲ ਹੈ। ਦੋਸ਼ ਹੈ ਕਿ ਪੀ.ਐੱਨ.ਬੀ. ਦੇ ਸਾਬਕਾ ਅਹੁਦੇ 'ਤੇ ਰਹਿੰਦੇ ਹੋਏ ਉਹ ਬੈਂਕ ਦੇ ਕੰਮਕਾਜ਼ 'ਤੇ ਉਪਯੁਕਤ ਤਰੀਕੇ ਨਾਲ ਕੰਟਰੋਲ ਰੱਖਣ 'ਚ ਅਸਫਲ ਰਹੀ।


Related News