ਜਾਇਦਾਦ ਦੀ ਨੀਲਾਮੀ ਲਈ ਪੀ. ਐੱਨ. ਬੀ. ਹਾਊਸਿੰਗ ਫਾਈਨਾਂਸ ਦਾ ਮੈਜਿਕ ਬ੍ਰਿਕਸ ਨਾਲ ਗਠਜੋੜ

Tuesday, Nov 21, 2017 - 04:13 AM (IST)

ਨਵੀਂ ਦਿੱਲੀ (ਭਾਸ਼ਾ)-ਪੀ. ਐੱਨ. ਬੀ. ਹਾਊਸਿੰਗ ਫਾਈਨਾਂਸ ਨੇ ਰਿਆਲਟੀ ਪੋਰਟਲ ਮੈਜਿਕ ਬ੍ਰਿਕਸ ਦੇ ਨਾਲ ਈ-ਨੀਲਾਮੀ ਲਈ ਗਠਜੋੜ ਕੀਤਾ ਹੈ, ਜਿਸ ਦੇ ਤਹਿਤ ਬੈਂਕ ਅਜਿਹੀਆਂ ਜਾਇਦਾਦਾਂ ਦੀ ਨੀਲਾਮੀ ਕਰੇਗਾ ਜਿਨ੍ਹਾਂ 'ਤੇ ਬੈਂਕ ਦਾ ਕਰਜ਼ਾ ਹੈ ਪਰ ਉਸ ਨੂੰ ਵਾਪਸ ਨਹੀਂ ਕੀਤਾ ਜਾ ਰਿਹਾ ਹੈ। ਬੈਂਕ ਨੇ ਉਨ੍ਹਾਂ ਨੂੰ ਵਾਪਸ ਆਪਣੇ ਕਬਜ਼ੇ ਵਿਚ ਲੈ ਲਿਆ ਹੈ।
 ਮੈਜਿਕ ਬ੍ਰਿਕਸ ਨੇ ਇਕ ਬਿਆਨ ਵਿਚ ਕਿਹਾ ਕਿ ਪਹਿਲੀ ਈ-ਨੀਲਾਮੀ 27 ਨਵੰਬਰ ਨੂੰ ਕੀਤੀ ਜਾਵੇਗੀ, ਜਿਸ 'ਚ 45 ਜਾਇਦਾਦਾਂ ਸ਼ਾਮਲ ਹਨ। ਇਨ੍ਹਾਂ 'ਚ 35 ਜਾਇਦਾਦਾਂ ਦਿੱਲੀ-ਐੱਨ. ਸੀ. ਆਰ. ਖੇਤਰ, 2 ਭਿਵਾੜੀ, 2 ਮੋਹਾਲੀ, 1 ਇੰਦੌਰ, 1 ਜਗਾਧਰੀ, 1 ਲੁਧਿਆਣਾ, 1 ਸੋਨੀਪਤ, 1 ਯਮੁਨਾਨਗਰ ਅਤੇ 1 ਜ਼ੀਰਕਪੁਰ ਦੀ ਹੈ। ਇਹ ਜਾਇਦਾਦਾਂ ਤੁਰੰਤ ਕਬਜ਼ਾ ਕਰਨ ਦੇ ਯੋਗ ਹਨ। ਇਸ ਲਈ ਰਜਿਸਟ੍ਰੇਸ਼ਨ ਮੈਜਿਕ ਬ੍ਰਿਕਸ ਦੀ ਸਾਈਟ 'ਤੇ 24 ਨਵੰਬਰ ਤੱਕ ਕਰਵਾਇਆ ਜਾ ਸਕਦਾ ਹੈ।


Related News