PNB ਖਾਤਾਧਾਰਕਾਂ ਲਈ ਵੱਡੀ ਖ਼ਬਰ, 1 ਫਰਵਰੀ ਤੋਂ ਨਹੀਂ ਕਢਵਾ ਸਕੋਗੇ ਇਨ੍ਹਾਂ ATM ਤੋਂ ਪੈਸੇ

Tuesday, Jan 19, 2021 - 06:32 PM (IST)

PNB ਖਾਤਾਧਾਰਕਾਂ ਲਈ ਵੱਡੀ ਖ਼ਬਰ, 1 ਫਰਵਰੀ ਤੋਂ ਨਹੀਂ ਕਢਵਾ ਸਕੋਗੇ ਇਨ੍ਹਾਂ ATM ਤੋਂ ਪੈਸੇ

ਨਵੀਂ ਦਿੱਲੀ — ਪੰਜਾਬ ਨੈਸ਼ਨਲ ਬੈਂਕ ਨੇ ਦੇਸ਼ ਭਰ ਵਿਚ ਵੱਧ ਰਹੀ ਏਟੀਐਮ ਧੋਖਾਧੜੀ ਨੂੰ ਰੋਕਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਜੇ ਤੁਹਾਡਾ ਵੀ ਪੀ.ਐਨ.ਬੀ. ਬੈਂਕ ’ਚ ਖ਼ਾਤਾ ਹੈ, ਤਾਂ ਇਹ ਤੁਹਾਡੇ ਲਈ ਮਹੱਤਵਪੂਰਣ ਖ਼ਬਰ ਹੈ। 1 ਫਰਵਰੀ 2021 ਤੋਂ PNB ਬੈਂਕ ਦੇ ਖ਼ਾਤਾਧਾਰਕ ਗੈਰ- ਈਐਮਵੀ ਏਟੀਐਮ ਮਸ਼ੀਨਾਂ ਨਾਲ ਲੈਣ-ਦੇਣ ਕਰਨ ਦੇ ਯੋਗ ਨਹੀਂ ਹੋਣਗੇ। ਭਾਵ ਤੁਸੀਂ ਗੈਰ- ਈਵੀਐਮ ਮਸ਼ੀਨਾਂ ਤੋਂ ਨਕਦੀ ਨਹੀਂ ਕਢਵਾ ਸਕੋਗੇ। ਪੀ.ਐਨ.ਬੀ. ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

PNB ਨੇ ਕੀਤਾ ਟਵੀਟ 

 

ਪੰਜਾਬ ਨੈਸ਼ਨਲ ਬੈਂਕ ਨੇ ਟਵੀਟ ਕੀਤਾ ਕਿ ਆਪਣੇ ਗਾਹਕਾਂ ਨੂੰ ਧੋਖਾਧੜੀ ਤੋਂ ਬਚਾਉਣ ਲਈ ਪੀ.ਐਨ.ਬੀ. 01.02.2021 ਤੋਂ ਗੈਰ-ਈਐਮਵੀ ਏਟੀਐਮ ਮਸ਼ੀਨਾਂ ਤੋਂ ਲੈਣ-ਦੇਣ (ਵਿੱਤੀ ਅਤੇ ਗੈਰ-ਵਿੱਤੀ) ’ਤੇ ਪਾਬੰਦੀ ਲਗਾਏਗੀ। ਗੋ-ਡਿਜੀਟਲ, ਗੋ-ਸੇਫ ...!

ਇਹ ਵੀ ਪੜ੍ਹੋ : '996 ਵਰਕ ਕਲਚਰ' ਕਾਰਨ ਚੀਨ ਦੇ ਮੁਲਾਜ਼ਮ ਪਰੇਸ਼ਾਨ, ਕੰਮ ਦੇ ਬੋਝ ਕਾਰਨ ਕਰ ਰਹੇ ਖ਼ੁਦਕੁਸ਼ੀਆਂ

ਈਐਮਵੀ ਮਸ਼ੀਨ ਤੋਂ ਬਿਨਾਂ ਨਹੀਂ ਕਰ ਸਕਾਂਗੇ ਲੈਣ-ਦੇਣ

ਬੈਂਕ ਨੇ ਕਿਹਾ ਕਿ ਧੋਖਾਧੜੀ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੀ.ਐਨ.ਬੀ. ਨੇ ਇਹ ਕਦਮ ਚੁੱਕਿਆ ਹੈ, ਤਾਂ ਜੋ ਖ਼ਾਤਾਧਾਰਕਾਂ ਦਾ ਪੈਸਾ ਸੁਰੱਖਿਅਤ ਰਹੇ। 1 ਫਰਵਰੀ ਤੋਂ ਗਾਹਕ ਈਐਮਵੀ ਤੋਂ ਬਿਨਾਂ ਏਟੀਐਮ ਤੋਂ ਵਿੱਤੀ ਜਾਂ ਗੈਰ-ਵਿੱਤੀ ਲੈਣ-ਦੇਣ ਨਹੀਂ ਕਰ ਸਕਣਗੇ।

ਨਾਨ-ਈਵੀਐਮ ਏਟੀਐਮ ਕੀ ਹੈ?

ਨਾਨ-ਈਐਮਵੀ ਏਟੀਐਮ ਉਹ ਹੁੰਦੇ ਹਨ ਜਿਸ ਵਿਚ ਲੈਣ-ਦੇਣ ਦੇ ਦੌਰਾਨ ਕਾਰਡ ਨਹੀਂ ਰੱਖਿਆ ਜਾਂਦਾ। ਇਸ ਵਿਚ ਮੈਗਨੇਟਿਕ ਸਟਿ੍ਰਪ ਜ਼ਰੀਏ ਡਾਟਾ ਨੂੰ ਰੀਡ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਈਐਮਵੀ ਏਟੀਐਮ ’ਚ ਕੁਝ ਸਕਿੰਟਾਂ ਲਈ ਕਾਰਡ ਲਾਕ ਹੋ ਜਾਂਦਾ ਹੈ।

ਇਹ ਵੀ ਪੜ੍ਹੋ : ਏਲਨ ਮਸਕ ਨੂੰ ਪਛਾੜ ਜੈੱਫ ਬੇਜੋਸ ਮੁੜ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਜਾਣੋ ਮੁਕੇਸ਼ ਅੰਬਾਨੀ ਦੀ ਸਥਿਤੀ

ਹਾਲ ਹੀ ਵਿਚ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਖ਼ਾਤਾਧਾਰਕਾਂ ਨੂੰ ਪੀ.ਐੱਨ ਬੀ ਓਨ ਐਪ ਰਾਹੀਂ ਆਪਣੇ ਏ.ਟੀ.ਐਮ ਡੈਬਿਟ ਕਾਰਡ ਨੂੰ ਚਾਲੂ / ਬੰਦ ਕਰਨ ਦੀ ਸਹੂਲਤ ਦਿੱਤੀ ਹੈ। ਜੇ ਤੁਸੀਂ ਆਪਣਾ ਕਾਰਡ ਨਹੀਂ ਵਰਤਦੇ, ਤਾਂ ਤੁਸੀਂ ਇਸਨੂੰ ਬੰਦ ਕਰ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਪੈਸੇ ਤੁਹਾਡੇ ਬੈਂਕ ਖਾਤੇ ਵਿਚ ਜ਼ਿਆਦਾ ਸੁਰੱਖਿਅਤ ਰਹਿਣਗੇ।

ਇਹ ਵੀ ਪੜ੍ਹੋ : ਪੈਟਰੋਲ ਅਤੇ ਡੀਜ਼ਲ ’ਤੇ ਟੈਕਸ ’ਚ ਰਿਕਾਰਡ ਵਾਧਾ, ਐਕਸਾਈਜ਼ ਡਿਊਟੀ ਕੁਲੈਕਸ਼ਨ 48% ਵਧਿਆ

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News