3 ਮਹੀਨੇ ''ਚ PNB ਦੇ 228 ATM ਹੋਏ ਬੰਦ, ਪਰ POS ਮਸ਼ੀਨਾਂ ਦੀ ਗਿਣਤੀ ਵਧੀ

08/19/2018 4:28:28 PM

ਨਵੀਂ ਦਿੱਲੀ—ਦੇਸ਼ ਦੇ ਦੂਜੇ ਵੱਡੇ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦੇ ਜੂਨ 'ਚ ਖਤਮ ਤਿਮਾਹੀ ਦੇ ਦੌਰਾਨ 228 ਏ.ਟੀ.ਐੱਮ. ਘਟੇ ਹਨ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਜੂਨ 2018 ਦੇ ਅੰਤ ਤੱਕ ਬੈਂਕ ਦੀਆਂ ਏ.ਟੀ.ਐੱਮ.ਮਸ਼ੀਨਾਂ ਦੀ ਗਿਣਤੀ ਘਟ ਕੇ 9440 ਰਹਿ ਗਈ ਹੈ, ਇਸ ਤੋਂ ਪਹਿਲਾਂ ਮਾਰਚ 2018 ਦੇ ਅੰਤ ਤੱਕ ਇਹ ਅੰਕੜਾ 9668 ਏ.ਟੀ.ਐੱਮ ਦਾ ਸੀ।
ਕੁੱਲ ਏ.ਟੀ.ਐੱਮ. ਮਸ਼ੀਨਾਂ ਦੀ ਗਿਣਤੀ ਵਧੀ
ਹਾਲਾਂਕਿ ਮਾਰਚ ਤੋਂ ਜੂਨ ਦੌਰਾਨ ਦੇਸ਼ 'ਚ ਕੁੱਲ ਏ.ਟੀ.ਐੱਮ. ਮਸ਼ੀਨਾਂ ਦੀ ਗਿਣਤੀ 'ਚ 4200 ਤੋਂ ਜ਼ਿਆਦਾ ਵਾਧਾ ਹੋਇਆ ਹੈ। ਆਰ.ਬੀ.ਆਈ. ਦੇ ਅੰਕੜਿਆਂ ਮੁਤਾਬਕ ਇਸ ਸਾਲ ਜੂਨ ਅੰਤ ਤੱਕ ਦੇਸ਼ 'ਚ ਕੁੱਲ ਏ.ਟੀ.ਐੱਮ. ਮਸ਼ੀਨਾਂ ਦੀ ਗਿਣਤੀ 211255 ਦਰਜ ਕੀਤੀ ਗਈ ਹੈ, ਜੋ ਮਾਰਚ ਅੰਤ 'ਚ 207052 ਸੀ। ਦੇਸ਼ ਭਰ 'ਚ ਸਭ ਤੋਂ ਜ਼ਿਆਦਾ ਏ.ਟੀ.ਐੱਮ. ਮਸ਼ੀਨਾਂ ਸਟੇਟ ਬੈਂਕ ਆਫ ਇੰਡੀਆ ਦੀ ਹੈ। ਆਰ.ਬੀ.ਆਈ. ਅੰਕੜਿਆਂ ਦੇ ਮੁਤਾਬਕ ਜੂਨ ਅੰਤ ਤੱਕ ਐੱਮ.ਬੀ.ਆਈ ਦੀ ਦੇਸ਼ ਭਰ 'ਚ  59598 ਏ.ਟੀ.ਐੱਮ. ਮਸ਼ੀਨਾਂ ਦਰਜ ਕੀਤੀਆਂ ਗਈਆਂ ਹਨ। 
ਪੀ.ਓ.ਐੱਸ. ਮਸ਼ੀਨਾਂ ਦੀ ਗਿਣਤੀ 'ਚ ਵਾਧਾ
ਹਾਲ ਦੇ ਦਿਨਾਂ 'ਚ ਦੇਸ਼ 'ਚ ਏ.ਟੀ.ਐੱਮ. ਮਸ਼ੀਨਾਂ ਦੀ ਥਾਂ ਪੁਆਇੰਟ ਆਫ ਸੇਲ (ਪੀ.ਓ.ਐੱਸ) ਮਸ਼ੀਨਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਮਾਰਚ ਤੋਂ ਜੂਨ ਦੇ ਦੌਰਾਨ ਪੀ.ਓ.ਐੱਸ. ਮਸ਼ੀਨਾਂ ਦੀ ਗਿਣਤੀ 228117 ਵਧ ਕੇ 33,11,184 ਹੋ ਗਈ ਹੈ। ਸਭ ਤੋਂ ਜ਼ਿਆਦਾ ਐੱਸ.ਬੀ.ਆਈ. ਦੀ ਪੀ.ਓ.ਐੱਸ. ਮਸ਼ੀਨਾਂ ਦੀ ਗਿਣਤੀ 16324 ਵਧ ਕੇ 6,23,113 ਦਰਜ ਕੀਤੀ ਗਈ ਹੈ ਜਦਕਿ ਪੀ.ਐੱਨ.ਬੀ. ਦੀਆਂ ਮਸ਼ੀਨਾਂ ਦੀ ਗਿਣਤੀ 3445 ਭਾਵ ਲਗਭਗ 7 ਫੀਸਦੀ ਵਧ ਕੇ 53,686 ਹੋਈ ਹੈ। 
ਸਭ ਤੋਂ ਜ਼ਿਆਦਾ ਪੀ.ਓ.ਐੱਸ. ਮਸ਼ੀਨਾਂ ਵਾਲੇ ਬੈਂਕ
ਦੇਸ਼ ਭਰ 'ਚ ਕੁੱਲ 33,11,184 ਪੀ.ਓ.ਐੱਸ.ਮਸ਼ੀਨਾਂ 'ਚ ਸਭ ਤੋਂ ਜ਼ਿਆਦਾ ਐੱਸ.ਬੀ.ਆਈ. ਦੀਆਂ ਮਸ਼ੀਨਾਂ ਹਨ, ਦੂਜੇ ਨੰਬਰ 'ਤੇ 5,01,204 ਮਸ਼ੀਨਾਂ ਦੇ ਨਾਲ ਐਕਸਿਸ ਬੈਂਕ, ਤੀਜੇ 'ਤੇ 4,98,459 ਮਸ਼ੀਨਾਂ ਦੇ ਨਾਲ ਰਤਨਾਕਰ ਬੈਂਕ, ਚੌਥੇ 'ਤੇ 4,14,144 ਮਸ਼ੀਨਾਂ ਦੇ ਨਾਲ ਐੱਚ.ਡੀ.ਐੱਫ.ਸੀ. ਬੈਂਕ ਅਤੇ ਪੰਜਵੇਂ 'ਤੇ 3,37,523 ਮਸ਼ੀਨਾਂ ਦੇ ਨਾਲ ਆਈ.ਸੀ.ਆਈ.ਸੀ.ਆਈ. ਬੈਂਕ ਹੈ।


Related News