ਮਹਿੰਗੀ ਹੋ ਗਈ ਪਲੇਟਫਾਰਮ ਟਿਕਟ, ਜਾਣੋ ਕਿਉਂ ਪੈਂਦੀ ਹੈ ਖਰੀਦਣੀ

Tuesday, Mar 17, 2020 - 03:35 PM (IST)

ਮਹਿੰਗੀ ਹੋ ਗਈ ਪਲੇਟਫਾਰਮ ਟਿਕਟ, ਜਾਣੋ ਕਿਉਂ ਪੈਂਦੀ ਹੈ ਖਰੀਦਣੀ

ਨਵੀਂ ਦਿੱਲੀ— ਹੁਣ ਸਟੇਸ਼ਨ 'ਤੇ ਰਿਸ਼ਤੇਦਾਰਾਂ ਨੂੰ ਬਾਇ-ਬਾਇ ਕਰਨਾ ਮਹਿੰਗਾ ਹੋਵੇਗਾ। ਇਸ ਦਾ ਕਾਰਨ ਹੈ ਕਿ ਪਲੇਟਫਾਰਮ ਟਿਕਟ ਦੀ ਕੀਮਤ ਵਧਾ ਦਿੱਤੀ ਗਈ ਹੈ। ਹੁਣ ਇਹ 10 ਰੁਪਏ ਦੀ ਜਗ੍ਹਾ 50 ਰੁਪਏ 'ਚ ਮਿਲੇਗੀ। ਫਿਲਹਾਲ ਇਹ ਸੈਂਟਰਲ ਰੇਲਵੇ ਦੇ 5 ਮੰਡਲ ਮੁੰਬਈ, ਪੁਣੇ, ਨਾਗਪੁਰ, ਭੁਸਵਾਲ ਅਤੇ ਸੋਲਾਪੁਰ 'ਚ ਵਧਾਈ ਗਈ ਹੈ ਪਰ ਖਦਸ਼ਾ ਹੈ ਕਿ ਹੋਰ ਜਗ੍ਹਾ ਵੀ ਪਲੇਟਫਾਰਮ ਟਿਕਟ ਦੀ ਕੀਮਤ ਜਲਦ ਹੀ ਵਧਾਈ ਜਾ ਸਕਦੀ ਹੈ।

 


ਕਿਉਂ ਜ਼ਰੂਰੀ ਹੈ ਟਿਕਟ-
ਰੇਲਵੇ ਨਿਯਮਾਂ ਮੁਤਾਬਕ, ਯਾਤਰੀ ਹੀ ਸਟੇਸ਼ਨ ਪਲੇਟਫਾਰਮ 'ਤੇ ਦਾਖਲ ਹੋ ਸਕਦੇ ਹਨ ਪਰ ਸੀਮਤ ਗਿਣਤੀ 'ਚ ਸਟੇਸ਼ਨ 'ਤੇ ਉਹ ਵਿਅਕਤੀ ਵੀ ਆ ਸਕਦੇ ਹਨ ਜੋ ਯਾਤਰੀ ਨਹੀਂ ਹਨ ਪਰ ਰਿਸ਼ਤੇਦਾਰ ਜਾਂ ਪਰਿਵਾਰ ਦੇ ਕਿਸੇ ਮੈਂਬਰ ਜਾਂ ਕਿਸੇ ਨਜ਼ਦੀਕੀ ਮਿੱਤਰ ਨੂੰ ਸਟੇਸ਼ਨ ਲੈਣ ਜਾਂ ਛੱਡਣ ਆਉਂਦੇ ਹਨ।
ਰੇਲਵੇ ਸਟੇਸ਼ਨਾਂ 'ਤੇ 10 ਰੁਪਏ ਪ੍ਰਤੀ ਵਿਅਕਤੀ ਭੁਗਤਾਨ ਕਰਕੇ ਪਲੇਟਫਾਰਮ ਟਿਕਟ ਖਰੀਦੀ ਜਾ ਸਕਦੀ ਹੈ। ਇਸ ਟਿਕਟ ਦੀ ਵੈਲਡਿਟੀ ਜਾਰੀ ਹੋਣ ਦੇ ਸਮੇਂ ਤੋਂ ਦੋ ਘੰਟੇ ਤਕ ਰਹਿੰਦੀ ਹੈ ਤੇ ਇਹ ਜਾਣਕਾਰੀ ਟਿਕਟ 'ਤੇ ਲਿਖੀ ਹੁੰਦੀ ਹੈ। ਪਲੇਟਫਾਰਮ ਛੱਡਦੇ ਸਮੇਂ ਟਿਕਟ ਧਾਰਕ ਨੂੰ ਇਹ ਟਿਕਟ ਡਿਊਟੀ 'ਤੇ ਤਾਇਨਾਤ ਟਿਕਟ ਕੁਲੈਕਟਰ ਨੂੰ ਦੇਣੀ ਹੁੰਦੀ ਹੈ। ਜੇਕਰ ਕੋਈ ਪਲੇਟਫਾਰਮ ਟਿਕਟ ਖਰੀਦਣਾ ਭੁੱਲ ਜਾਂਦਾ ਹੈ ਤਾਂ ਰੇਲਵੇ ਦਾ ਟਿਕਟ ਚੈਕਿੰਗ ਸਟਾਫ ਉਸ ਨੂੰ ਘੱਟੋ-ਘੱਟ 250 ਰੁਪਏ ਦਾ ਜੁਰਮਾਨਾ ਲਾ ਸਕਦਾ ਹੈ।


Related News