ਪਲਾਸਟਿਕ ਬੈਗ ''ਤੇ ਬੈਨ ਲੱਗਣ ਨਾਲ ਜੂਟ ਇੰਡਸਟਰੀ ਨੂੰ ਮਿਲਿਆ ਬੂਸਟ

11/05/2019 12:20:32 PM

ਨਵੀਂ ਦਿੱਲੀ—ਵਾਤਾਵਰਣ ਨੂੰ ਬਚਾਉਣ ਲਈ ਭਾਰਤ ਹੀ ਨਹੀਂ ਪੂਰੀ ਦੁਨੀਆ ਪਲਾਸਟਿਕ ਦੀ ਵਰਤੋਂ 'ਤੇ ਪਾਬੰਦੀ ਲਗਾ ਰਹੀ ਹੈ। ਇਸ ਦਾ ਫਾਇਦਾ ਗੋਲਡ ਫਾਈਬਰ ਕਹੇ ਜਾਣ ਵਾਲੇ ਜੂਟ ਨੂੰ ਮਿਲ ਰਿਹਾ ਹੈ। ਜੁਟ ਮਿੱਲਾਂ ਨੂੰ ਵੱਡੀ ਮਾਤਰਾ 'ਚ ਆਰਡਰ ਮਿਲ ਰਹੇ ਹਨ। ਨਾ ਸਿਰਫ ਸਰਕਾਰ ਸਗੋਂ ਟੇਸਕੋ ਅਤੇ ਮੂਜੀ ਵਰਗੇ ਗਲੋਬਲ ਰਿਟੇਲਰਸ ਵੀ ਜੂਟ ਦੇ ਥੈਲਿਆਂ ਦੀ ਡਿਮਾਂਡ ਕਰ ਰਹੇ ਹਨ। ਇਸ ਨਾਲ ਜੂਟ ਇੰਡਸਟਰੀ ਨੂੰ ਬੂਸਟ ਮਿਲਿਆ ਹੈ। ਹਾਲਾਤ ਇਹ ਹਨ ਕਿ ਜੂਟ ਬੈਗ ਬਣਾਉਣ ਵਾਲੀ ਯੂਨੀਟਸ ਨੂੰ ਸਰਕਾਰ ਨੂੰ ਅਪੀਲ ਕਰਨੀ ਪਈ ਹੈ ਕਿ ਜੂਟ ਬੈਗ ਦੇ ਹੋਰ ਆਰਡਰ ਨਾ ਦੇਣ।
ਸੂਤਰਾਂ ਮੁਤਾਬਕ ਬਿਡਲਾ ਕਾਰਪੋਰੇਸ਼ਨ ਦੀ ਯੂਨਿਟ ਬਿਡਲਾ ਜੂਟ ਮਿਲਸ 20 ਲੱਖ ਜੂਟ ਥੈਲਿਆਂ ਦਾ ਆਰਡਰ ਪੂਰਾ ਕਰਨ ਲਈ ਆਪਣੀ ਸਮਰੱਥਾ ਵਧਾਉਣ 'ਤੇ ਕੰਮ ਕਰ ਰਹੀ ਹੈ। ਬਿਡਲਾ ਜੂਟ ਮਿਲਸ ਦੇ ਅਸਿਸਟੈਂਟ ਵਾਈਸ ਪ੍ਰੈਜੀਡੈਂਟ ਆਦਿੱਤਯ ਸ਼ਰਮਾ ਨੇ ਦੱਸਿਆ ਕਿ ਅਸੀਂ ਪਿਛਲੇ ਸਾਲ ਇਹ ਯੂਨਿਟ ਸ਼ੁਰੂ ਕੀਤੀ ਹੈ ਅਤੇ ਸਾਡੀ ਸਮੱਰਥਾ ਮਹੀਨੇ 'ਚ 1,50,000 ਬੈਗ ਬਣਾਉਣ ਦੀ ਹੈ। 2 ਮਹੀਨੇ ਦੇ ਅੰਦਰ ਅਸੀਂ ਨਵੇਂ ਸਥਾਨ 'ਤੇ ਇੰਨੀ ਹੀ ਸਮਰੱਥਾ ਵਾਲੀ ਇਕ ਹੋਰ ਯੂਨਿਟ ਸ਼ੁਰੂ ਕਰਨ ਜਾ ਰਹੇ ਹਨ। ਬਿਡਲਾ ਜੂਟ ਮਿਲਸ ਦੇ ਕੋਲ ਪਹਿਲਾਂ ਤੋਂ ਕੰਮ ਦਾ ਇੰਨਾ ਦਬਾਅ ਹੋ ਗਿਆ ਹੈ ਕਿ ਉਸ ਨੇ ਸਰਕਾਰ ਨੂੰ ਕਿਹਾ ਕਿ ਹੋਰ ਆਰਡਰ ਨਾ ਦੇਣ।
ਵੱਧ ਰਿਹਾ ਜੂਟ ਉਤਪਾਦਾਂ ਦਾ ਨਿਰਯਾਤ
ਵੱਡੀ ਜੂਟ ਮਿਲਸ 'ਚੋਂ ਇਕ ਗਲੋਸਟਰ ਨੇ ਹਾਲ ਹੀ 'ਚ ਕੋਲਕਾਤਾ ਦੇ ਕੋਲ 70 ਏਕੜ ਜ਼ਮੀਨ ਖਰੀਦੀ ਹੈ, ਜਿਥੇ ਇਹ ਕੰਪਨੀ 200 ਕਰੋੜ ਰੁਪਏ 'ਚ ਆਪਣੇ ਵਲੋਂ ਇਕਲੌਤੀ ਜੂਟ ਮੈਨਿਊਫੈਕਚਰਿੰਗ ਯੂਨਿਟ ਸੈਟ ਕਰੇਗੀ। ਇਸ ਦੀ ਸਮਰੱਥਾ ਰੋਜ਼ਾਨਾ 100 ਟਨ ਜੂਟ ਨੂੰ ਪ੍ਰੋਸੈੱਸ ਕਰਨ ਦੀ ਹੋਵੇਗੀ। ਜੂਟ ਬੈਗ ਮੈਨਿਊਫੈਕਚਰਿੰਗ ਸੈਕਟਰ 'ਚ ਗਰੋਥ ਦੇ ਪਿੱਛੇ ਸ਼ਾਪਿੰਗ ਬੈਗਸ ਦੀ ਵੱਧਦੀ ਮੰਗ ਪ੍ਰਮੁੱਖ ਕਾਰਨ ਹੈ। 2013-14 'ਚ ਜੂਟ ਬੈਗਸ ਦਾ ਨਿਰਯਾਤ 3 ਕਰੋੜ ਤੋਂ ਵਧ ਕੇ ਵਿੱਤੀ ਸਾਲ 2019 'ਚ 5.6 ਕਰੋੜ ਰੁਪਏ ਹੋ ਗਿਆ ਹੈ।


Aarti dhillon

Content Editor

Related News