ਪਾਇਲਟ ਨੂੰ ਮਹਿੰਗੀ ਪਈ ਗਰਲਫ੍ਰੈਂਡ ਦੀ ਮਹਿਮਾਨ ਨਵਾਜ਼ੀ, ਜਹਾਜ਼ ਨੂੰ ਬਣਾਇਆ ''ਲਿਵਿੰਗ ਰੂਮ''.. ਹੁਣ DGCA ਕਰੇਗਾ ਜਾਂਚ

Friday, Apr 21, 2023 - 04:51 PM (IST)

ਪਾਇਲਟ ਨੂੰ ਮਹਿੰਗੀ ਪਈ ਗਰਲਫ੍ਰੈਂਡ ਦੀ ਮਹਿਮਾਨ ਨਵਾਜ਼ੀ, ਜਹਾਜ਼ ਨੂੰ ਬਣਾਇਆ ''ਲਿਵਿੰਗ ਰੂਮ''.. ਹੁਣ DGCA ਕਰੇਗਾ ਜਾਂਚ

ਨਵੀਂ ਦਿੱਲੀ - ਹਵਾਬਾਜ਼ੀ ਰੈਗੂਲੇਟਰ ਡੀਜੀਸੀਏ 27 ਫਰਵਰੀ ਨੂੰ ਏਅਰ ਇੰਡੀਆ ਦੀ ਦੁਬਈ-ਦਿੱਲੀ ਉਡਾਣ ਦੌਰਾਨ ਪਾਇਲਟ ਦੀ ਮਹਿਲਾ ਦੋਸਤ ਨੂੰ ਕਾਕਪਿਟ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੇ ਜਾਣ ਦੀ ਜਾਂਚ ਕਰ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਏਅਰਲਾਈਨ ਵੀ ਜਾਂਚ ਕਰ ਰਹੀ ਹੈ। ਏਅਰ ਇੰਡੀਆ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਏਅਰਲਾਈਨ ਯਾਤਰੀਆਂ ਦੀ ਸੁਰੱਖਿਆ ਅਤੇ ਦੇਖਭਾਲ ਨਾਲ ਸਬੰਧਤ ਪਹਿਲੂਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕਰੇਗੀ ਅਤੇ ਘਟਨਾ ਨਾਲ ਸਬੰਧਿਤ ਅਣਗਹਿਲੀ ਨੂੰ ਲੈ ਕੇ ਜ਼ਰੂਰੀ ਕਾਰਵਾਈ ਕਰੇਗੀ।

ਇਹ ਵੀ ਪੜ੍ਹੋ : ਅਕਸ਼ੈ ਤ੍ਰਿਤੀਆ ਦੇ ਤਿਓਹਾਰ ਮੌਕੇ ਸੋਨੇ ਦੀ ਵਿਕਰੀ ’ਚ 20 ਫੀਸਦੀ ਦੀ ਗਿਰਾਵਟ ਦਾ ਖਦਸ਼ਾ

ਰਿਪੋਰਟਾਂ ਮੁਤਾਬਕ ਇਹ ਘਟਨਾ 27 ਫਰਵਰੀ ਦੀ ਹੈ ਅਤੇ ਦੁਬਈ-ਦਿੱਲੀ ਫਲਾਈਟ ਦੇ ਚਾਲਕ ਦਲ ਦੇ ਮੈਂਬਰ ਵੱਲੋਂ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਡੀਜੀਸੀਏ ਦੇ ਇੱਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰੈਗੂਲੇਟਰ ਮਾਮਲੇ ਦੀ ਜਾਂਚ ਕਰ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਜਾਂਚ ਟੀਮ ਤਕਨੀਕੀ ਅਤੇ ਸੁਰੱਖਿਆ ਦੇ ਨਜ਼ਰੀਏ ਤੋਂ ਸਬੰਧਤ ਤੱਥਾਂ ਦੀ ਜਾਂਚ ਕਰੇਗੀ। ਫਲਾਈਟ ਦੇ ਪਾਇਲਟ ਨੇ ਇੱਕ ਮਹਿਲਾ ਦੋਸਤ ਨੂੰ ਕਾਕਪਿਟ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਸੀ।

ਅਸਲ 'ਚ ਏਅਰ ਇੰਡੀਆ ਦਾ ਪਾਇਲਟ ਆਪਣੀ ਮਹਿਲਾ ਦੋਸਤ ਨੂੰ ਕਾਕਪਿਟ 'ਚ ਸੈਰ ਕਰਨ ਲਈ ਲੈ ਗਿਆ ਅਤੇ ਇੰਨਾ ਹੀ ਨਹੀਂ ਪਾਇਲਟ 'ਤੇ ਦੋਸ਼ ਹੈ ਕਿ ਉਸ ਨੇ ਆਪਣੇ ਦੋਸਤ ਦਾ ਸਵਾਗਤ ਕਰਨ ਲਈ ਕੈਬਿਨ ਕਰੂ ਨੂੰ ਖਾਸ ਨਿਰਦੇਸ਼ ਦਿੱਤੇ ਸਨ। ਇਸ ਤੋਂ ਇਲਾਵਾ ਆਪਣੇ ਦੋਸਤ 'ਤੇ ਬਿਜ਼ਨਸ ਕਲਾਸ ਦਾ ਖਾਣਾ ਖੁਆਉਣ ਦਾ ਵੀ ਦੋਸ਼ ਹੈ। ਘਟਨਾ ਦੀ ਪੁਸ਼ਟੀ ਕਰਦੇ ਹੋਏ ਏਅਰਲਾਈਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਏਅਰ ਇੰਡੀਆ ਨੇ ਉਠਾਏ ਗਏ ਮੁੱਦਿਆਂ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ।

ਦੱਸ ਦੇਈਏ ਕਿ ਸਿਵਲ ਏਵੀਏਸ਼ਨ (DGCA) ਸੁਰੱਖਿਆ ਨਿਯਮਾਂ ਦੀ ਉਲੰਘਣਾ ਹੈ ਜਿਸ ਦੇ ਤਹਿਤ ਪਾਇਲਟ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਡੀਜੀਸੀਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ਡੀਜੀਸੀਏ ਮਾਮਲੇ ਦੀ ਜਾਂਚ ਕਰ ਰਿਹਾ ਹੈ।

ਇਹ ਵੀ ਪੜ੍ਹੋ : ਘੱਟ ਹੋਵੇਗੀ ਮਹਿੰਗਾਈ, 6 ਫੀਸਦੀ ਦੀ ਰਫਤਾਰ ਨਾਲ ਦੌੜੇਗੀ ਭਾਰਤੀ ਅਰਥਵਿਵਸਥਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News