ਅਕਤੂਬਰ ਤੋਂ ਸਪਾਈਸਜੈੱਟ 12 ਨਵੀਂਆਂ ਉਡਾਣਾਂ ਕਰੇਗੀ ਸ਼ੁਰੂ

08/17/2019 9:33:11 AM


ਨਵੀਂ ਦਿੱਲੀ—ਸਪਾਈਸਜੈੱਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਅਕਤੂਬਰ ਦੇ ਪਹਿਲੇ ਹਫਤੇ ਤੋਂ 12 ਨਵੀਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਇਨ੍ਹਾਂ 'ਚੋਂ 10 ਉਡਾਣਾਂ ਵੱਖ-ਵੱਖ ਸ਼ਹਿਰਾਂ ਨੂੰ ਦਿੱਲੀ ਨਾਲ ਜੋੜਣਗੀਆਂ। ਸਸਤੀ ਸੇਵਾ ਪ੍ਰਦਾਤਾ ਸਪਾਈਸਜੈੱਟ ਨੇ ਅੱਠ ਅਕਤੂਬਰ ਤੋਂ ਰੋਜ਼ਾਨਾ ਦਿੱਲੀ-ਔਂਰੰਗਾਬਾਦ ਉਡਾਣ ਦੀ ਘੋਸ਼ਣਾ ਦੇ ਨਾਲ ਹੀ ਇਹ ਵੀ ਦੱਸਿਆ ਕਿ ਉਡਾਣ ਦੇ ਮਾਮਲੇ 'ਚ ਔਂਰੰਗਾਬਾਦ 53ਵਾਂ ਘਰੇਲੂ ਸਥਾਨ ਹੋਵੇਗਾ। ਦਿੱਲੀ-ਔਰੰਗਾਬਾਦ ਦੇ ਲਈ ਨਵੀਂ ਉਡਾਣ ਸ਼ੁਰੂ ਕਰਨ ਦੇ ਨਾਲ ਸਪਾਈਸਜੈੱਟ ਨੇ ਦਿੱਲੀ-ਤਿਰੂਵਨੰਤਪੂਰਮ ਅਤੇ ਕੋਲਕਾਤਾ-ਅਹਿਮਦਾਬਾਦ ਖੇਤਰ ਲਈ ਵੀ ਉਡਾਣ ਦੀ ਘੋਸ਼ਣਾ ਕੀਤੀ ਹੈ।


Aarti dhillon

Content Editor

Related News