ਫੋਨ-ਪੇ ਨੇ ਜੁਲਾਈ ''ਚ ਕੀਤਾ 33.5 ਕਰੋੜ ਦੇ ਲੈਣ ਦੇਣ ਦੇ ਆਂਕੜੇ ਨੂੰ ਪਾਰ

Tuesday, Aug 06, 2019 - 04:59 PM (IST)

ਫੋਨ-ਪੇ ਨੇ ਜੁਲਾਈ ''ਚ ਕੀਤਾ 33.5 ਕਰੋੜ ਦੇ ਲੈਣ ਦੇਣ ਦੇ ਆਂਕੜੇ ਨੂੰ ਪਾਰ

ਨਵੀਂ ਦਿੱਲੀ—ਡਿਜ਼ੀਟਲ ਭੁਗਤਾਨ ਪਲੇਟਫਾਰਮ ਫੋਨ-ਪੇ ਨੇ ਇਸ ਸਾਲ ਜੁਲਾਈ 'ਚ 33.5 ਕਰੋੜ ਲੈਣ ਦੇਣ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਕੰਪਨੀ ਨੇ ਮੰਗਲਵਾਰ ਨੂੰ ਇਥੇ ਦੱਸਿਆ ਕਿ ਉਸ ਨੇ 95 ਅਰਬ ਡਾਲਰ ਦੀ ਸਾਲਾਨਾ ਟੋਟਲ ਪੇਮੈਂਟ ਵੈਲਿਊ ਨੂੰ ਵੀ ਪ੍ਰਾਪਤ ਕਰ ਲਿਆ ਹੈ। ਜੂਨ 2018 'ਚ 20 ਅਰਬ ਡਾਲਰ ਦੇ ਅੰਕੜੇ ਨੂੰ ਪਾਰ ਕਰਨ ਦੇ ਬਾਅਦ ਫੋਨ-ਪੇ ਦਾ ਟੋਟਲ ਪੇਮੈਂਟ ਵੈਲਿਊ ਦਰ ਪਿਛਲੇ ਸਾਲ ਦੀ ਤੁਲਨਾ 'ਚ 5 ਗੁਣਾ ਵਧ ਗਿਆ ਹੈ। ਇਹ ਅਭੂਤਪੂਰਵ ਵਾਧਾ ਫੋਨ-ਪੇ ਮਰਚੇਂਟ ਨੈੱਟਵਰਕ ਦੇ ਆਨਲਾਈਨ ਅਤੇ ਆਫਲਾਈਨ ਦੋਵਾਂ ਦੀ ਤੇਜ਼ੀ ਨਾਲ ਵਿਸਤਾਰ ਦੇ ਕਾਰਨ ਹੋਇਆ ਹੈ। ਫੋਨ-ਪੇ ਨੇ ਇਸ ਸਾਲ ਆਪਣੀ ਮਾਰਕਟਿੰਗ ਗਤੀਵਿਧੀਆਂ 'ਤੇ ਬਹੁਤ ਜ਼ਿਆਦਾ ਨਿਵੇਸ਼ ਕੀਤਾ ਹੈ ਅਤੇ ਵੀਵੋ ਆਈ.ਪੀ.ਐੱਲ. 2019 ਦੇ ਟੀ.ਵੀ. ਪ੍ਰਸਾਰਣ ਲਈ ਅਧਿਕਾਰਿਕ ਸਹਿ ਪ੍ਰਾਯੋਜਕ ਅਤੇ ਕ੍ਰਿਕਟ ਵਿਸ਼ਵ ਕੱਪ 2019 ਦੇ ਟੀ.ਵੀ. ਪ੍ਰਸਾਰਣ ਲਈ ਅਧਿਕਾਰਿਕ ਸਹਿ-ਪੇਸ਼ਕਾਰੀ ਪ੍ਰਾਯੋਜਕ ਸੀ।


author

Aarti dhillon

Content Editor

Related News