ਪੰਜਾਬ 'ਚ ਡੀਜ਼ਲ 88 ਰੁ: ਤੋਂ ਪਾਰ, ਪੈਟਰੋਲ ਬਣਾਉਣ ਜਾ ਰਿਹੈ ਨਵਾਂ ਰਿਕਾਰਡ

Monday, Jun 07, 2021 - 08:39 AM (IST)

ਪੰਜਾਬ 'ਚ ਡੀਜ਼ਲ 88 ਰੁ: ਤੋਂ ਪਾਰ, ਪੈਟਰੋਲ ਬਣਾਉਣ ਜਾ ਰਿਹੈ ਨਵਾਂ ਰਿਕਾਰਡ

ਨਵੀਂ ਦਿੱਲੀ- ਪੈਟਰੋਲ, ਡੀਜ਼ਲ ਕੀਮਤਾਂ ਵਿਚ ਸੋਮਵਾਰ ਨੂੰ ਲਗਾਤਾਰ ਦੂਜੇ ਦਿਨ ਕੀਮਤਾਂ ਵਿਚ ਵਾਧਾ ਹੋਣ ਨਾਲ ਇਹ ਦੋਵੇਂ ਈਂਧਣ ਨਵੇਂ ਰਿਕਾਰਡ 'ਤੇ ਪਹੁੰਚ ਗਏ ਹਨ। ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਵਿਚ 27 ਪੈਸੇ ਅਤੇ ਡੀਜ਼ਲ ਵਿਚ 31 ਪੈਸੇ ਦਾ ਵਾਧਾ ਕੀਤਾ ਹੈ। 4 ਮਈ ਤੋਂ ਹੁਣ ਤੱਕ 20 ਵਾਰ ਕੀਮਤਾਂ ਵਿਚ ਵਾਧਾ ਹੋਣ ਨਾਲ ਪੈਟਰੋਲ 4.91 ਰੁਪਏ ਤੇ ਡੀਜ਼ਲ 5.49 ਰੁਪਏ ਮਹਿੰਗਾ ਹੋ ਚੁੱਕਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 95.31 ਰੁਪਏ, ਡੀਜ਼ਲ ਦੀ 86.22 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ। 

ਮੁੰਬਈ ਵਿਚ ਪੈਟਰੋਲ ਦੀ ਕੀਮਤ 101.52 ਰੁਪਏ ਅਤੇ ਡੀਜ਼ਲ ਦੀ 93.58 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਉੱਥੇ ਹੀ, ਪੰਜਾਬ ਵਿਚ ਪੈਟਰੋਲ ਹੁਣ 100 ਰੁਪਏ ਪ੍ਰਤੀ ਲਿਟਰ ਹੋਣ ਦੇ ਬਿਲਕੁਲ ਨਜ਼ਦੀਕ ਹੈ। ਇਸ ਪੱਧਰ 'ਤੇ ਪਹੁੰਚਣ ਵਿਚ ਸਿਰਫ਼ 2.50-3.50 ਰੁਪਏ ਦਾ ਫ਼ਰਕ ਰਹਿ ਗਿਆ ਹੈ।

ਪੰਜਾਬ 'ਚ ਪੈਟਰੋਲ, ਡੀਜ਼ਲ
ਹਿੰਦੁਸਤਾਨ ਪੈਟਰੋਲੀਅਮ ਅਨੁਸਾਰ, ਜਲੰਧਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 96 ਰੁਪਏ 51 ਪੈਸੇ ਅਤੇ ਡੀਜ਼ਲ ਦੀ 88 ਰੁਪਏ 28 ਪੈਸੇ ਪ੍ਰਤੀ ਲਿਟਰ ਹੋ ਗਈ ਹੈ। ਪਟਿਆਲਾ ਸ਼ਹਿਰ ਵਿਚ ਪੈਟਰੋਲ ਦੀ ਕੀਮਤ 96 ਰੁਪਏ 97 ਪੈਸੇ, ਡੀਜ਼ਲ ਦੀ 88 ਰੁਪਏ 69 ਪੈਸੇ ਪ੍ਰਤੀ ਲਿਟਰ ਹੋ ਗਈ ਹੈ।

ਇਹ ਵੀ ਪੜ੍ਹੋ- ਨਵਾਂ ਲੇਬਰ ਕੋਡ : ਹੱਥ 'ਚ ਆਉਣ ਵਾਲੀ ਸੈਲਰੀ ਹੋਵੇਗੀ ਘੱਟ, ਵਧੇਗਾ ਪੀ. ਐੱਫ.

ਲੁਧਿਆਣਾ ਸ਼ਹਿਰ ਵਿਚ ਪੈਟਰੋਲ ਦੀ ਕੀਮਤ 96 ਰੁਪਏ 95 ਪੈਸੇ ਤੇ ਡੀਜ਼ਲ ਦੀ 88 ਰੁਪਏ 68 ਪੈਸੇ ਪ੍ਰਤੀ ਲਿਟਰ 'ਤੇ ਦਰਜ ਕੀਤੀ ਗਈ। ਅੰਮ੍ਰਿਤਸਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 97 ਰੁਪਏ 18 ਪੈਸੇ ਅਤੇ ਡੀਜ਼ਲ ਦੀ 88 ਰੁਪਏ 90 ਪੈਸੇ ਹੋ ਗਈ ਹੈ। ਮੋਹਾਲੀ 'ਚ ਪੈਟਰੋਲ ਦੀ ਕੀਮਤ 97 ਰੁਪਏ 49 ਪੈਸੇ ਅਤੇ ਡੀਜ਼ਲ ਦੀ 89 ਰੁਪਏ 17 ਪੈਸੇ ਪ੍ਰਤੀ ਲਿਟਰ ਤੱਕ ਦਰਜ ਕੀਤੀ ਗਈ। ਪਠਾਨਕੋਟ ਵਿਚ ਪੈਟਰੋਲ 97.31 ਰੁਪਏ ਪ੍ਰਤੀ ਲਿਟਰ ਅਤੇ ਮੋਗਾ ਵਿਚ ਇਹ 97.32 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਚੁੱਕਾ ਹੈ।

ਇਹ ਵੀ ਪੜ੍ਹੋ- LIC ਦਾ ਆਈ. ਪੀ. ਓ. ਆਉਂਦੇ ਹੀ ਰਿਲਾਇੰਸ ਨਹੀਂ ਰਹੇਗੀ ਸਭ ਤੋਂ ਵੱਡੀ ਕੰਪਨੀ!


author

Sanjeev

Content Editor

Related News