ਕੇਂਦਰੀ ਐਕਸਾਈਜ਼ ਡਿਊਟੀ ''ਚ ਕਟੌਤੀ ਤੋਂ ਬਾਅਦ ਗੋਆ ''ਚ ਪੈਟਰੋਲ 97.17 ਰੁਪਏ, ਡੀਜ਼ਲ 89.74 ਰੁਪਏ ਪ੍ਰਤੀ ਲੀਟਰ ''ਤੇ
Sunday, May 22, 2022 - 01:02 PM (IST)
ਪਣਜੀ (ਭਾਸ਼ਾ) - ਕੇਂਦਰ ਵੱਲੋਂ ਈਂਧਨ ਉੱਤੇ ਐਕਸਾਈਜ਼ ਡਿਊਟੀ ਵਿੱਚ ਕਟੌਤੀ ਤੋਂ ਬਾਅਦ ਗੋਆ ਵਿੱਚ ਪੈਟਰੋਲ ਦੀ ਕੀਮਤ 97.17 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 89.74 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇੰਡਸਟਰੀ ਨਾਲ ਜੁੜੇ ਇਕ ਵਿਅਕਤੀ ਨੇ ਇਹ ਜਾਣਕਾਰੀ ਦਿੱਤੀ।
ਗੋਆ ਸਰਕਾਰ ਦੇ ਇੱਕ ਸੂਤਰ ਨੇ ਕਿਹਾ ਕਿ ਰਾਜ ਸਰਕਾਰ ਪੈਟਰੋਲ ਅਤੇ ਡੀਜ਼ਲ 'ਤੇ ਵੈਲਯੂ ਐਡਿਡ ਟੈਕਸ (ਵੈਟ) ਵਿੱਚ ਹੋਰ ਕਟੌਤੀ ਨਹੀਂ ਕਰੇਗੀ, ਕਿਉਂਕਿ ਇਸ ਨਾਲ ਆਰਥਿਕਤਾ ਨੂੰ ਨੁਕਸਾਨ ਹੋ ਸਕਦਾ ਹੈ।
ਗੋਆ 'ਚ ਪੈਟਰੋਲ 'ਤੇ 26 ਫੀਸਦੀ ਅਤੇ ਡੀਜ਼ਲ 'ਤੇ 22 ਫੀਸਦੀ ਵੈਟ ਲਗਾਇਆ ਜਾਂਦਾ ਹੈ।
ਕੇਂਦਰ ਨੇ ਸ਼ਨੀਵਾਰ ਨੂੰ ਪੈਟਰੋਲ 'ਤੇ 8 ਰੁਪਏ ਅਤੇ ਡੀਜ਼ਲ 'ਤੇ 6 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਘਟਾਉਣ ਦਾ ਐਲਾਨ ਕੀਤਾ ਹੈ।
ਆਲ ਗੋਆ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਇਸ ਕਦਮ ਤੋਂ ਬਾਅਦ ਤੱਟਵਰਤੀ ਰਾਜ 'ਚ ਪੈਟਰੋਲ ਦੀ ਕੀਮਤ 97.17 ਰੁਪਏ ਅਤੇ ਡੀਜ਼ਲ ਦੀ ਕੀਮਤ 89.74 ਰੁਪਏ ਪ੍ਰਤੀ ਲੀਟਰ 'ਤੇ ਆ ਗਈ ਹੈ।
ਗੋਆ ਵਿੱਚ 130 ਪੈਟਰੋਲ/ਡੀਜ਼ਲ ਡੀਲਰਾਂ ਦਾ ਨੈੱਟਵਰਕ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।