ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਨਹੀਂ ਮਿਲੇਗੀ ਅਜੇ ਰਾਹਤ, ਕਰਨਾ ਪੈ ਸਕਦੈ ਲੰਬਾ ਇੰਤਜ਼ਾਰ

Thursday, Feb 08, 2024 - 12:44 PM (IST)

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਨਹੀਂ ਮਿਲੇਗੀ ਅਜੇ ਰਾਹਤ, ਕਰਨਾ ਪੈ ਸਕਦੈ ਲੰਬਾ ਇੰਤਜ਼ਾਰ

ਬੈਤੂਲ (ਗੋਆ) (ਭਾਸ਼ਾ) – ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਹੋਣ ਲਈ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ, ਕਿਉਂਕਿ ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧਾ ਹੋਣ ਨਾਲ ਡੀਜ਼ਲ ’ਤੇ ਫਿਰ ਕੰਪਨੀਆਂ ਨੂੰ ਘਾਟਾ ਪੈ ਰਿਹਾ ਹੈ। ਕੱਚੇ ਤੇਲ ਦੀਆਂ ਕੌਮਾਂਤਰੀ ਕੀਮਤਾਂ ਵਿਚ ਹੁਣੇ ਜਿਹੇ ਆਈ ਮਜ਼ਬੂਤੀ ਨਾਲ ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਨੂੰ ਡੀਜ਼ਲ ’ਤੇ ਪ੍ਰਤੀ ਲਿਟਰ ਲਗਭਗ 3 ਰੁਪਏ ਦਾ ਘਾਟਾ ਪੈ ਰਿਹਾ ਹੈ, ਜਦੋਂਕਿ ਪੈਟਰੋਲ ’ਤੇ ਉਨ੍ਹਾਂ ਦੇ ਮੁਨਾਫੇ ਵਿਚ ਕਮੀ ਆਈ ਹੈ। ਇਹ ਜਾਣਕਾਰੀ ਤੇਲ ਉਦਯੋਗ ਦੇ ਅਧਿਕਾਰੀਆਂ ਨੇ ਦਿੱਤੀ।

ਇਹ ਵੀ ਪੜ੍ਹੋ - ਚੌਲਾਂ ’ਤੇ ਬਰਾਮਦ ਟੈਕਸ ਨਾਲ ਦੁਨੀਆ ’ਚ ਮਹਿੰਗੇ ਹੋ ਸਕਦੇ ਹਨ ਚੌਲ!

ਅਧਿਕਾਰੀਆਂ ਨੇ ਇੱਥੇ ਆਯੋਜਿਤ ‘ਭਾਰਤ ਊਰਜਾ ਹਫ਼ਤਾ’ ਦੌਰਾਨ ਕਿਹਾ ਕਿ ਪੈਟਰੋਲ ’ਤੇ ਮੁਨਾਫੇ ਵਿਚ ਕਮੀ ਆਉਣ ਅਤੇ ਡੀਜ਼ਲ ’ਤੇ ਘਾਟਾ ਪੈਣ ਨਾਲ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਪ੍ਰਚੂਨ ਕੀਮਤਾਂ ਵਿਚ ਕਟੌਤੀ ਕਰਨ ਤੋਂ ਪ੍ਰਹੇਜ਼ ਕਰ ਰਹੀਆਂ ਹਨ। ਅਪ੍ਰੈਲ, 2022 ਤੋਂ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਤਬਦੀਲੀ ਨਹੀਂ ਹੋਈ ਹੈ। ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚ. ਪੀ. ਸੀ. ਐੱਲ.) ਦਾ ਦੇਸ਼ ਦੇ ਲਗਭਗ 90 ਫ਼ੀਸਦੀ ਈਂਧਨ ਬਾਜ਼ਾਰ ’ਤੇ ਕੰਟਰੋਲ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ: RBI ਨੇ 2024 ਦੀ ਪਹਿਲੀ ਬੈਠਕ 'ਚ ਵੀ ਰੈਪੋ ਰੇਟ 'ਚ ਨਹੀਂ ਕੀਤਾ ਕੋਈ ਬਦਲਾਅ

ਇਨ੍ਹਾਂ ਕੰਪਨੀਆਂ ਨੇ ਕੱਚੇ ਤੇਲ ਦੇ ਘਟਣ-ਵਧਣ ਦੇ ਬਾਵਜੂਦ ਲੰਬੇ ਸਮੇਂ ਤੋਂ ਪੈਟਰੋਲ, ਡੀਜ਼ਲ ਤੇ ਰਸੋਈ ਗੈਸ (ਐੱਲ. ਪੀ. ਜੀ.) ਦੀਆਂ ਕੀਮਤਾਂ ਵਿਚ ‘ਇੱਛਾ ਨਾਲ’ ਕੋਈ ਤਬਦੀਲੀ ਨਹੀਂ ਕੀਤੀ। ਭਾਰਤ ਤੇਲ ਦੀਆਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ 85 ਫ਼ੀਸਦੀ ਦਰਾਮਦ ’ਤੇ ਨਿਰਭਰ ਹੈ। ਪਿਛਲੇ ਸਾਲ ਦੇ ਅਖੀਰ ਵਿਚ ਕੱਚਾ ਤੇਲ ਨਰਮ ਹੋ ਗਿਆ ਸੀ ਪਰ ਜਨਵਰੀ ਦੇ ਦੂਜੇ ਪੰਦਰਵਾੜੇ ’ਚ ਇਹ ਮੁੜ ਚੜ੍ਹ ਗਿਆ। ਤੇਲ ਉਦਯੋਗ ਦੇ ਇਕ ਅਧਿਕਾਰੀ ਨੇ ਕਿਹਾ,‘‘ਡੀਜ਼ਲ ’ਤੇ ਘਾਟਾ ਪੈ ਰਿਹਾ ਹੈ। ਹਾਲਾਂਕਿ ਇਹ ਹਾਂ-ਪੱਖੀ ਹੋ ਗਿਆ ਸੀ ਪਰ ਹੁਣ ਤੇਲ ਕੰਪਨੀਆਂ ਨੂੰ ਲਗਭਗ 3 ਰੁਪਏ ਪ੍ਰਤੀ ਲਿਟਰ ਦਾ ਨੁਕਸਾਨ ਹੋ ਰਿਹਾ ਹੈ। ਇਸੇ ਦੇ ਨਾਲ ਪੈਟਰੋਲ ’ਤੇ ਮੁਨਾਫਾ ਮਾਰਜਿਨ ਵੀ ਘੱਟ ਹੋ ਕੇ ਲਗਭਗ 3-4 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ।’’

ਇਹ ਵੀ ਪੜ੍ਹੋ - 20 ਸਾਲ ਦੀ ਹੋਈ Facebook, Mark Zuckerberg ਨੇ ਸਾਂਝੀ ਕੀਤੀ 2004 ਦੀ ਪ੍ਰੋਫਾਈਲ ਫੋਟੋ, ਆਖੀ ਇਹ ਗੱਲ

ਕੀ ਕਹਿਣਾ ਹੈ ਹਰਦੀਪ ਸਿੰਘ ਪੁਰੀ ਦਾ
ਪੈਟਰੋਲੀਅਮ ਕੀਮਤਾਂ ਵਿਚ ਤਬਦੀਲੀ ਬਾਰੇ ਪੁੱਛੇ ਜਾਣ ’ਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ‘ਭਾਰਤ ਊਰਜਾ ਹਫ਼ਤਾ’ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਕੀਮਤਾਂ ਤੈਅ ਨਹੀਂ ਕਰਦੀ ਅਤੇ ਤੇਲ ਕੰਪਨੀਆਂ ਸਾਰੇ ਆਰਥਿਕ ਪਹਿਲੂਆਂ ’ਤੇ ਵਿਚਾਰ ਕਰ ਕੇ ਫ਼ੈਸਲਾ ਲੈਂਦੀਆਂ ਹਨ। ਇਸ ਦੇ ਨਾਲ ਹੀ ਪੁਰੀ ਨੇ ਕਿਹਾ, ‘‘ਤੇਲ ਕੰਪਨੀਆਂ ਕਹਿ ਰਹੀਆਂ ਹਨ ਕਿ ਅਜੇ ਵੀ ਬਾਜ਼ਾਰ ਵਿਚ ਅਸਥਿਰਤਾ ਹੈ।’’

ਭਾਰਤ 2027 ’ਚ ਕੱਚੇ ਤੇਲ ਦੀ ਮੰਗ ’ਚ ਵਾਧੇ ਦਾ ਸਭ ਤੋਂ ਵੱਡਾ ਕੇਂਦਰ ਹੋਵੇਗਾ : ਆਈ. ਈ. ਏ.
ਭਾਰਤ 2027 ’ਚ ਵਿਸ਼ਵ ਪੱਧਰ ’ਤੇ ਕੱਚੇ ਤੇਲ ਦੀ ਮੰਗ ’ਚ ਵਾਧੇ ਦੇ ਕੇਂਦਰ ਦੇ ਰੂਪ ’ਚ ਚੀਨ ਤੋਂ ਅੱਗੇ ਨਿਕਲ ਜਾਵੇਗਾ। ਕੌਮਾਂਤਰੀ ਊਰਜਾ ਏਜੰਸੀ (ਆਈ. ਈ. ਏ.) ਨੇ ਇਹ ਅੰਦਾਜ਼ਾ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ’ਚ ਟ੍ਰਾਂਸਪੋਰਟ ਅਤੇ ਉਦਯੋਗ ਦੀ ਖਪਤ ਸਵੱਛ ਊਰਜਾ ਅਤੇ ਬਿਜਲਈਕਰਨ ’ਤੇ ਵਧੇ ਜ਼ੋਰ ਦੇ ਬਾਵਜੂਦ ਇਸ ਵਾਧੇ ਨੂੰ ਰਫ਼ਤਾਰ ਦੇਵੇਗੀ।

ਇਹ ਵੀ ਪੜ੍ਹੋ - ਇੱਕ ਪੈਨ ਕਾਰਡ ਨਾਲ ਜੋੜੇ 1000 ਤੋਂ ਵੱਧ ਖਾਤੇ, ਇੰਝ RBI ਦੇ ਰਾਡਾਰ 'ਤੇ ਆਇਆ Paytm ਪੇਮੈਂਟਸ ਬੈਂਕ

ਪੈਰਿਸ ਸਥਿਤ ਏਜੰਸੀ ਨੇ ਇੱਥੇ ਭਾਰਤ ਊਰਜਾ ਹਫ਼ਤੇ (ਆਈ. ਏ. ਡਬਲਿਊ.) ’ਚ ਜਾਰੀ ਇਕ 2030 ਤੱਕ ਭਾਰਤੀ ਤੇਲ ਬਾਜ਼ਾਰ ਸਿਨੇਰੀਓ ’ਤੇ ਇਕ ਵਿਸ਼ੇਸ਼ ਰਿਪੋਰਟ ’ਚ ਕਿਹਾ ਕਿ ਦੇਸ਼ ਦੀ ਕੱਚੇ ਤੇਲ ਦੀ ਮੰਗ 2023 ’ਚ 54.8 ਲੱਖ ਬੈਰਲ ਪ੍ਰਤੀ ਦਿਨ (ਬੀ. ਪੀ. ਡੀ.) ਤੋਂ ਵੱਧ ਕੇ 2030 ’ਚ 66.4 ਲੱਖ ਬੀ. ਪੀ. ਡੀ. ਹੋ ਜਾਵੇਗੀ। ਚੀਨ ਮੌਜੂਦਾ ’ਚ ਤੇਲ ਦੀ ਮੰਗ ਦਾ ਸਭ ਤੋਂ ਵੱਡਾ ਚਾਲਕ ਹੈ ਅਤੇ ਭਾਰਤ ਇਸ ਸੂਚੀ ’ਚ ਨੰਬਰ ਦੋ ’ਤੇ ਹੈ। ਆਈ. ਈ. ਏ. ਦੇ ਨਿਰਦੇਸ਼ਕ (ਊਰਜਾ ਬਾਜ਼ਾਰ ਤੇ ਸੁਰੱਖਆ) ਕਿਸੁਕੇ ਸਦਾਮੋਰੀ ਨੇ ਕਿਹਾ, ‘‘ਤੇਜ਼ ਹਰੀ ਊਰਜਾ ਕਦਮਾਂ ਦੇ ਬਾਵਜੂਦ 2030 ਤੱਕ ਭਾਰਤ ਦੀ ਤੇਲ ਮੰਗ ਬਹੁਤ ਜ਼ਿਆਦਾ ਰਫ਼ਤਾਰ ਨਾਲ ਵਧੇਗੀ। ਭਾਰਤ ਦੀ ਵਾਧਾ ਦਰ 2027 ’ਚ ਚੀਨ ਤੋਂ ਅੱਗੇ ਨਿਕਲ ਜਾਵੇਗੀ।’’ ਹਾਲਾਂਕਿ, ਭਾਰਤ ’ਚ ਮੰਗ 2030 ’ਚ ਵੀ ਚੀਨ ਤੋਂ ਪਿੱਛੇ ਰਹੇਗੀ।

ਇਹ ਵੀ ਪੜ੍ਹੋ - ਆਉਣ ਵਾਲੇ ਸਮੇਂ 'ਚ ਵਧੇਗੀ ਸੂਰਜੀ ਊਰਜਾ ਦੀ ਹਿੱਸੇਦਾਰੀ, ਚਾਰਜ ਕੀਤੇ ਜਾ ਸਕਦੇ ਹਨ ਇਲੈਕਟ੍ਰਿਕ ਵਾਹਨ

ਐੱਸਾਰ ਗਰੁੱਪ ਗ੍ਰੀਨ ਰਿਫਾਇਨਰੀ, ਗ੍ਰੀਨ ਹਾਈਡ੍ਰੋਜਨ ਪਲਾਂਟ ’ਤੇ ਅਰਬਾਂ ਡਾਲਰ ਦਾ ਨਿਵੇਸ਼ ਕਰੇਗਾ : ਰੁਈਆ
ਵੱਖ-ਵੱਖ ਕਾਰੋਬਾਰਾਂ ਵਿਚ ਲੱਗਾ ਐੱਸਾਰ ਗਰੁੱਪ ਗ੍ਰੀਨ ਹਾਈਡ੍ਰੋਜਨ ਪਲਾਂਟ, ਦੁਨੀਆ ਦੀ ਪਹਿਲੀ ਗ੍ਰੀਨ ਰਿਫਾਇਨਰੀ ਤੇ ਐੱਲ. ਐੱਨ. ਜੀ. ਅਤੇ ਇਲੈਕਟ੍ਰਿਕ ਈਕੋਲੋਜੀ ਦੇ ਨਿਰਮਾਣ ’ਤੇ ਅਰਬਾਂ ਡਾਲਰ ਦਾ ਨਿਵੇਸ਼ ਕਰੇਗਾ। ਗਰੁੱਪ ਦੇ ਚੋਟੀ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪਿਛਲੇ 4 ਸਾਲਾਂ ’ਚ 1,40,000 ਕਰੋੜ ਰੁਪਏ ਦਾ ਕਰਜ਼ਾ ਚੁਕਾਉਣ ਤੋਂ ਬਾਅਦ ਐੱਸਾਰ ਗਰੁੱਪ ਹੁਣ ਆਪਣੇ ਮੌਜੂਦਾ ਕਾਰੋਬਾਰਾਂ ਨਾਲ ਇਕ ਲੱਖ ਕਰੋੜ ਰੁਪਏ ਤੋਂ ਵੱਧ ਦਾ ਮਜ਼ਬੂਤ ਮਾਲੀਆ ਇਕੱਠਾ ਕਰ ਰਿਹਾ ਹੈ। ਐੱਸਾਰ ਕੈਪੀਟਲ ਦੇ ਡਾਇਰੈਕਟਰ ਪ੍ਰਸ਼ਾਂਤ ਰੁਈਆ ਨੇ ਇੱਥੇ ਆਯੋਜਿਤ ‘ਭਾਰਤ ਊਰਜਾ ਹਫ਼ਤਾ’ ਦੌਰਾਨ ਕਿਹਾ,‘‘ਐੱਸਾਰ ਭਾਰਤ ਅਤੇ ਉਸ ਤੋਂ ਬਾਅਦ ਟਿਕਾਊ ਵਾਧੇ ਲਈ ਈਕੋਲੋਜੀ ਸਿਸਟਮ ’ਚ ਨਿਵੇਸ਼ ਕਰ ਕੇ ਮੁੜ ਵਿਕਾਸ ਕਰਨ ਦਾ ਰਸਤਾ ਬਣਾ ਰਿਹਾ ਹੈ।’’

ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਸ਼ੁਰੂ ਹੋਵੇਗਾ 13 ਏਅਰਪੋਰਟ ਦਾ ਨਿਰਮਾਣ, ਉੱਤਰ ਪ੍ਰਦੇਸ਼ 'ਚ ਵੀ ਬਣਨਗੇ 5 ਨਵੇਂ ਹਵਾਈ ਅੱਡੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News