ਡੀਜ਼ਲ 3 ਰੁਪਏ ਤੋਂ ਜ਼ਿਆਦਾ ਸਸਤਾ, ਜਾਣੋ ਪੰਜਾਬ ਦੇ ਮੁੱਖ ਸ਼ਹਿਰਾਂ 'ਚ ਕੀਮਤਾਂ

10/06/2020 8:24:40 AM

ਨਵੀਂ ਦਿੱਲੀ— ਪਿਛਲੇ ਇਕ ਮਹੀਨੇ 'ਚ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ (ਓ. ਐੱਮ. ਸੀ.) ਨੇ ਡੀਜ਼ਲ ਦੀਆਂ ਕੀਮਤਾਂ 'ਚ ਰੁਕ-ਰੁਕ ਕੇ ਕਟੌਤੀ ਕੀਤੀ ਹੈ ਜਾਂ ਫਿਰ ਇਨ੍ਹਾਂ 'ਚ ਕੋਈ ਬਦਲਾਅ ਨਹੀਂ ਕੀਤਾ। ਇਸ ਨਾਲ ਮਹੀਨੇ ਭਰ 'ਚ ਡੀਜ਼ਲ 3.10 ਰੁਪਏ ਪ੍ਰਤੀ ਲਿਟਰ ਸਸਤਾ ਹੋ ਚੁੱਕਾ ਹੈ।

ਰਾਸ਼ਟਰੀ ਰਾਜਧਾਨੀ ਦਿੱਲੀ 'ਚ ਡੀਜ਼ਲ ਦੀ ਕੀਮਤ 70.46 ਰੁਪਏ 'ਤੇ ਆ ਗਈ ਹੈ, ਜਦੋਂ ਕਿ ਪੈਟਰੋਲ 81.06 ਰੁਪਏ 'ਤੇ ਸਥਿਰ ਹੈ।
 

ਪੰਜਾਬ 'ਚ ਕੀਮਤਾਂ-
ਜਲੰਧਰ 'ਚ ਡੀਜ਼ਲ ਦੀ 72 ਰੁਪਏ 08 ਪੈਸੇ ਪ੍ਰਤੀ ਲਿਟਰ ਹੋ ਗਈ ਹੈ, ਜਦੋਂ ਕਿ ਪੈਟਰੋਲ ਦੀ ਕੀਮਤ ਅੱਜ 82 ਰੁਪਏ 19 ਪੈਸੇ ਹੈ। ਅੰਮ੍ਰਿਤਸਰ ਸ਼ਹਿਰ 'ਚ ਪੈਟਰੋਲ ਦੀ ਕੀਮਤ 82 ਰੁਪਏ 81 ਪੈਸੇ ਅਤੇ ਡੀਜ਼ਲ ਦੀ 72 ਰੁਪਏ 65 ਪੈਸੇ ਹੈ। ਲੁਧਿਆਣਾ ਸ਼ਹਿਰ 'ਚ ਪੈਟਰੋਲ ਦੀ ਕੀਮਤ 82 ਰੁਪਏ 74 ਪੈਸੇ ਦਰਜ ਕੀਤੀ ਗਈ ਅਤੇ ਡੀਜ਼ਲ ਦੀ ਕੀਮਤ 72 ਰੁਪਏ 58 ਪੈਸੇ ਪ੍ਰਤੀ ਲਿਟਰ ਹੋ ਗਈ ਹੈ।

ਪਟਿਆਲਾ 'ਚ ਪੈਟਰੋਲ ਦੀ ਕੀਮਤ 82 ਰੁਪਏ 62 ਪੈਸੇ ਅਤੇ ਡੀਜ਼ਲ ਦੀ ਕੀਮਤ 72 ਰੁਪਏ 47 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਮੋਹਾਲੀ 'ਚ ਪੈਟਰੋਲ ਦੀ ਕੀਮਤ 83 ਰੁਪਏ 10 ਪੈਸੇ ਅਤੇ ਡੀਜ਼ਲ ਦੀ 72 ਰੁਪਏ 91 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ 'ਚ ਪੈਟਰੋਲ ਦੀ ਕੀਮਤ 77 ਰੁਪਏ 99 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 70 ਰੁਪਏ 17 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ।


Lalita Mam

Content Editor

Related News