ਪੈਟਰੋਲ ਅਤੇ ਡੀਜ਼ਲ ਹੋਇਆ ਮਹਿੰਗਾ, ਜਾਣੋ ਅੱਜ ਦੇ ਨਵੇਂ ਭਾਅ

10/01/2019 10:27:17 AM

ਨਵੀਂ ਦਿੱਲੀ—ਤੇਲ ਦੇ ਭਾਅ ਘਟਣ ਦਾ ਨਾਂ ਨਹੀਂ ਲੈ ਰਹੇ ਹਨ। ਦੋ ਦਿਨ ਸਥਿਰ ਰਹਿਣ ਦੇ ਬਾਅਦ ਕੱਲ ਦੇ ਭਾਅ 'ਚ ਉਛਾਲ ਆਇਆ ਸੀ ਅੱਜ ਫਿਰ ਤੋਂ ਤੇਲ ਦੀਆਂ ਕੀਮਤਾਂ 'ਚ ਵਾਧਾ ਦਿਸ ਰਿਹਾ ਹੈ। ਪੈਟਰੋਲ ਦੀ ਕੀਮਤ 13 ਪੈਸੇ ਤੋਂ ਲੈ ਕੇ 19 ਪੈਸੇ ਤੱਕ ਵਧ ਗਈ ਹੈ। ਜਦੋਂਕਿ ਡੀਜ਼ਲ ਦੇ ਭਾਅ 11 ਪੈਸੇ ਤੋਂ ਲੈ ਕੇ 16 ਪੈਸੇ ਤੱਕ ਵਧੇ ਹਨ। ਸਭ ਤੋਂ ਜ਼ਿਆਦਾ ਵਾਧਾ ਦਿੱਲੀ 'ਚ ਹੋਇਆ ਹੈ। ਦਿੱਲੀ 'ਚ ਪੈਟਰੋਲ ਅਤੇ ਡੀਜ਼ਲ ਦੋਵਾਂ ਦੇ ਭਾਅ ਸ਼ਹਿਰਾਂ ਦੇ ਮੁਕਾਬਲੇ ਜ਼ਿਆਦਾ ਵਧੇ ਹਨ। ਦੱਸ ਦੇਈਏ ਕਿ ਸਾਊਦੀ ਅਰਾਮਕੋ ਦੇ ਆਇਲ ਪਲਾਂਟ 'ਚ ਲੱਗੀ ਅੱਗ ਦੀ ਵਜ੍ਹਾ ਨਾਲ ਭਾਰਤ 'ਚ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਦੇਖੀ ਜਾ ਰਹੀ ਹੈ। ਸਾਊਦੀ ਅਰਬ ਭਾਰਤ ਨੂੰ ਹਰ ਮਹੀਨੇ 20 ਲੱਖ ਟਨ ਕੱਚੇ ਤੇਲ ਦੀ ਸਪਲਾਈ ਕਰਦਾ ਹੈ।
ਆਓ ਜਾਣਦੇ ਹਾਂ ਅੱਜ ਤੁਹਾਡੇ ਸ਼ਹਿਰ 'ਚ ਕੀ ਕੀਮਤ ਹੈ?
ਮੰਗਲਵਾਰ ਭਾਵ ਅੱਜ 01 ਅਕਤੂਬਰ ਨੂੰ ਦਿੱਲੀ 'ਚ ਪੈਟਰੋਲ ਦੀ ਕੀਮਤ 74.51 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਕੱਲ ਦੇ ਮੁਕਾਬਲੇ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 19 ਪੈਸੇ ਦਾ ਵਾਧਾ ਹੋਇਆ ਹੈ। ਉੱਧਰ ਡੀਜ਼ਲ ਦੇ ਭਾਅ 67.49 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਕੱਲ ਦੇ ਮੁਕਾਬਲੇ ਦਿੱਲੀ 'ਚ ਡੀਜ਼ਲ ਦੀਆਂ ਕੀਮਤਾਂ 'ਚ 16 ਪੈਸੇ ਦਾ ਵਾਧਾ ਦੇਖਿਆ ਗਿਆ ਹੈ।
ਉੱਧਰ ਮੁੰਬਈ 'ਚ ਪੈਟਰੋਲ ਦੀ ਕੀਮਤ 13 ਪੈਸੇ ਦੇ ਵਾਧੇ ਨਾਲ 80.21 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਜਦੋਂਕਿ ਡੀਜ਼ਲ ਦੀ ਕੀਮਤ 'ਚ 12 ਪੈਸੇ ਦੇ ਵਾਧੇ ਨਾਲ 70.76 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਇੰਝ ਹੀ ਕੋਲਕਾਤਾ 'ਚ ਪੈਟਰੋਲ 13 ਪੈਸੇ ਵੱਧ ਕੇ 77.23 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 10 ਪੈਸੇ ਵਧ ਕੇ 69.85 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ ਹੈ।
ਇਸ ਤਰ੍ਹਾਂ ਚੇਨਈ 'ਚ ਪੈਟਰੋਲ ਦੇ ਭਾਅ 14 ਪੈਸੇ ਵਧ ਕੇ 77.50 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 11 ਪੈਸੇ ਦੇ ਵਾਧੇ ਨਾਲ 71.30 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਹਰ ਦਿਨ ਸਮੀਖਿਆ ਹੁੰਦੀ ਹੈ। ਸਵੇਰੇ 6 ਵਜੇ ਨਵੀਂਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ।


Aarti dhillon

Content Editor

Related News