ਪੈਟਰੋਲ ਅਤੇ ਡੀਜ਼ਲ ਹੋਇਆ ਸਸਤਾ, ਜਾਣੋ ਆਪਣੇ ਸ਼ਹਿਰ ਦੀਆਂ ਕੀਮਤਾਂ

Tuesday, Oct 29, 2019 - 03:23 PM (IST)

ਨਵੀਂ ਦਿੱਲੀ—ਦੇਸ਼ ਦੇ ਚਾਰ ਵੱਡੇ ਮਹਾਨਗਰਾਂ 'ਚ ਮੰਗਲਵਾਰ ਨੂੰ ਪੈਟਰੋਲ ਦੀ ਕੀਮਤ 'ਚ 6 ਤੋਂ 7 ਅਤੇ ਡੀਜ਼ਲ 'ਚ 10 ਤੋਂ 11 ਪੈਸੇ ਪ੍ਰਤੀ ਲੀਟਰ ਦੀ ਕਮੀ ਆਈ ਹੈ।
ਦਿੱਲੀ 'ਚ ਅੱਜ ਪੈਟਰੋਲ ਛੇ ਪੈਸੇ ਪ੍ਰਤੀ ਲੀਟਰ ਸਸਤਾ ਹੋ ਕੇ 72.92 ਰੁਪਏ ਰਹਿ ਗਿਆ। ਡੀਜ਼ਲ 65.85 ਰੁਪਏ 'ਤੇ ਦਸ ਪੈਸੇ ਘਟਿਆ। ਵਪਾਰਕ ਨਗਰੀ ਮੁੰਬਈ 'ਚ ਪੈਟਰੋਲ ਦੀ ਕੀਮਤ ਛੇ ਪੈਸੇ ਘੱਟ ਕੇ 78.54 ਰੁਪਏ ਪ੍ਰਤੀ ਲੀਟਰ ਰਹੀ। ਇਥੇ ਡੀਜ਼ਲ 11 ਪੈਸੇ ਸਸਤਾ ਹੋਇਆ ਅਤੇ ਭਾਵ 69.01 ਰੁਪਏ ਪ੍ਰਤੀ ਲੀਟਰ ਰਹਿ ਗਿਆ। ਚੇਨਈ 'ਚ ਪੈਟਰੋਲ ਸੱਤ ਪੈਸੇ ਘੱਟ ਕੇ 75.72 ਰੁਪਏ ਪ੍ਰਤੀ ਡੀਜ਼ਲ 69.55 ਰੁਪਏ 'ਤੇ 10 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ। ਕੋਲਕਾਤਾ 'ਚ ਪੈਟਰੋਲ 75.57 ਰੁਪਏ 'ਤੇ ਛੇ ਪੈਸੇ ਅਤੇ ਡੀਜ਼ਲ ਦਸ ਪੈਸੇ ਘੱਟ ਕੇ 68.21 ਰੁਪਏ ਪ੍ਰਤੀ ਲੀਟਰ ਰਹਿ ਗਿਆ।


Aarti dhillon

Content Editor

Related News