ਪੈਪਸੀਕੋ ਦੇ ਦੱਖਣ, ਪੱਛਮੀ ਭਾਰਤ ''ਚ ਫਰੈਂਚਾਇਜ਼ੀ ਅਧਿਕਾਰ ਖਰੀਦੇਗੀ ਵਰੁਣ ਬਿਵਰੇਜਿਜ਼

02/18/2019 8:04:06 PM

ਨਵੀਂ ਦਿੱਲੀ— ਪੈਪਸੀਕੋ ਇੰਡੀਆ ਦੇ ਹਿੱਸੇਦਾਰ ਵਰੁਣ ਬਿਵਰੇਜਿਜ਼ ਨੇ ਕਿਹਾ ਕਿ ਉਸ ਦੇ ਨਿਰਦੇਸ਼ਕ ਮੰਡਲ ਨੇ ਦੱਖਣ ਤੇ ਪੱਛਮੀ ਖੇਤਰਾਂ 'ਚ ਪੈਪਸੀਕੋ ਦੇ ਪੀਣ ਵਾਲੇ ਪਦਾਰਥਾਂ ਤੇ ਸਨੈਕਸ ਕਾਰੋਬਾਰ ਦੇ ਫਰੈਂਚਾਇਜ਼ੀ ਅਧਿਕਾਰ ਖਰੀਦਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ।
ਵਰੁਣ ਬਿਵਰੇਜਿਜ਼ ਲਿਮਟਿਡ (ਵੀ. ਬੀ. ਐੱਲ.) ਨੇ ਕਿਹਾ ਕਿ ਉਸ ਦੇ ਨਿਰਦੇਸ਼ਕ ਮੰਡਲ ਨੇ 7 ਸੂਬਿਆਂ ਤੇ 5 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਪੈਪਸੀਕੋ ਇੰਡੀਆ ਦੇ ਫਰੈਂਚਾਇਜ਼ੀ ਅਧਿਕਾਰਾਂ ਨੂੰ ਹਾਸਲ ਕਰਨ ਲਈ ਪੈਪਸੀਕੋ ਦੇ ਨਾਲ ਬਾਈਂਡਿੰਗ ਐਗਰੀਮੈਂਟ (ਬੱਝਵਾਂ ਸਮਝੌਤਾ) ਕੀਤਾ ਹੈ। ਇਸ ਵਿਚ ਇਨ੍ਹਾਂ ਖੇਤਰਾਂ 'ਚ ਇਕ ਰਾਸ਼ਟਰੀ ਬਾਟਲਿੰਗ ਇਕਾਈ, ਵਿਕਰੀ ਤੇ ਵੰਡ ਸਿਸਟਮ ਦੀ ਅਕਵਾਇਰਮੈਂਟ ਸ਼ਾਮਲ ਹਨ।


Related News