ਇਸ ਵਜ੍ਹਾ ਨਾਲ ਰੁਕ ਸਕਦੀ ਹੈ ਤੁਹਾਡੀ ਪੈਨਸ਼ਨ, ਜਲਦ ਕਰ ਲਓ ਇਹ ਕੰਮ

11/04/2020 8:58:36 PM

ਨਵੀਂ ਦਿੱਲੀ- ਜੇਕਰ ਤੁਸੀਂ ਪੈਨਸ਼ਨਰ ਹੋ ਅਤੇ ਤੁਹਾਡਾ ਲਾਈਫ ਸਰਟੀਫਿਕੇਟ ਜਮ੍ਹਾਂ ਨਹੀਂ ਹੋਇਆ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਮਹੱਤਵਪੂਰਣ ਹੈ ਕਿਉਂਕਿ ਪੈਨਸ਼ਨਧਾਰਕਾਂ ਨੂੰ ਪੈਨਸ਼ਨ ਲੈਣ ਲਈ ਹਰ ਸਾਲ ਨਵੰਬਰ ਵਿਚ ਆਪਣਾ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਪੈਂਦਾ ਹੈ। 

ਉੱਥੇ ਹੀ, ਕਰਮਚਾਰੀ ਭਵਿੱਖ ਫੰਡ ਸੰਗਠਨ ਨੇ ਸੀਨੀਅਰ ਸਿਟੀਜ਼ਨ ਲਈ ਘਰ ਬੈਠੇ ਆਨਲਾਈਨ ਲਾਈਫ ਸਰਟੀਫਿਕੇਟ ਜਮ੍ਹਾਂ ਕਰਾਉਣ ਦੀ ਸੁਵਿਧਾ ਸ਼ੁਰੂ ਕੀਤੀ ਹੈ। 

ਇਸ ਸਾਲ ਆਫਲਾਈਨ ਮਾਧਿਅਮ ਨਾਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਾਉਣ ਦੀ ਤਾਰੀਖ਼ ਇਕ ਨਵੰਬਰ ਤੋਂ 31 ਦਸੰਬਰ ਤੱਕ ਹੈ ਪਰ ਆਨਲਾਈਨ ਮਾਧਿਅਮ ਰਾਹੀਂ ਤੁਸੀਂ ਸਾਲ ਵਿਚ ਕਿਸੇ ਵੀ ਸਮੇਂ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾ ਸਕਦੇ ਹੋ। ਇਹ ਇਕ ਸਾਲ ਤੱਕ ਵੈਲਿਡ ਰਹੇਗਾ। ਤੁਹਾਨੂੰ ਦੱਸ ਦਈਏ ਕਿ ਦੇਸ਼ ਭਰ ਵਿਚ ਤਕਰੀਬਨ 64 ਲੱਖ ਲੋਕ ਸਾਲ ਵਿਚ ਇਕ ਵਾਰ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਂਦੇ ਹਨ। ਜ਼ਿਕਰਯੋਗ ਹੈ ਕਿ ਉਮੰਗ ਐਪ ਜਾਂ ਸਾਂਝ ਕੇਂਦਰ ਰਾਹੀਂ ਵੀ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਪਹਿਲੀ ਵਾਰ ਡਿਜੀਟਲ ਸਰਟੀਫਿਕੇਟ ਲੈਣ ਲਈ ਸਭ ਤੋਂ ਪਹਿਲਾਂ ਪੈਨਸ਼ਨਰ ਨੂੰ ਇਕ ਆਈ. ਡੀ. ਲੈਣੀ ਹੁੰਦੀ ਹੈ। ਇਹ ਆਈ. ਡੀ. ਆਧਾਰ ਨੰਬਰ ਤੇ ਬਾਇਓਮੈਟਰਿਕ ਜ਼ਰੀਓ ਜਨਰੇਟ ਕੀਤੀ ਜਾਂਦੀ ਹੈ। 


Sanjeev

Content Editor

Related News