ਮੁਸੀਬਤਾਂ ਦੇ ਘੇਰੇ 'ਚ ਫਸਿਆ Paytm, ਫੇਮਾ ਦੇ ਤਹਿਤ ਪੇਮੈਂਟਸ ਬੈਂਕ ’ਤੇ ਕੇਸ, ED ਨੇ ਵੀ ਸ਼ੁਰੂ ਕੀਤੀ ਜਾਂਚ

Thursday, Feb 15, 2024 - 11:04 AM (IST)

ਮੁਸੀਬਤਾਂ ਦੇ ਘੇਰੇ 'ਚ ਫਸਿਆ Paytm, ਫੇਮਾ ਦੇ ਤਹਿਤ ਪੇਮੈਂਟਸ ਬੈਂਕ ’ਤੇ ਕੇਸ, ED ਨੇ ਵੀ ਸ਼ੁਰੂ ਕੀਤੀ ਜਾਂਚ

ਨਵੀਂ ਦਿੱਲੀ (ਇੰਟ.)– Paytm 'ਤੇ ਚੱਲ ਰਿਹਾ ਸੰਕਟ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਹੁਣ Paytm ਪੇਮੈਂਟਸ ਬੈਂਕ ਖ਼ਿਲਾਫ਼ ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਦੇ ਤਹਿਤ ਇਕ ਕੇਸ ਰਜਿਸਟਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਕਥਿਤ ਤੌਰ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੂੰ Paytm ਦੀ ਬੈਂਕਿੰਗ ਯੂਨਿਟ Paytm ਪੇਮੈਂਟਸ ਬੈਂਕ ਵਿਚ ਸ਼ੱਕੀ ਉਲੰਘਣਾਵਾਂ ਦੀ ਜਾਂਚ ਕਰਨ ਲਈ ਕਿਹਾ ਸੀ। ਈ. ਡੀ. ਨੇ ਕੰਪਨੀ ਦੇ ਆਪ੍ਰੇਸ਼ਨ ਦੀ ਪ੍ਰਾਇਮਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ - Paytm ਦਾ FASTag ਇਸਤੇਮਾਲ ਕਰਨ ਵਾਲੇ ਸਾਵਧਾਨ! ਦੇਣਾ ਪੈ ਸਕਦੈ ਦੁੱਗਣਾ ਟੋਲ

ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਪਤਾ ਲਗਦਾ ਹੈ ਕਿ ਫਿਨਟੈੱਕ ਕੰਪਨੀ ਦੀ ਜਾਂਚ ਫੇਮਾ ਦੀਆਂ ਵਿਸ਼ੇਸ਼ ਵਿਵਸਥਾਵਾਂ ਦੇ ਤਹਿਤ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿਚ ਵਿਦੇਸ਼ਾਂ ਵਿਚ ਇੰਡੀਵਿਜ਼ੁਅਲ ਅਤੇ ਕਾਰਪੋਰੇਟ ਵਲੋਂ ਕੀਤੇ ਗਏ ਟਰਾਂਸਫਰ ਕਵਰ ਹੁੰਦੇ ਹਨ। ਦੱਸ ਦੇਈਏ ਕਿ ਹਾਲੇ ਪੂਰੇ ਮਾਮਲੇ ਵਿਚ ਅਧਿਕਾਰਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਮੌਜੂਦਾ ਸਮੇਂ ਵਿਚ ਈ. ਡੀ. ਅਤੇ ਆਰ. ਬੀ. ਆਈ. ਹੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਜੇ ਹੋਰ ਏਜੰਸੀਆਂ ਤੋਂ ਵਾਧੂ ਮਦਦ ਦੀ ਲੋੜ ਹੋਵੇਗੀ ਤਾਂ ਜ਼ਰੂਰ ਲਈ ਜਾਏਗੀ। ਇਸ ਪੂਰੀ ਪ੍ਰਕਿਰਿਆ ’ਚ ਸਰਕਾਰ ਦਾ ਕੋਈ ਦਖ਼ਲ ਨਹੀਂ ਹੋਵੇਗਾ।

ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ

ਗਾਹਕਾਂ ਦੇ ਹਿੱਤ ’ਚ ਉਠਾਇਆ ਕਦਮ
ਇਕ ਅਧਿਕਾਰੀ ਨੇ ਬਿਨਾਂ ਨਾਂ ਦੱਸੇ ਕਿਹਾ ਕਿ ਆਰ. ਬੀ. ਆਈ. ਨੇ ਗਾਹਕ ਦੇ ਹਿੱਤ ’ਚ ਇਹ ਕਦਮ ਉਠਾਇਆ ਹੈ। ਈ. ਡੀ. ਨੇ ਆਰ. ਬੀ. ਆਈ. ਤੋਂ ਪੇਅ. ਟੀ. ਐੱਮ. ’ਤੇ ਦਸਤਾਵੇਜ਼ ਵੀ ਮੰਗੇ ਹਨ। ਨਾਲ ਹੀ ਪੂਰੇ ਮਾਮਲੇ ਹੀ ਡਿਟੇਲ ਸਟੱਡੀ ਵੀ ਕੀਤੀ ਜਾ ਰਹੀ ਹੈ। ਰਿਪੋਰਟ ਦੇ ਅਧਿਕਾਰੀ ਨੇ ਕਿਹਾ ਕਿ ਰੈਗੂਲੇਟਰਾਂ ਦਰਮਿਆਨ ਜਾਣਕਾਰੀ ਸਾਂਝੀ ਕਰਨ ਦੀ ਇਕ ਵਿਵਸਥਾ ਹੈਅਤੇ ਜਾਣਕਾਰੀ (ਪੇਅ. ਟੀ. ਐੱਮ. ਪੇਮੈਂਟਸ ਬੈਂਕ ’ਤੇ) ਪਹਿਲਾਂ ਹੀ ਸਾਂਝੀ ਕੀਤੀ ਜਾ ਚੁੱਕੀ ਹੈ ਅਤੇ ਵੱਖ-ਵੱਖ ਏਜੰਸੀਆਂ ਉਨ੍ਹਾਂ ਦੀ ਜਾਂਚ ਕਰ ਰਹੀਆਂ ਹਨ।

ਇਹ ਵੀ ਪੜ੍ਹੋ - ਬਿਨਾਂ ਹੈਲਮੇਟ ਦੇ ਬਾਈਕ ਸਵਾਰ ਰੋਕਣਾ ਪਿਆ ਭਾਰੀ, ਗੁੱਸੇ ’ਚ ਆਏ ਨੇ ਦੰਦੀਆਂ ਵੱਢ ਖਾ ਲਿਆ ਮੁਲਾਜ਼ਮ (ਵੀਡੀਓ)

ਜਾਣਕਾਰੀ ਦੇਣ ’ਚ ਕੋਈ ਕੋਤਾਹੀ ਨਹੀਂ ਵਰਤੀ ਜਾਏਗੀ : Paytm
Paytm ਨੇ ਕਿਹਾ ਕਿ ਕੰਪਨੀ ਰੈਗੂਲੇਟਰ ਦੇ ਅਧਿਕਾਰੀਆਂ ਨਾਲ ਸਹਿਯੋਗ ਕਰ ਰਹੇ ਹਨ। ਵਨ97 ਕਮਿਊਨੀਕੇਸ਼ਨਸ ਲਿਮਟਿਡ ਅਤੇ ਉਸ ਦੇ ਸਹਿਯੋਗੀ Paytm ਪੇਮੈਂਟਸ ਬੈਂਕ ਬਾਰੇ ਜਾਣਕਾਰੀ ਦੇਣ ’ਚ ਕੋਈ ਕੋਤਾਹੀ ਨਹੀਂ ਵਰਤਣਗੇ। Paytm ਨੇ ਕਿਹਾ ਕਿ ਸਾਨੂੰ ਈ. ਡੀ. ਸਮੇਤ ਕਈ ਰੈਗੂਲੇਟਰ ਅਤੇ ਲੀਗਲ ਇਨਫੋਰਸਮੈਂਟ ਅਥਾਰਿਟੀ ਵਲੋਂ ਜਾਣਕਾਰੀ ਅਤੇ ਸਪੱਸ਼ਟੀਕਰਨ ਦੇਣ ਲਈ ਕਿਹਾ ਜਾ ਸਕਦਾ ਹੈ। ਆਰ. ਬੀ. ਆਈ. ਨੇ Paytm ਪੇਮੈਂਟ ਬੈਂਕ ’ਤੇ ਪਾਬੰਦੀ ਲਾ ਦਿੱਤੀ ਹੈ। ਇਹ ਹੁਕਮ 29 ਫਰਵਰੀ ਤੋਂ ਲਾਗੂ ਹੋ ਜਾਏਗਾ। Paytm ਪੇਮੈਂਟ ਬੈਂਕ ਦੇ ਅਧੀਨ ਵਾਲੇਟ ਅਤੇ ਯੂ. ਪੀ. ਆਈ. ਵੀ ਹੈ। ਕੰਪਨੀ ਦੀ ਯੂ. ਪੀ. ਆਈ. ਸਰਵਿਸ ’ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ।

ਇਹ ਵੀ ਪੜ੍ਹੋ - 15 ਜਨਵਰੀ ਤੋਂ 15 ਜੁਲਾਈ ਦੇ ਸ਼ੁੱਭ ਮਹੂਰਤ 'ਚ ਹੋਣਗੇ 42 ਲੱਖ ਵਿਆਹ, 5.5 ਲੱਖ ਕਰੋੜ ਰੁਪਏ ਦੇ ਕਾਰੋਬਾਰ ਦਾ ਅਨੁਮਾਨ

24,000 ਕਰੋੜ ਦਾ ਹੋਇਆ ਨੁਕਸਾਨ
ਆਰ. ਬੀ. ਆਈ. ਨੇ ਕਿਹਾ ਕਿ ਕੇਂਦਰੀ ਬੈਂਕ ਨੇ Paytm ਪੇਮੈਂਟਸ ਬੈਂਕ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਹੈ ਤਾਂ ਕਿ ਗਾਹਕਾਂ ਨੂੰ ਅਸਹੂਲਤ ਨਾ ਹੋਵੇ। ਬੁੱਧਵਾਰ (14 ਫਰਵਰੀ) ਨੂੰ ਸ਼ੁਰੂਆਤੀ ਕਾਰੋਬਾਰੀ ਘੰਟਿਆਂ ਦੌਰਾਨ ਬੀ. ਐੱਸ. ਈ. ’ਤੇ Paytm ਦੇ ਸ਼ੇਅਰ ਇਕ ਵਾਰ ਮੁੜ ਲਗਭਗ 10 ਫ਼ੀਸਦੀ ’ਤੇ ਸਨ ਅਤੇ ਕਾਰੋਬਾਰ ਦੀ ਸਮਾਪਤੀ ’ਤੇ ਇਹ 9.99 ਫ਼ੀਸਦੀ ’ਤੇ ਬੰਦ ਹੋਏ। ਖ਼ਾਸ ਗੱਲ ਤਾਂ ਇਹ ਹੈ ਕਿ ਜਦੋਂ ਤੋਂ ਆਰ. ਬੀ. ਆਈ. ਵਲੋਂ ਹੁਕਮ ਆਇਆ ਹੈ ਉਦੋਂ ਤੋਂ ਕੰਪਨੀ ਦੇ ਸ਼ੇਅਰਾਂ ’ਚ 50 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਦੇਖਣ ਨੂੰ ਮਿਲ ਚੁੱਕੀ ਹੈ। ਨਾਲ ਹੀ ਇਸ ਦੌਰਾਨ ਕੰਪਨੀ ਨੂੰ 24000 ਕਰੋੜ ਤੋਂ ਵੱਧ ਦਾ ਨੁਕਸਾਨ ਹੋ ਚੁੱਕਾ ਹੈ।

ਮੈਕਵੇਰੀ ਨੇ ਵਨ97 ਕਮਿਊਨੀਕੇਸ਼ਨਸ ਨੂੰ ਪਹਿਲਾਂ ਦੀ ਰੇਟਿੰਗ ਤੋਂ ਘਟਾ ਕੇ ਅੰਡਰਪ੍ਰਫਾਰਮ ਕਰ ਦਿੱਤਾ ਅਤੇ ਇਸ ਦੇ ਮੁੱਲ ਟੀਚੇ (ਪੀ. ਟੀ.) ਨੂੰ 650 ਰੁਪਏ ਤੋਂ ਘਟਾ ਕੇ 275 ਰੁਪਏ ਕਰ ਦਿੱਤਾ। ਬ੍ਰੋਕਰੇਜ ਦਾ ਮੌਜੂਜਾ ਟੀਚਾ ਸਟਾਕ ਦੀ ਅੰਤਿਮ ਸਮਾਪਤੀ ਤੱਕ 27.7 ਫ਼ੀਸਦੀ ਦੀ ਗਿਰਾਵਟ ਦਰਸਾਉਂਦਾ ਹੈ।

ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਨਹੀਂ ਮਿਲੇਗੀ ਅਜੇ ਰਾਹਤ, ਕਰਨਾ ਪੈ ਸਕਦੈ ਲੰਬਾ ਇੰਤਜ਼ਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News