ਲੁੱਟੇ ਗਏ Paytm ਦੇ ਨਿਵੇਸ਼ਕ, ਲਿਸਟ ਹੁੰਦੇ ਹੀ ਸ਼ੇਅਰਾਂ 'ਚ ਆਈ ਭਾਰੀ ਗਿਰਾਵਟ

11/18/2021 1:29:31 PM

ਬਿਜ਼ਨੈੱਸ ਡੈਸਕ— ਦੇਸ਼ ਦੇ ਸਭ ਤੋਂ ਵੱਡੇ IPO Paytm 'ਚ ਨਿਵੇਸ਼ ਕਰਨ ਵਾਲੇ ਨਿਵੇਸ਼ਕ ਇਸ IPO ਦੇ ਬਾਜ਼ਾਰ 'ਚ ਲਿਸਟ ਹੁੰਦੇ ਹੀ ਲੁੱਟੇ ਗਏ ਹਨ। ਇਸ ਆਈਪੀਓ ਦੀ ਇਸ਼ੂ ਕੀਮਤ 2250 ਰੁਪਏ ਸੀ, ਪਰ ਵੀਰਵਾਰ ਸਵੇਰੇ ਇਹ ਸ਼ੇਅਰ ਬੀਐਸਈ 'ਤੇ 1955 ਰੁਪਏ 'ਤੇ ਲਿਸਟ ਹੋਇਆ। ਨਿਵੇਸ਼ਕਾਂ ਦੀ ਬਦਕਿਸਮਤੀ ਇਹ ਰਹੀ ਕਿ ਪੇਟੀਐਮ ਦੇ ਆਈਪੀਓ ਲਿਸਟਿੰਗ ਤੋਂ ਬਾਅਦ, ਬਾਜ਼ਾਰ ਅਚਾਨਕ ਟੁੱਟ ਗਿਆ। ਸੂਚੀ ਵਿੱਚ ਗਿਰਾਵਟ ਦੇ ਨਾਲ, ਪੇਟੀਐਮ ਦੇ ਸਟਾਕ ਵਿੱਚ ਵੀ ਭਾਰੀ ਗਿਰਾਵਟ ਆਈ ਅਤੇ ਇਹ 1586 ਤੱਕ ਡਿੱਗ ਗਿਆ। ਇਹ ਖ਼ਬਰ ਲਿਖੇ ਜਾਣ ਤੱਕ ਸਵੇਰੇ 11 ਵਜੇ ਤੱਕ ਸਟਾਕ ਇਸ਼ੂ ਕੀਮਤ ਤੋਂ 600 ਰੁਪਏ ਹੇਠਾਂ ਕਾਰੋਬਾਰ ਕਰ ਰਿਹਾ ਸੀ। 

ਇਹ ਵੀ ਪੜ੍ਹੋ : 30 ਨਵੰਬਰ ਦੇ ਬਾਅਦ ਬੰਦ ਹੋਵੇਗੀ ਮੁਫ਼ਤ ਰਾਸ਼ਨ ਯੋਜਨਾ, 80 ਕਰੋੜ ਲੋਕਾਂ ਨੂੰ ਮਿਲਦਾ ਸੀ ਰਾਸ਼ਨ

ਜਿੰਨਾ ਵੱਡਾ IPO, ਓਨਾ ਹੀ ਵੱਡਾ ਨੁਕਸਾਨ

ਦੇਸ਼ ਵਿਚ ਹੁਣ ਤੱਕ ਦੇ ਵੱਡੇ ਆਈ.ਪੀ.ਓ. ਰਿਟਰਨ ਦੇ ਲਿਹਾਜ਼ ਨਾਲ ਨਿਵੇਸ਼ਕਾਂ ਨੂੰ ਨਾਰਾਜ਼ ਕਰਦੇ ਆ ਰਹੇ ਹਨ। ਕੋਲ ਇੰਡੀਆ, ਰਿਲਾਇੰਸ ਪਾਵਰ, ਜੀਆਈਸੀ,ਨਿਊ ਇੰਡੀਆ ਇੰਸ਼ੋਰੈਂਸ ਅਤੇ ਡੀਐਲਐਫ ਦੇ ਆਈਪੀਓ ਵੈਲਿਊਏਸ਼ਨ ਦੇ ਲਿਹਾਜ਼ ਨਾਲ ਵੱਡੇ ਆਈਪੀਓ ਸਨ ਪਰ ਇਨ੍ਹਾਂ ਵਿਚ ਲੰਮੀ ਮਿਆਦ ਵਿਚ ਨਿਵੇਸ਼ ਕਰਨ ਵਾਲੇ ਨਿਵੇਸ਼ਕ ਅਜੇ ਤੱਕ ਘਾਟੇ ਤੋਂ ਉਭਰ ਨਹੀਂ ਸਕੇ ਹਨ।

ਕੰਪਨੀ                             ਆਈਪੀਓ ਆਕਾਰ                  ਮੌਜੂਦਾ ਰਿਟਰਨ

ਕੋਲ ਇੰਡੀਆ                     15475  ਕਰੋੜ                      ਨੈਗੇਟਿਵ
ਰਿਲਾਇੰਸ ਪਾਵਰ                 11700 ਕਰੋੜ                      ਨੈਗੇਟਿਵ
ਜੀਆਈਸੀ                         11373 ਕਰੋੜ                      ਨੈਗੇਟਿਵ
ਨਿਊ ਇੰਡੀਆ ਇੰਸ਼ੋਰੈਂਸ            9600 ਕਰੋੜ                      ਨੈਗੇਟਿਵ
ਡੀਐਲਐਫ                          9188 ਕਰੋੜ                      ਨੈਗੇਟਿਵ

ਇਹ ਵੀ ਪੜ੍ਹੋ : ਬਦਲ ਰਹੇ ਹਨ ਪੈਕੇਜਿੰਗ ਦੇ ਨਿਯਮ, 1 ਅਪ੍ਰੈਲ ਤੋਂ ਹੋਣ ਵਾਲੀ ਹੈ ਇਹ ਵਿਵਸਥਾ

ਪੇਅ. ਟੀ. ਐੱਮ. ਦੀ ਤਾਕਤ                          ਮਾਲੀਆ                                   ਨੁਕਸਾਨ

33.3 ਕਰੋੜ ਗਾਹਕ                           2019 -3232 ਕਰੋੜ                           2019 -4225 ਕਰੋੜ

2.18 ਕਰੋੜ ਮਰਚੈਂਟ ਰਜਿਸਟਰ             2020- 3280 ਕਰੋੜ                        2020 -2942 ਕਰੋੜ

ਬ੍ਰਾਂਡ ਵੈਲਿਊ 6.3 ਬਿਲੀਅਨ ਡਾਲਰ      2021 -2802 ਕਰੋੜ                        2021 -1701 ਕਰੋੜ

ਕੰਪਨੀ ਨੇ ਖੁਦ ਦੱਸੇ ਜੋਖਮ

ਸਟਾਕ ਐਕਸਚੇਂਜ ਨੂੰ ਦਿੱਤੇ ਗਏ ਰੈੱਡ ਹੇਅਰਿੰਗ ਪ੍ਰਾਸਪੈਕਟਿਵ ’ਚ ਪੇਅ. ਟੀ. ਐੱਮ. ਨੇ ਇਸ ’ਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਹੋਣ ਵਾਲੇ ਜੋਖਮ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ। ਕੰਪਨੀ ਨੇ 5 ਅਜਿਹੇ ਪੁਆਇੰਟ ਦੱਸੇ ਹਨ, ਜਿਨ੍ਹਾਂ ਕਾਰਨ ਨਿਵੇਸ਼ਕਾਂ ਨੂੰ ਨੁਕਸਾਨ ਹੋ ਸਕਦਾ ਹੈ।

ਪੇਅ. ਟੀ. ਐੱਮ. ਪਿਛਲੇ ਤਿੰਨ ਸਾਲਾਂ ਤੋਂ ਨੁਕਸਾਨ ਝੱਲ ਰਹੀ ਹੈ ਅਤੇ ਹੋ ਸਕਦਾ ਹੈ ਕਿ ਭਵਿੱਖ ’ਚ ਵੀ ਇਹ ਨੁਕਸਾਨ ਝੱਲਦੀ ਰਹੀ ਅਤੇ ਨੇੜਲੇ ਭਵਿੱਖ ’ਚ ਇਸ ਦੇ ਮੁਨਾਫੇ ’ਚ ਆਉਣ ਦੀ ਸੰਭਾਵਨਾ ਨਹੀਂ ਹੈ।

ਅਜਿਹਾ ਸੰਭਵ ਹੈ ਿਕ ਨੇੜਲੇ ਭਵਿੱਖ ’ਚ ਕ੍ਰੈਡਿਟ ਕਾਰਡ ਕੰਪਨੀਆਂ ਅਤੇ ਵਿੱਤੀ ਸੰਸਥਾਵਾਂ ਨੂੰ ਦਿੱਤੀ ਜਾਣ ਵਾਲੀ ਪ੍ਰੋਸੈਸਿੰਗ ਫੀਸ ’ਚ ਵਾਧਾ ਹੋ ਜਾਵੇ ਪਰ ਅਸੀਂ ਇਹ ਆਪਣੇ ਮਰਚੈਂਟ ਅਤੇ ਕੰਜਿਊਮਰ ਲਈ ਇਹ ਵਾਧਾ ਨਹੀਂ ਵਧਾਵਾਂਗੇ। ਲਿਹਾਜਾ ਹੋ ਸਕਦਾ ਹੈ ਕਿ ਅਸੀਂ ਮੁਨਾਫੇ ’ਚ ਨਾ ਆ ਸਕੀਏ।

ਕੋਰੋਨਾ ਮਹਾਮਾਰੀ ਦਾ ਅਸਰ ਵੀ ਕੰਪਨੀ ਦੇ ਮੁਨਾਫੇ ’ਤੇ ਪੈ ਸਕਦਾ ਹੈ ਕਿਉਂਕਿ ਅਜਿਹਾ ਸੰਭਵ ਹੈ ਕਿ ਕੋਰੋਨਾ ਦੀ ਸਥਿਤੀ ਨਾ ਸੁਧਰਨ ਕਾਰਨ ਕੰਪਨੀ ਦੇ ਆਪ੍ਰੇਸ਼ਨਸ ’ਤੇ ਇਸ ਦਾ ਅਸਰ ਪੈ ਸਕਦਾ ਹੈ।

ਪੇਅ. ਟੀ. ਐੱਮ. ਕਈ ਸੇਵਾਵਾਂ ਆਪਣੀ ਗਰੁੱਪ ਕੰਪਨੀ ਪੇਅ. ਟੀ. ਐੱਮ. ਬੈਂਕ ਰਾਹੀਂ ਮੁਹੱਈਆ ਕਰਵਾਉਂਦਾ ਹੈ ਅਤੇ ਜੇ ਪੇਅ. ਟੀ. ਐੱਮ. ਬੈਂਕ ਕਿਸੇ ਕਾਰਨ ਫੇਲ ਹੁੰਦਾ ਹੈ ਤਾਂ ਇਸ ਦਾ ਅਸਰ ਪੇਅ. ਟੀ. ਐੱਮ. ਦੇ ਆਪ੍ਰੇਸ਼ਨਸ ਅਤੇ ਕੰਪਨੀ ਦੀ ਵਿੱਤੀ ਸਥਿਤੀ ’ਤੇ ਪਵੇਗਾ।

ਜੇ ਅਸੀਂ ਆਪਣੇ ਈਕੋ ਸਿਸਟਮ ’ਚ ਵਧੇਰੇ ਮਰਚੈਂਟਸ ਨੂੰ ਨਹੀਂ ਜੋੜ ਸਕਦੇ ਹਾਂ ਤਾਂ ਫਿਰ ਪੁਰਾਣੇ ਮਰਚੈਂਟਸ ਨੂੰ ਆਪਣੇ ਨਾਲ ਜੋੜੇ ਰੱਖਣ ’ਚ ਸਫਲ ਨਹੀਂ ਹੋ ਪਾਉਂਦੇ ਹਾਂ ਤਾਂ ਇਸ ਸਥਿਤੀ ’ਚ ਸਾਡੇ ਆਪ੍ਰੇਸ਼ਨਸ ਅਤੇ ਵਿੱਤੀ ਸਥਿਤੀ ’ਤੇ ਇਸ ਦਾ ਅਸਰ ਪੈ ਸਕਦਾ ਹੈ।

ਮਾਲੀਆ 2802 ਕਰੋੜ, ਵਿਵਾਦ 3733 ਕਰੋੜ ਰੁਪਏ ਦੇ

ਕੰਪਨੀ ਦਾ ਮਾਲੀਆ 2802 ਕਰੋੜ ਰੁਪਏ ਹੈ ਜਦ ਕਿ ਕੰਪਨੀ ਦੇ ਡਾਇਰੈਕਟ ਟੈਕਸ ਅਤੇ ਇਨਡਾਇਰੈਕਟ ਟੈਕਸ ਦੇ 3735 ਕਰੋੜ ਰੁਪਏ ਦੇ ਵਿਵਾਦ ਚੱਲ ਰਹੇ ਹਨ। ਇਨ੍ਹਾਂ ’ਚੋਂ ਡਾਇਰੈਕਟ ਟੈਕਸ ਨਾਲ ਸਬੰਧਤ ਕੁੱਲ 13 ਵਿਵਾਦ ਹਨ, ਜਿਨ੍ਹਾਂ ’ਚੋਂ ਕੁੱਲ ਕਰੀਬ 2 ਕਰੋੜ ਰੁਪਏ ਦੇ ਵਿਵਾਦ ਹਨ ਜਦ ਕਿ 6 ਵਿਵਾਦ ਇਨਡਾਇਰੈਕਟ ਟੈਕਸ ਨਾਲ ਜੁੜੇ ਹਨ ਅਤੇ ਇਨ੍ਹਾਂ ’ਚ 3733 ਕਰੋੜ ਰੁਪਏ ਦੇ ਵਿਵਾਦ ਹਨ। ਹਾਲਾਂਕਿ ਇਹ ਵਿਵਾਦ ਕਾਨੂੰਨੀ ਤੌਰ ’ਤੇ ਕਿੰਨੇ ਗੁੰਝਲਦਾ ਹਨ, ਇਹ ਸਪੱਸ਼ਟ ਨਹੀਂ ਹੈ ਪਰ ਮਾਲੀਏ ਦੇ ਮੁਕਾਬਲੇ ਵਿਵਾਦ ਦੀ ਰਾਸ਼ੀ ਵੱਡੀ ਹੋਣ ਕਾਰਨ ਨਿਵੇਸ਼ਕ ਇਸ ਆਈ. ਪੀ. ਓ ਨੂੰ ਠੰਡਾ ਰਿਸਪੌਂਸ ਦੇ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News