ਜਨਸ਼ਤਾਬਦੀ 'ਚ ਯਾਤਰੀ ਨੂੰ ਪਰੋਸਿਆ ਬਾਸੀ ਖਾਣਾ, IRCTC ਨੇ ਠੇਕੇਦਾਰ 'ਤੇ ਠੋਕਿਆ ਜ਼ੁਰਮਾਨਾ

Wednesday, Jan 15, 2020 - 01:31 PM (IST)

ਜਨਸ਼ਤਾਬਦੀ 'ਚ ਯਾਤਰੀ ਨੂੰ ਪਰੋਸਿਆ ਬਾਸੀ ਖਾਣਾ, IRCTC ਨੇ ਠੇਕੇਦਾਰ 'ਤੇ ਠੋਕਿਆ ਜ਼ੁਰਮਾਨਾ

ਨਵੀਂ ਦਿੱਲੀ—ਰੇਲਵੇ 'ਚ ਖਾਣੇ ਦੀ ਲਾਪਰਵਾਹੀ ਨੂੰ ਲੈ ਕੇ ਸ਼ਿਕਾਇਤਾਂ ਆਮ ਗੱਲਾਂ ਹੋ ਗਈਆਂ ਹਨ। ਆਏ ਦਿਨ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਜ਼ਾ ਮਾਮਲਾ ਜਨਸ਼ਤਾਬਦੀ ਐਕਸਪ੍ਰੈੱਸ ਦਾ ਸਾਹਮਣੇ ਆਇਆ ਹੈ ਜਿਥੇ ਇਕ ਯਾਤਰੀ ਨੂੰ ਨਾਸ਼ਤੇ 'ਚ ਬਾਸੀ ਬਰੈੱਡ ਦਿੱਤੀ ਗਈ। ਹਾਲਾਂਕਿ ਸ਼ਿਕਾਇਤ ਮਿਲਣ 'ਤੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰੀਜ਼ਮ ਕਾਰਪੋਰੇਸ਼ਨ (ਆਈ.ਆਰ.ਸੀ.ਟੀ.ਸੀ.) ਨੇ ਕੈਟਰਿੰਗ ਵੈਂਡਰ ਇਕ ਲੱਖ ਰੁਪਏ ਦਾ ਜ਼ੁਰਮਾਨਾ ਲਗਾ ਦਿੱਤਾ ਹੈ।
ਇਹ ਮਾਮਲਾ ਮੁੰਬਈ ਤੋਂ ਚਿਪਲੂਨ ਦੇ ਵੱਲ ਜਾਣ ਵਾਲੀ ਜਨਸ਼ਤਾਬਦੀ ਟ੍ਰੇਨ ਦਾ ਹੈ। ਸ਼ਿਕਾਇਤਕਰਤਾ ਵਿਵੇਕਾਨੰਦ ਗੁਪਤਾ ਨੇ ਦੱਸਿਆ ਕਿ ਟਰੇਨ ਨੰਬਰ 12051 ਜਨਸ਼ਤਾਬਦੀ ਐਕਸਪ੍ਰੈੱਸ 'ਚ ਸਫਰ ਦੌਰਾਨ ਇਨ੍ਹਾਂ ਨੇ ਬਰੈੱਡ ਕਟਲੇਟ ਆਰਡਰ ਕੀਤਾ ਸੀ। ਪੈਕੇਟ ਖੋਲ੍ਹਦੇ ਹੀ ਉਨ੍ਹਾਂ ਨੇ ਦੇਖਿਆ ਕਿ ਬਰੈੱਡ 'ਚ ਫੰਗਸ ਲੱਗੀ ਹੋਈ ਸੀ। ਗੁਪਤਾ ਨੇ ਜਦੋਂ ਇਸ ਦੀ ਸ਼ਿਕਾਇਤ ਕਰਨੀ ਚਾਹੀ ਤਾਂ ਕੈਟਰਸ ਦੇ ਮੈਨੇਜਰ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ, ਜਿਸ ਦੇ ਬਾਅਦ ਯਾਤਰੀ ਨੇ ਟਵਿੱਟਰ 'ਤੇ ਇਸ ਦੀ ਸ਼ਿਕਾਇਤ ਕੀਤੀ।
ਮੱਧ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ ਨੇ ਦੱਸਿਆ ਕਿ ਖਰਾਬ ਖਾਣੇ ਦੀ ਸ਼ਿਕਾਇਤ ਮਿਲਣ 'ਤੇ ਵੈਂਡਰ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਟਰੇਨ ਦੇ ਅੰਦਰ ਮੁਸ਼ਾਫਿਰਾਂ ਨੂੰ ਦਿੱਤੀ ਜਾਣ ਵਾਲੀ ਸੁਵਿਧਾ ਨੂੰ ਵਧੀਆ ਬਣਾਉਣ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਦਸ ਦੇਈਏ ਕਿ ਇਸ ਤੋਂ ਪਹਿਲਾਂ ਤੇਜਸ ਅਤੇ ਸ਼ਤਾਬਦੀ ਵਰਗੀਆਂ ਪ੍ਰੀਮੀਅਮ ਟਰੇਨਾਂ 'ਚ ਵੀ ਘਟੀਆ ਖਾਣੇ ਦੀਆਂ ਸ਼ਿਕਾਇਤਾਂ ਮਿਲ ਚੁੱਕੀਆਂ ਹਨ।


author

Aarti dhillon

Content Editor

Related News