ਯਾਤਰੀ ਵਾਹਨਾਂ ਦੀ ਵਿਕਰੀ 4 ਫੀਸਦੀ ਵਧ ਕੇ 3,72,458 ਯੂਨਿਟਸ ਰਹੀ : ਸਿਆਮ
Thursday, Oct 16, 2025 - 04:15 AM (IST)

ਨਵੀਂ ਦਿੱਲੀ (ਭਾਸ਼ਾ) - ਯਾਤਰੀ ਵਾਹਨਾਂ ਦੀ ਥੋਕ ਵਿਕਰੀ ਸਤੰਬਰ ’ਚ ਸਾਲਾਨਾ ਆਧਾਰ ’ਤੇ 4 ਫੀਸਦੀ ਵਧ ਕੇ 3,72,458 ਯੂਨਿਟਸ ਹੋ ਗਈ। ਉਦਯੋਗ ਸੰਗਠਨ ਸਿਆਮ ਨੇ ਇਹ ਜਾਣਕਾਰੀ ਦਿੱਤੀ। ਸੋਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (ਸਿਆਮ) ਨੇ ਕਿਹਾ ਕਿ ਪਿਛਲੇ ਮਹੀਨੇ ਯਾਤਰੀ ਵਾਹਨਾਂ ਦੀ ਕੁੱਲ ਸਪਲਾਈ 4.4 ਫੀਸਦੀ ਵਧ ਕੇ 3,72,458 ਯੂਨਿਟਸ ਹੋ ਗਈ, ਜਦਕਿ ਸਤੰਬਰ 2024 ਵਿਚ ਇਹ 3,56,752 ਯੂਨਿਟਸ ਸੀ।
ਅੰਕੜਿਆਂ ਦੇ ਅਨੁਸਾਰ ਸਤੰਬਰ ’ਚ ਦੋਪਹੀਆ ਵਾਹਨਾਂ ਦੀ ਵਿਕਰੀ 7 ਫੀਸਦੀ ਵਧ ਕੇ 21,60,889 ਯੂਨਿਟਸ ਰਹੀ ਜਦਕਿ ਸਤੰਬਰ 2024 ’ਚ ਇਹ 20,25,993 ਯੂਨਿਟਸ ਸੀ। ਤਿੰਨ ਪਹੀਆ ਵਾਹਨਾਂ ਦੀ ਵਿਕਰੀ ਵਧ ਕੇ 84,077 ਯੂਨਿਟਸ ਹੋ ਗਈ। ਇਹ ਸਤੰਬਰ 2024 ਦੀਆਂ 79,683 ਯੂਨਿਟਸ ਦੀ ਤੁਲਨਾ ਵਿਚ 5.5 ਫੀਸਦੀ ਵੱਧ ਹੈ। ਇਹ ਸਤੰਬਰ 2024 ਦੇ 79,683 ਯੂਨਿਟਾਂ ਨਾਲੋਂ 5.5 ਫੀਸਦੀ ਵੱਧ ਹੈ।
ਜੀ. ਐੱਸ. ਟੀ. 2.0 ਸੁਧਾਰ ਸਰਕਾਰ ਦਾ ਇਕ ਇਤਿਹਾਸਕ ਫੈਸਲਾ : ਸ਼ੈਲੇਸ਼ ਚੰਦਰ
ਸਿਆਮ ਦੇ ਪ੍ਰਧਾਨ ਸ਼ੈਲੇਸ਼ ਚੰਦਰ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ, ‘‘22 ਸਤੰਬਰ ਤੋਂ (ਸਿਰਫ਼ 9 ਦਿਨਾਂ ਲਈ) ਨਵੀਆਂ ਗੁੱਡਜ਼ ਐਂਡ ਅਤੇ ਸਰਵਿਸਜ਼ ਟੈਕਸ (ਜੀ. ਐੱਸ. ਟੀ.) ਦਰਾਂ ਲਾਗੂ ਹੋਣ ਤੋਂ ਬਾਅਦ ਯਾਤਰੀ ਵਾਹਨਾਂ, ਦੋਪਹੀਆ ਵਾਹਨਾਂ ਅਤੇ ਤਿੰਨ ਪਹੀਆ ਵਾਹਨਾਂ ਨੇ ਸਤੰਬਰ ਵਿਚ ਅਾਪਣੀ ਹੁਣ ਤੱਕ ਦੀ ਸਭ ਤੋਂ ਵੱਧ ਵਿਕਰੀ ਦਰਜ ਕੀਤੀ ਹੈ।’’
ਉਨ੍ਹਾਂ ਕਿਹਾ ਕਿ ਭਵਿੱਖ ’ਚ ਵੱਡੀਆਂ ਅਨੁਕੂਲ ਸਥਿਤੀਆਂ ਦੇ ਕਾਰਨ ਇਸ ਖੇਤਰ ਦਾ ਦ੍ਰਿਸ਼ ਉਤਸ਼ਾਹਜਨਕ ਬਣਿਆ ਹੋਇਆ ਹੈ। ਚੰਦਰਾ ਨੇ ਕਿਹਾ, ‘‘ਜੀ. ਐੱਸ. ਟੀ. 2.0 ਸੁਧਾਰ ਸਰਕਾਰ ਦਾ ਇਕ ਇਤਿਹਾਸਕ ਫੈਸਲਾ ਹੈ, ਜੋ ਭਾਰਤੀ ਮੋਟਰ ਵਾਹਨ ਉਦਯੋਗ ਨੂੰ ਅਗਲੇ ਪੱਧਰ ’ਤੇ ਪਹੁੰਚਾਉਣ ਦੇ ਇਲਾਵਾ ਪੂਰੀ ਅਰਥਵਿਵਸਥਾ ’ਚ ਜੀਵੰਤਤਾ ਵੀ ਲਿਆਏਗਾ।’’