ਮਾਰੂਤੀ ਸੁਜ਼ੂਕੀ 2025-26 ’ਚ 4 ਲੱਖ ਵਾਹਨਾਂ ਦੀ ਬਰਾਮਦ ਦਾ ਅੰਕੜਾ ਹਾਸਲ ਕਰਨ ਦੀ ਰਾਹ ’ਤੇ

Monday, Oct 06, 2025 - 06:29 PM (IST)

ਮਾਰੂਤੀ ਸੁਜ਼ੂਕੀ 2025-26 ’ਚ 4 ਲੱਖ ਵਾਹਨਾਂ ਦੀ ਬਰਾਮਦ ਦਾ ਅੰਕੜਾ ਹਾਸਲ ਕਰਨ ਦੀ ਰਾਹ ’ਤੇ

ਨਵੀਂ ਦਿੱਲੀ (ਭਾਸ਼ਾ) - ਮਾਰੂਤੀ ਸੁਜ਼ੂਕੀ ਇੰਡੀਆ ਚਾਲੂ ਵਿੱਤੀ ਸਾਲ 2025-26 ’ਚ 4 ਲੱਖ ਤੋਂ ਵੱਧ ਵਾਹਨਾਂ ਦੀ ਬਰਾਮਦ ਕਰਨ ਦੀ ਰਾਹ ’ਤੇ ਹੈ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਅਪ੍ਰੈਲ-ਸਤੰਬਰ ’ਚ ਕੰਪਨੀ ਨੇ ਪਹਿਲਾਂ ਹੀ 2 ਲੱਖ ਤੋਂ ਵੱਧ ਵਾਹਨਾਂ ਦੀ ਬਰਾਮਦ ਕਰ ਦਿੱਤੀ ਹੈ।

ਇਹ ਵੀ ਪੜ੍ਹੋ :     ਬਸ ਕੁਝ ਸਾਲ ਹੋਰ... ਫਿਰ Private Jet ਜਿੰਨੀ ਹੋ ਜਾਵੇਗੀ 1 ਕਿਲੋ ਸੋਨੇ ਦੀ ਕੀਮਤ

ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਨੇ ਸਤੰਬਰ ’ਚ ਬਰਾਮਦ ’ਚ ਸਾਲਾਨਾ ਆਧਾਰ ’ਤੇ 52 ਫੀਸਦੀ ਦਾ ਵਾਧਾ ਦਰਜ ਕੀਤਾ ਹੈ ਅਤੇ ਇਹ 42,204 ਇਕਾਈਆਂ ਰਿਹਾ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ’ਚ ਇਹ ਅੰਕੜਾ 27,728 ਇਕਾਈਆਂ ਸੀ। ਮਾਰੂਤੀ ਸੁਜ਼ੂਕੀ ਇੰਡੀਆ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ (ਕਾਰਪੋਰੇਟ ਮਾਮਲੇ) ਰਾਹੁਲ ਭਾਰਤੀ ਨੇ ਕਿਹਾ,‘‘ਪਹਿਲੀ ਤਿਮਾਹੀ ’ਚ ਅਸੀਂ ਲੱਗਭਗ 1.10 ਲੱਖ ਇਕਾਈਆਂ ਦੀ ਬਰਾਮਦ ਕੀਤੀ ਅਤੇ ਪਹਿਲੀ ਛਿਮਾਹੀ (ਅਪ੍ਰੈਲ-ਸਤੰਬਰ) ’ਚ ਅਸੀਂ 2.07 ਲੱਖ ਤੋਂ ਵੱਧ ਇਕਾਈਆਂ ਦੀ ਬਰਾਮਦ ਕੀਤੀ। ਇਸ ਲਈ ਅਸੀਂ ਆਪਣੇ 4 ਲੱਖ ਇਕਾਈਆਂ ਦੇ ਅਗਾਊਂ ਅੰਦਾਜ਼ੇੇ ਨੂੰ ਹਾਸਲ ਕਰਨ ਦੀ ਰਾਹ ’ਤੇ ਹਾਂ।’’

ਇਹ ਵੀ ਪੜ੍ਹੋ :     Credit Card ਯੂਜ਼ਰਸ ਲਈ ਅਹਿਮ ਖ਼ਬਰ! 1 ਨਵੰਬਰ ਤੋਂ ਲਾਗੂ ਹੋਣਗੇ ਨਵੇਂ ਚਾਰਜ ਤੇ ਨਿਯਮ

ਉਨ੍ਹਾਂ ਦੱਸਿਆ ਕਿ ਕੰਪਨੀ ਦੀ ਬਰਾਮਦ ਨਜ਼ਦੀਕੀ ਘਰੇਲੂ ਮੁਕਾਬਲੇਬਾਜ਼ ਦੀ ਬਰਾਮਦ ਨਾਲ ਦੁੱਗਣੀ ਤੋਂ ਵੀ ਵੱਧ ਹੈ। ਭਾਰਤੀ ਨੇ ਕਿਹਾ,‘‘ਆਮ ਤੌਰ ’ਤੇ ਅਸੀਂ ਸਖਤ ਮੁਕਾਬਲੇਬਾਜ਼ੀ ਦੀ ਗੱਲ ਕਰਦੇ ਹਾਂ। ਬਾਜ਼ਾਰ ’ਚ 18 ਕੰਪਨੀਆਂ ਹਨ। ਮਾਰੂਤੀ ਸੁਜ਼ੂਕੀ ਦੀ ਬਰਾਮਦ ਦੇਸ਼ ’ਚ ਸਾਡੇ ਨਜ਼ਦੀਕੀ ਬਰਾਮਦਕਾਰ ਤੋਂ ਦੁੱਗਣੇ ਤੋਂ ਵੀ ਵੱਧ ਹੈ। ਉਨ੍ਹਾਂ ਅੱਗੇ ਕਿਹਾ ਕਿ ਘਰੇਲੂ ਵਿਕਰੀ ਦੀ ਤਰ੍ਹਾਂ ਹੀ, ਹੁਣ ਵਾਹਨ ਬਰਾਮਦ ਕੰਪਨੀ ਵਿਦੇਸ਼ੀ ਬਰਾਮਦ ’ਚ ਵੀ ਆਪਣੀ ਨਜ਼ਦੀਕੀ ਕੰਪਨੀ ’ਤੇ ਭਾਰੀ ਵਾਧਾ ਬਣਾਏ ਹੋਏ ਹੈ। ਉਨ੍ਹਾਂ ਕਿਹਾ,‘‘ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਬਰਾਮਦ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਮੈਨੂੰ ਯਾਦ ਹੈ ਕਿ ਲੱਗਭਗ 4 ਸਾਲ ਪਹਿਲਾਂ ਅਸੀਂ ਇਕ ਸਾਲ ’ਚ ਲੱਗਭਗ ਇਕ ਲੱਖ ਇਕਾਈਆਂ ਬਰਾਮਦ ਕਰਦੇ ਸੀ।

ਇਹ ਵੀ ਪੜ੍ਹੋ :     ਚਾਂਦੀ ਨੇ ਸੋਨੇ ਨੂੰ ਪਛਾੜਿਆ, ਦਿੱਤਾ ਛੱਪੜ ਫਾੜ ​​ਰਿਟਰਨ, ਰਿਕਾਰਡ ਪੱਧਰ 'ਤੇ ਕੀਮਤਾਂ

ਇਸ ਵਾਰ ਦੂਜੀ ਤਿਮਾਹੀ ’ਚ ਇਹ ਅੰਕੜਾ ਇਕ ਲੱਖ ਇਕਾਈਆਂ ਤੋਂ ਵੱਧ ਹੈ। ਵਿੱਤੀ ਸਾਲ 2020-21 ’ਚ ਕੰਪਨੀ ਦੀ ਕੁਲ ਬਰਾਮਦ 96,139 ਇਕਾਈਆਂ ਸੀ। ਭਾਰਤੀ ਨੇ ਕਿਹਾ ਕਿ ਭਾਰਤ ਦੇ ਹਾਲੀਆ ਮੁਕਤ ਵਪਾਰ ਸਮਝੌਤਿਆਂ ਨੇ ਵੀ ਕਾਰ ਬਰਾਮਦ ’ਚ ਸੁਧਾਰ ਲਿਆਉਣ ’ਚ ਮਦਦ ਕੀਤੀ ਹੈ।

ਅਪ੍ਰੈਲ-ਸਤੰਬਰ ਦੌਰਾਨ ਕੰਪਨੀ ਲਈ ਦੱਖਣੀ ਅਫਰੀਕਾ, ਜਾਪਾਨ, ਸਾਊਦੀ ਅਰਬ, ਚਿਲੀ ਅਤੇ ਕੋਲੰਬੀਆ ਸਭ ਤੋਂ ਚੰਗੇ ਬਰਾਮਦ ਬਾਜ਼ਾਰ ਰਹੇ।

ਇਹ ਵੀ ਪੜ੍ਹੋ :     ਹੁਣ Online ਪੈਸੇ ਵਾਲੀਆਂ Games 'ਤੇ ਲੱਗ ਗਿਆ Ban, ਖੇਡਣ 'ਤੇ ਲੱਗੇਗਾ ਭਾਰੀ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News