‘ਦੋਪਹੀਆ ਵਾਹਨਾਂ ਪ੍ਰਤੀ ਲੋਕਾਂ ਦਾ ਉਤਸ਼ਾਹ ਬਹੁਤ ਵਧਿਆ’

Thursday, Oct 02, 2025 - 10:14 PM (IST)

‘ਦੋਪਹੀਆ ਵਾਹਨਾਂ ਪ੍ਰਤੀ ਲੋਕਾਂ ਦਾ ਉਤਸ਼ਾਹ ਬਹੁਤ ਵਧਿਆ’

ਨਵੀਂ ਦਿੱਲੀ- ਇਸ ਸਾਲ ਨਰਾਤੇ ਸ਼ੁਰੂ ਹੋਣ ਨਾਲ ਹੀ ਭਾਰਤੀ ਆਟੋ ਬਾਜ਼ਾਰ ’ਚ ਤਿਉਹਾਰਾਂ ਦੇ ਸੀਜ਼ਨ ਦੌਰਾਨ ਦੋਪਹੀਆ ਵਾਹਨਾਂ ਦੀ ਮੰਗ ’ਚ ਕਾਫ਼ੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਹ ਤਿਉਹਾਰ ਖਾਸ ਤੌਰ ’ਤੇ ਮਹੱਤਵਪੂਰਨ ਹਨ ਕਿਉਂਕਿ ਦੋਪਹੀਆ ਵਾਹਨਾਂ ’ਤੇ ਜੀ.ਐੱਸ.ਟੀ. ’ਚ ਕਟੌਤੀ ਹੋਈ ਹੈ, ਜਿਸ ਨਾਲ ਪਹਿਲੀ ਵਾਰ ਗੱਡੀਆਂ ਖਰੀਦਣ ਵਾਲਿਆਂ ’ਤੇ ਖਰਚ ਦਾ ਬੋਝ ਘੱਟ ਹੋਇਆ ਹੈ, ਖਾਸ ਕਰ ਕੇ 100 ਸੀ.ਸੀ. ਅਤੇ 125 ਸੀ.ਸੀ. ਵਰਗੇ ਕਿਫਾਇਤੀ ਸੈਗਮੈਂਟ ’ਚ, ਜਿੱਥੇ ਕੀਮਤ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ।

ਸ਼ੁਰੂਆਤੀ ਸੰਕੇਤ ਦੱਸਦੇ ਹਨ ਕਿ ਦੋਪਹੀਆ ਵਾਹਨਾਂ ਪ੍ਰਤੀ ਲੋਕਾਂ ਦਾ ਉਤਸ਼ਾਹ ਕਾਫ਼ੀ ਵਧਿਆ ਹੈ। ਹੀਰੋ ਮੋਟੋਕਾਰਪ ਨੂੰ ਪੂਰੇ ਦੇਸ਼ ’ਚ ਗਾਹਕਾਂ ਦੀ ਮਜ਼ਬੂਤ ​​ਦਿਲਚਸਪੀ ਅਤੇ ਵਿਕਰੀ ’ਚ ਵਾਧਾ ਦਿਖ ਰਿਹਾ ਹੈ। ਕੰਪਨੀ ਨੇ ਦੇਸ਼ ਭਰ ਵਿਚ ਆਪਣੀਆਂ ਡੀਲਰਸ਼ਿਪਾਂ ਤੇ ਗਤੀਵਿਧੀਆਂ ਵਿਚ ਮਹੱਤਵਪੂਰਨ ਵਾਧਾ ਦਰਜ ਕੀਤਾ ਹੈ। ਹੀਰੋ ਮੋਟੋਕਾਰਪ ਉਤਪਾਦਾਂ ਲਈ ਗਾਹਕਾਂ ਦੀ ਪੁੱਛਗਿੱਛ ਪਿਛਲੇ ਇਕ ਸਾਲ ’ਚ ਤੇਜ਼ੀ ਨਾਲ ਵਧੀ ਹੈ, ਜੋ ਜੀ. ਐੱਸ. ਟੀ. ਤੋਂ ਬਾਅਦ ਦੀਆਂ ਕੀਮਤਾਂ ਦੇ ਲਾਭਾਂ ’ਚ ਦਿਲਚਸਪੀ ਤੋਂ ਪ੍ਰੇਰਿਤ ਹੈ।

ਇਸ ਦੇ ਨਾਲ ਹੀ ਪਿਛਲੇ ਸਾਲ ਦੇ ਮੁਕਾਬਲੇ ਸ਼ੋਅਰੂਮ ’ਚ ਗਾਹਕਾਂ ਦੀ ਆਵਾਜਾਈ 50 ਫੀਸਦੀ ਤੋਂ ਵੱਧ ਵਧੀ ਹੈ। ਹੀਰੋ ਮੋਟੋਕਾਰਪ ਦੇ ਇੰਡੀਆ ਬਿਜ਼ਨੈੱਸ ਯੂਨਿਟ ਦੇ ਮੁੱਖ ਕਾਰੋਬਾਰੀ ਅਧਿਕਾਰੀ ਆਸ਼ੂਤੋਸ਼ ਵਰਮਾ ਨੇ ਕਿਹਾ ਕਿ ਇਸ ਤਿਉਹਾਰੀ ਸੀਜ਼ਨ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਤੁਰੰਤ ਖਰੀਦਦਾਰੀ ਵਿਚ ਤੇਜ਼ੀ ਨਾਲ ਵਾਧਾ ਹੈ। ਨਰਾਤੇ ਦੇ ਪਹਿਲੇ ਦਿਨ ਹੀ ਸਾਡੇ ਸ਼ੋਅਰੂਮਾਂ ਵਿਚ ਆਉਣ ਵਾਲੇ ਅਤੇ ਹੀਰੋ ਮੋਟੋਕਾਰਪ ਦੇ ਦੋਪਹੀਆ ਵਾਹਨ ਖਰੀਦਣ ਵਾਲੇ ਗਾਹਕਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ।

ਜੀ. ਐੱਸ. ਟੀ. 2.0 ਨਾਲ ਨਵੀਆਂ ਕੀਮਤਾਂ ਦੀ ਉਮੀਦ ’ਚ ਟਾਲੀ ਗਈ ਵਿਕਰੀ ਹੁਣ ਤੇਜ਼ੀ ਨਾਲ ਵਧ ਰਹੀ ਹੈ ਅਤੇ ਸਾਨੂੰ ਗਾਹਕਾਂ ਦੀ ਨਵੇਂ ਵਾਹਨਾਂ ਨੂੰ ਤੁਰੰਤ ਖਰੀਦਣ ਦੀ ਮਜ਼ਬੂਤ ​​ਇੱਛਾ ਦੇ ਸਪੱਸ਼ਟ ਸੰਕੇਤ ਮਿਲ ਰਹੇ ਹਨ।


author

Rakesh

Content Editor

Related News