ਵਿੱਤੀ ਸਾਲ 2019-20 ''ਚ ਯਾਤਰੀ ਵਾਹਨਾਂ ਦੀ ਵਿਕਰੀ ''ਚ ਗਿਰਾਵਟ ਦਾ ਅਨੁਮਾਨ

Friday, Aug 30, 2019 - 10:09 AM (IST)

ਵਿੱਤੀ ਸਾਲ 2019-20 ''ਚ ਯਾਤਰੀ ਵਾਹਨਾਂ ਦੀ ਵਿਕਰੀ ''ਚ ਗਿਰਾਵਟ ਦਾ ਅਨੁਮਾਨ

ਨਵੀਂ ਦਿੱਲੀ—ਰੇਟਿੰਗ ਏਜੰਸੀ ਇਕਰਾ ਦੇ ਮੁਤਾਬਕ ਚਾਲੂ ਵਿੱਤੀ ਸਾਲ 'ਚ ਯਾਤਰੀ ਵਾਹਨਾਂ ਦੀ ਵਿਕਰੀ 'ਚ ਚਾਰ-ਸੱਤ ਫੀਸਦੀ ਦੀ ਗਿਰਾਵਟ ਦਾ ਅਨੁਮਾਨ ਹੈ | ਏਜੰਸੀ ਮੁਤਾਬਕ ਮੰਗ ਵਧਾਉਣ ਲਈ ਸਰਕਾਰ ਵਲੋਂ ਹਾਲ ਹੀ 'ਚ ਚੁੱਕੇ ਗਏ ਕਦਮਾਂ ਦੇ ਬਾਵਜੂਦ ਖੇਤੀਬਾੜੀ ਉਤਪਾਦਨ, ਆਰਥਿਕ ਅਤੇ ਉਦਯੋਗਿਤ ਵਾਧੇ ਵਰਗੇ ਪਹਿਲੂਆਂ ਦਾ ਅਸਰ ਵਾਹਨ ਖੇਤਰ ਦੇ ਵਾਧੇ 'ਤੇ ਦਿਖਾਈ ਦੇਵੇਗਾ | ਇਕਰਾ ਨੇ ਕਿਹਾ ਕਿ ਵਿੱਤੀ ਸਾਲ 2019-20 ਦੇ ਪਹਿਲੇ ਚਾਰ ਮਹੀਨਿਆਂ 'ਚ ਵਾਹਨ ਉਦਯੋਗ 'ਚ 21.6 ਫੀਸਦੀ ਤੋਂ ਜ਼ਿਆਦਾ ਨਾ-ਪੱਖੀ ਵਾਧਾ ਦੇਖਣ ਨੂੰ ਮਿਲਿਆ ਹੈ | ਉਸ ਨੇ ਕਿਹਾ ਕਿ ਛੋਟੀ ਮਿਆਦ 'ਚ ਬੀ.ਐੱਸ-ਛੇ ਉਤਸਰਜਨ ਮਾਨਕਾਂ ਦੇ ਹੋਰ ਪੇਂਡੂ ਅਤੇ ਸ਼ਹਿਰੀ ਧਾਰਨਾ ਦੀ ਵੀ ਮੰਗ 'ਤੇ ਅਸਰ ਹੋਵੇਗਾ | ਰੇਟਿੰਗ ਏਜੰਸੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਇਕਰਾ ਦੇ ਵਾਹਨ ਖੇਤਰ ਨਾਲ ਜੁੜੇ ਵਿਸ਼ਲੇਸ਼ਣ ਦੇ ਮੁਤਾਬਕ ਵਿੱਤੀ ਸਾਲ 2019-20 'ਚ ਯਾਤਰੀ ਵਾਹਨਾਂ ਦੀ ਵਿਕਰੀ 'ਚ 4-7 ਫੀਸਦੀ ਅਤੇ ਮੱਧ ਅਤੇ ਭਾਰੀ ਟਰੱਕਾਂ ਦੀ ਵਿਕਰੀ 'ਚ 0.5 ਫੀਸਦੀ ਦੀ ਗਿਰਾਵਟ ਦਾ ਅਨੁਮਾਨ ਹੈ | ਏਜੰਸੀ ਮੁਤਾਬਕ ਵਿੱਤੀ ਸਾਲ 2018-19 ਦੀ ਦੂਜੀ ਤਿਮਾਹੀ ਦੀ ਸ਼ੁਰੂਆਤ 'ਚ ਵਾਹਨ ਉਦਯੋਗ ਮੁਸ਼ਕਿਲਾਂ 'ਚੋਂ ਲੰਘ ਰਿਹਾ ਹੈ ਅਤੇ ਵਾਧੇ 'ਚ ਨਰਮੀ ਆਈ ਹੈ |


author

Aarti dhillon

Content Editor

Related News