ਸੀਜ਼ਨ ਦੇ ਚੱਲਦੇ ਕਾਗਜ ਕੰਪਨੀਆਂ ਨੇ ਵਧਾਈ ਕੀਮਤ

Tuesday, Jan 23, 2018 - 02:52 PM (IST)

ਨਵੀਂ ਦਿੱਲੀ— ਦੇਸ਼ ਭਰ ਦੀਆਂ ਕਾਗਜ ਮਿੱਲਾਂ ਇਸ ਸਮੇਂ ਆਪਣੀ ਲਾਗਤ ਵਾਧਾ ਗਾਹਕਾਂ 'ਤੇ ਪਾ ਰਹੀਆਂ ਹਨ। ਕਿਉਂਕਿ ਇਹ ਅਜਿਹਾ ਸੀਜ਼ਨ ਹੁੰਦਾ ਹੈ ਜਿਸ 'ਚ ਨੋਟਬੁੱਕ ਅਤੇ ਕਿਤਾਬਾਂ ਪ੍ਰਰਸੰਸਕਾਂ ਦੀ ਮੰਗ ਵੱਧ ਜਾਂਦੀ ਹੈ। ਚਾਲੂ ਸਾਲ ਦੇ ਦੌਰਾਨ ਲਿਖਤੀ ਅਤੇ ਛਪਾਈ ਕਰਕੇ ਉਨ੍ਹਾਂ ਦੁਆਰਾ ਕੀਮਤਾਂ ਵਧਾਈਆਂ ਗਈਆਂ ਹਨ। ਜੇ.ਕੇ ਪੇਪਰ ਲਿਮਟਿਡ ਮੁੱਖ ਵਿੱਤ ਅਧਿਕਾਰੀ ਵੀ ਕੁਮਾਰ ਸੁਵਾਮੀ ਨੇ ਕਿਹਾ ਕਿ ਅਸੀਂ ਆਪਣੀ ਉਪਸਥਿਤੀ ਦੇ ਖੇਤਰ ਦੇ ਆਧਾਰ 'ਤੇ ਆਪਣੇ ਉਤਪਾਦ ਦੀਆਂ ਕੀਮਤਾਂ ਕਈ ਪ੍ਰਕਾਰ ਨਾਲ ਵਧਾਈਆਂ ਹਨ। ਹਾਲਾਂਕਿ, ਅੰਤਰਰਾਸ਼ਟਰੀ ਕੀਮਤਾਂ ਦੀ ਬਰਾਬਰੀ ਦੇ ਲਈ ਹਜੇ ਉਤਪਾਦਾਂ ਦੀ ਔਸਤਨ ਵਾਧਾ ਕਰੀਬ ਦੋ ਫੀਸਦੀ ਰਿਹਾ ਹੈ.

ਇਸ ਤੋਂ ਪਹਿਲਾਂ ਅਸੀਂ ਸਤੰਬਰ 'ਚ ਕੀਤੀ ਗਈ ਕਟੌਤੀ ਦੀ ਭਰਪਾਈ ਦੇ ਲਈ ਨਵੰਬਰ 'ਚ ਆਪਣੇ ਉਤਪਾਦ ਦੀ ਕੀਮਤ 'ਚ ਇਕ ਫੀਸਦੀ ਤੱਕ ਵਧਾ ਦਿੱਤੀ ਸੀ। ਖਾਸ ਸ਼੍ਰੇਣੀ ਦੇ ਕਾਰਜ ਦੀ ਕੀਮਤ ਦੋ ਤੋਂ ਪੰਜ ਫੀਸਦੀ ਵਧ ਗਈ ਹੈ।
ਹਾਲਾਂਕਿ ਇਹ ਵਾਧਾ ਕਾਗਜ ਦੀ ਸ਼੍ਰੇਣੀ ਅਤੇ ਮਿੱਲਾਂ ਦੇ ਉਪਰੇਟਿੰਗ ਖੇਤਰ 'ਤੇ ਨਿਰਭਰ ਕਰਦੀ ਹੈ। ਨਾਲ ਹੀ, ਲਿਖਤੀ ਅਤੇ ਛਪਾਈ ਕਾਰਜ ਦੀਆਂ ਕੀਮਤਾਂ 'ਚ ਜਨਵਰੀ ਤੋਂ 1,000-2,000 ਰੁਪਏ ਪ੍ਰਤੀ ਟਨ ਤੱਕ ਦਾ ਵਾਧਾ ਹੋ ਚੁੱਕਿਆ ਹੈ। ਕਾਰਜ ਉਤਪਾਦਨ ਦੀ ਲਾਗਤ ਨੂੰ ਲਾਭਦਾਇਕ ਬਣਾਉਣ ਦੇ ਲਈ ਜੇ.ਕੇ ਪੇਪਰ ਨੇ ਆਪਣੇ ਕਾਰੋਬਾਰ ਦਾ ਪੁਨਰਗਠਨ ਕੀਤਾ ਹੈ।

ਪਿਛਲੇ ਕੁਝ ਸਾਲਾਂ ਦੇ ਦੌਰਾਨ ਕੰਪਨੀ ਨੇ ਲਾਭ ਦੇ ਲਈ ਲਾਗਤ 'ਚ ਕਟੌਤੀ ਦੇ ਕਈ ਉਪਾਅ ਕੀਤੇ ਹਨ। ਕੁਮਾਰਸੁਵਾਮੀ ਨੇ ਕਿਹਾ ਕਿ ਲਿਖਤੀ ਅਤੇ ਛਪਾਈ ਕਾਗਜ ਦੀਆਂ ਕੀਮਤਾਂ 'ਚ ਹਪ ਤਰਾਂ ਦੇ ਵਾਧੇ ਨਾਲ ਆਉਣ ਵਾਲੀਆਂ ਤਿਮਾਹੀਆਂ 'ਚ ਕੰਪਨੀ ਦੀ ਸ਼ੁੱਧ ਵਾਪਰਕ ਕੁਸ਼ਲਤਾ 'ਚ ਸੁਧਾਰ ਦੇ ਲਈ ਲਾਗਤ ਕਟੌਤੀ ਦੇ ਕਈ ਉਪਾਅ ਅਪਣਾਏ ਹਨ।


Related News