ਵੱਡੀ ਖੁਸ਼ਖਬਰੀ! ਕਾਰਾਂ ਲਈ GST ''ਤੇ ਮਿਲ ਸਕਦੀ ਹੈ ਇਹ ਸੌਗਾਤ, ਲੱਗੇਗੀ ਮੌਜ

Wednesday, Mar 04, 2020 - 04:06 PM (IST)

ਵੱਡੀ ਖੁਸ਼ਖਬਰੀ! ਕਾਰਾਂ ਲਈ GST ''ਤੇ ਮਿਲ ਸਕਦੀ ਹੈ ਇਹ ਸੌਗਾਤ, ਲੱਗੇਗੀ ਮੌਜ

ਨਵੀਂ ਦਿੱਲੀ— ਸਰਕਾਰ ਵੱਲੋਂ ਕਾਰਾਂ ਦੇ ਖਰੀਦਦਾਰਾਂ ਨੂੰ ਵੱਡੀ ਸੌਗਾਤ ਦਿੱਤੀ ਜਾ ਸਕਦੀ ਹੈ। ਦਰਅਸਲ, ਮੰਗਲਵਾਰ ਨੂੰ ਇਕ ਸੰਸਦੀ ਪੈਨਲ ਨੇ ਸੈਕਟਰ ਦੀ ਮੁੜ ਸੁਰਜੀਤੀ ਤੱਕ ਆਟੋਮੋਬਾਈਲ ਸੈਕਟਰ ਲਈ ਜੀ. ਐੱਸ. ਟੀ. ਦਰਾਂ ਘੱਟ ਕਰਨ ਦੀ ਸਿਫਾਰਸ਼ ਕੀਤੀ ਹੈ, ਨਾਲ ਹੀ ਸਾਰੇ ਰਾਜਾਂ 'ਚ ਰੋਡ ਟੈਕਸ ਨੂੰ ਵੀ ਇਕ ਬਰਾਬਰ ਕਰਨ ਦੀ ਸਲਾਹ ਦਿੱਤੀ ਹੈ। ਜੁਲਾਈ 2018 ਤੋਂ ਵਾਹਨ ਇੰਡਸਟਰੀ 'ਚ ਛਾਈ ਮੰਦੀ ਨੂੰ ਦੇਖਦੇ ਹੋਏ ਕਮੇਟੀ ਵੱਲੋਂ ਇਹ ਸਿਫਾਰਸ਼ ਕੀਤੀ ਗਈ ਹੈ। ਉੱਥੇ ਹੀ, ਦੂਜੇ ਪਾਸੇ ਕੰਪਨੀਆਂ BS-VI ਕਾਰਾਂ ਦੀ ਕੀਮਤ ਵਧਾਉਣ ਦੀ ਤਿਆਰੀ 'ਚ ਹਨ।

 

ਭਾਰਤ 'ਚ ਆਟੋਮੋਬਾਇਲ ਇੰਡਸਟਰੀ ਸਭ ਤੋਂ ਵੱਡੇ ਤੇ ਤੇਜ਼ੀ ਨਾਲ ਵਧਦੇ ਖੇਤਰਾਂ 'ਚੋਂ ਇਕ ਹੈ। ਉਦਯੋਗਿਕ ਜੀ. ਡੀ. ਪੀ. 'ਚ ਇਸ ਦੀ 27 ਫੀਸਦੀ ਤੇ ਨਿਰਮਾਣ ਜੀ. ਡੀ. ਪੀ. 'ਚ 49 ਫੀਸਦੀ ਹਿੱਸੇਦਾਰੀ ਹੈ। ਇਹ ਸੈਕਟਰ ਸਿੱਧੇ ਅਤੇ ਅਸਿੱਧੇ ਤੌਰ 'ਤੇ ਤਕਰੀਬਨ 3.70 ਕਰੋੜ ਨੌਕਰੀਆਂ ਪ੍ਰਦਾਨ ਕਰਦਾ ਹੈ ਅਤੇ ਕੁੱਲ ਜੀ. ਐੱਸ. ਟੀ. ਕੁਲੈਕਸ਼ਨ 'ਚ ਲਗਭਗ 15 ਫੀਸਦੀ ਇਸ ਸੈਕਟਰ ਤੋਂ ਆਉਂਦਾ ਹੈ। ਜੀ. ਐੱਸ. ਟੀ. ਕੁਲੈਕਸ਼ਨ ਤੇ ਰੋਜ਼ਗਾਰ 'ਚ ਇੰਨਾ ਵੱਡਾ ਯੋਗਦਾਨ ਰੱਖਣ ਵਾਲੀ ਇਹ ਇੰਡਸਟਰੀ ਪਿਛਲੇ ਲੰਮੇ ਸਮੇਂ ਤੋਂ ਮੰਦੀ ਦਾ ਸਾਹਮਣਾ ਕਰ ਰਹੀ ਹੈ।

ਸੰਸਦੀ ਕਮੇਟੀ ਨੇ ਨੋਟ ਕੀਤਾ ਕਿ ਖਪਤਕਾਰਾਂ ਨੂੰ ਕਰਜ਼ੇ ਦੀ ਸਹੂਲਤ ਦੀ ਅਣਹੋਂਦ, ਬੈਂਕਾਂ ਵੱਲੋਂ ਕਰਜ਼ ਪ੍ਰਵਾਨਗੀ ਦੇ ਸਖਤ ਨਿਯਮ, 5 ਸਾਲਾਂ ਲਈ ਇੱਕਠਾ ਥਰਡ ਪਾਰਟੀ ਬੀਮਾ ਲੈਣ ਕਾਰਨ ਕੀਮਤ 'ਚ ਵਾਧਾ, ਅਪ੍ਰੈਲ 2020 ਤੋਂ ਬੀ. ਐੱਸ.6 ਅਤੇ ਕਾਰਾਂ ਤੇ ਕੰਪੋਨੈਂਟਸ 'ਤੇ ਜੀ. ਐੱਸ. ਟੀ. ਦੀ ਉੱਚ ਦਰ ਉਹ ਕਾਰਕ ਜਿਨ੍ਹਾਂ ਨੇ ਮੰਦੀ ਨੂੰ ਅੱਗੇ ਤੋਰਿਆ ਹੈ। ਕਮੇਟੀ ਨੇ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ ਥੋੜ੍ਹੇ ਸਮੇਂ ਲਈ ਜਾਂ ਤਾਂ 5 ਸਾਲ ਦੇ ਬੀਮੇ ਲਈ ਇੱਕਟੀ ਰਕਮ ਐਡਵਾਂਸ 'ਚ ਜਮ੍ਹਾ ਕਰਵਾਉਣ ਨੂੰ ਮੁਲਤਵੀ ਕਰ ਦਿੱਤਾ ਜਾਵੇ ਜਾਂ ਜੀ. ਐੱਸ. ਟੀ. ਘਟਾ ਦਿੱਤਾ ਜਾਵੇ। ਉੱਥੇ ਹੀ, ਸਰਕਾਰ ਵੱਲੋਂ ਦਿੱਲੀ-ਚੰਡੀਗੜ੍ਹ ਰਾਜਮਾਰਗ ਨੂੰ ਦੇਸ਼ ਦਾ ਪਹਿਲਾ ਈ-ਵਾਹਨ ਹਾਈਵੇ ਐਲਾਨਿਆ ਗਿਆ ਹੈ।

 

ਕਿੰਨਾ ਹੈ ਕਾਰਾਂ 'ਤੇ GST ਤੇ ਸੈੱਸ
ਮੌਜੂਦਾ ਸਮੇਂ, ਕਾਰਾਂ 'ਤੇ 28 ਫੀਸਦੀ ਜੀ. ਐੱਸ. ਟੀ. ਦਰ ਹੈ, ਜਦੋਂ ਕਿ ਕੈਟਾਗਿਰੀ ਦੇ ਹਿਸਾਬ ਨਾਲ ਇਨ੍ਹਾਂ ਉਪਰ 1 ਫੀਸਦੀ ਤੋਂ ਲੈ ਕੇ 22 ਫੀਸਦੀ ਤੱਕ ਸੈੱਸ ਵੀ ਲੱਗਦਾ ਹੈ।

PunjabKesari

ਸਭ ਤੋਂ ਵੱਧ ਟੈਕਸ SUV ਕਾਰਾਂ 'ਤੇ ਹੈ। ਇਨ੍ਹਾਂ 'ਤੇ 28 ਫੀਸਦੀ ਜੀ. ਐੱਸ. ਟੀ. ਤੇ 22 ਫੀਸਦੀ ਸੈੱਸ ਨੂੰ ਮਿਲਾ ਕੇ ਕੁੱਲ 50 ਫੀਸਦੀ ਟੈਕਸ ਹੈ। ਸਭ ਤੋਂ ਘੱਟ ਟੈਕਸ ਇਲੈਕਟ੍ਰਿਕ ਵਾਹਨਾਂ 'ਤੇ ਹੈ, ਜੋ ਸਿਰਫ 5 ਫੀਸਦੀ ਹੈ। ਹਾਲਾਂਕਿ, ਇਨ੍ਹਾਂ ਦੀ ਲਾਗਤ ਉਂਝ ਹੀ ਕਾਫੀ ਹੈ, ਜਿਸ ਕਾਰਨ ਇਨ੍ਹਾਂ ਦੀ ਵਿਕਰੀ ਉਤਸ਼ਾਹਤ ਨਹੀਂ ਹੋ ਰਹੀ।

ਇਹ ਵੀ ਪੜ੍ਹੋ ►ਈਰਾਨ ਦੇ 8 ਫੀਸਦੀ MPs ਨੂੰ ਕੋਰੋਨਾਵਾਇਰਸ, UAE 'ਚ ਵੀ ਦਹਿਸ਼ਤ ਕੈਨੇਡਾ ਦੇ 'ਪੰਜਾਬੀ ਗੜ੍ਹ' 'ਚ ਕੋਰੋਨਾ ਦੀ ਦਸਤਕ, USA 'ਚ ਨੌ ਮੌਤਾਂ ►ਇਸ ਮਹੀਨੇ ਫਰਿੱਜ, AC ਦਾ ਪਾਰਾ ਹੋ ਜਾਵੇਗਾ 'ਹਾਈ', TV ਵੀ ਹੋਣਗੇ ਇੰਨੇ ਮਹਿੰਗੇ ► ਇਨ੍ਹਾਂ ਦਵਾਈਆਂ ਦਾ ਸਟਾਕ ਹੋ ਸਕਦੈ ਖਤਮ, ਡਾਕਟਰਾਂ ਨੂੰ ਵੀ ਪੈ ਗਈ ਚਿੰਤਾ ► PAN ਨੂੰ ਆਧਾਰ ਨਾਲ ਲਿੰਕ ਨਾ ਕਰਨ 'ਤੇ ਲੱਗ ਸਕਦਾ ਹੈ ਭਾਰੀ ਜੁਰਮਾਨਾ


Related News