2018-19 ''ਚ ਵਧੇਗਾ ਪਾਮ ਤੇਲ ਉਤਪਾਦਨ

03/05/2019 11:01:51 AM

ਨਵੀਂ ਦਿੱਲੀ—ਸਾਲ 2018-19 'ਚ ਸੰਸਾਰਕ ਪੱਧਰ 'ਤੇ ਪਾਮ ਤੇਲ ਦਾ ਉਤਪਾਦਨ 7.49 ਕਰੋੜ ਟਨ ਰਹਿਣ ਦੀ ਸੰਭਾਵਨਾ ਹੈ। ਪਾਮ ਤੇਲ ਕਾਰੋਬਾਰ 'ਤੇ ਨਜ਼ਰ ਰੱਖਣ ਵਾਲੇ ਵਿਸ਼ਲੇਸ਼ਕ ਥਾਮਸ ਮਿਲਕ ਨੇ ਸੋਮਵਾਰ ਨੂੰ ਕਿਹਾ ਕਿ ਇਸ ਸਾਲ ਪਾਮ ਤੇਲ ਦੀਆਂ ਕੀਮਤਾਂ ਸੁਧਰਨ ਦੀ ਸੰਭਾਵਨਾ ਹੈ। ਅਮਰੀਕੀ ਖੇਤੀਬਾੜੀ ਵਿਭਾਗ ਦੇ ਅੰਕੜਿਆਂ ਮੁਤਾਬਕ 2017-18 ਦੇ 7.05 ਕਰੋੜ ਟਨ ਦੇ ਮੁਕਾਬਲੇ ਪਾਮ ਤੇਲ ਦੀ ਉਤਪਾਦਨ 'ਚ ਵਾਧੇ ਦਾ ਅਨੁਮਾਨ ਮਹੱਤਵਪੂਰਨ ਹੈ। ਮਿਲਕ ਨੇ ਕਿਹਾ ਕਿ ਫਰਵਰੀ ਦੇ ਅੰਤ 'ਚ ਪਾਮ ਤੇਲ ਦਾ ਮੁੱਲਾਂਕਣ ਮੁਕਾਬਲਾਤਨ ਘਟ ਰਿਹਾ ਸੀ ਅਤੇ ਹੁਣ ਉਨ੍ਹਾਂ ਨੂੰ ਕੀਮਤਾਂ ਵਧਣ ਦੀ ਉਮੀਦ ਹੈ। 
ਜਰਮਨ ਦੀ ਪੱਤਰਿਕਾ ਆਇਲ ਵਰਲਡ ਦੇ ਸੰਸਥਾਪਕ ਮਿਲਕ ਨੇ ਕਿਹਾ ਕਿ ਇਸ ਸਾਲ ਅਗਲੇ 6 'ਚੋਂ 10 ਮਹੀਨੇ ਦੌਰਾਨ ਕੀਮਤਾਂ 'ਚ ਔਸਤ ਵਾਧਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆ 'ਚ ਪਾਮ ਤੇਲ ਦੇ ਸਭ ਤੋਂ ਵੱਡੇ ਉਤਪਾਦਨ ਦੇਸ਼ ਇੰਡੋਨੇਸ਼ੀਆ 'ਚ 2019 'ਚ ਉਤਪਾਦਨ 4.3 ਕਰੋੜ ਟਨ ਰਹਿਣ ਦਾ ਅਨੁਮਾਨ ਹੈ, ਜਦੋਂਕਿ ਮਲੇਸ਼ੀਆ 'ਚ ਉਤਪਾਦਨ ਵਧ ਕੇ 2.01 ਕਰੋੜ ਟਨ ਰਹਿ ਸਕਦਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇੰਡੋਨੇਸ਼ੀਆ 'ਚ 2019 'ਚ ਬਾਇਓਡੀਜ਼ਲ ਦਾ ਉਤਪਾਦਨ ਵੀ ਵਧ ਕੇ 75 ਲੱਖ ਟਨ ਰਹਿਣ ਦਾ ਅਨੁਮਾਨ ਹੈ। ਮਲੇਸ਼ੀਆ 'ਚ ਇਹ ਅੰਕੜਾ 14 ਲੱਖ ਟਨ ਰਹਿਣ ਦਾ ਅਨੁਮਾਨ ਹੈ। ਮਿਲਕੇ ਨੇ ਕਿਹਾ ਕਿ ਦੁਨੀਆ 'ਚ 2019 'ਚ ਬਾਇਓਡੀਜ਼ਲ ਦੇ ਉਤਪਾਦਨ ਲਈ 1.83 ਕਰੋੜ ਟਨ ਪਾਮ ਤੇਲ ਦੀ ਵਰਤੋਂ ਹੋਵੇਗੀ। ਚੀਨ ਨੂੰ ਪਾਮ ਤੇਲ ਦਾ ਉਤਪਾਦਨ 2018-19 'ਚ ਵਧ ਕੇ 58 ਲੱਖ ਰਹਿਣ ਦਾ ਅਨੁਮਾਨ ਹੈ। ਮਿਲਕ ਨੇ ਕਿਹਾ ਕਿ ਅਮਰੀਕਾ ਦੇ ਨਾਲ ਵਧਦੇ ਵਪਾਰ ਯੁੱਧ ਦੇ ਦੌਰਾਨ ਤੇਲ ਅਤੇ ਵਸਾ ਦੇ ਸਰੋਤਾਂ ਦਾ ਦਾਇਰਾ ਵਧਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੀਨ ਸੋਇਆਬੀਨ ਪਿੜਾਈ ਅਤੇ ਆਯਾਤ ਤੇਜ਼ੀ ਨਾਲ ਘਟਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੰਸਾਰਕ ਬਾਜ਼ਾਰ ਲਈ ਇਹ ਇਕ ਵੱਡਾ ਬਦਲਾਅ ਲਿਆਏਗਾ। ਹਾਲਾਂਕਿ ਸੋਇਆਨਾ ਇਨ੍ਹਾਂ ਹੇਠਲੇ ਪੱਧਰਾਂ ਤੋਂ ਉੱਪਰ ਛਲਾਂਗ ਲਗਾ ਸਕਦਾ ਹੈ।


Aarti dhillon

Content Editor

Related News