ਪਾਕਿ ਦੀ ਖੰਡ ਭਾਰਤ ''ਚ ਹੋਵੇਗੀ ''ਕੌੜੀ''

Friday, Dec 22, 2017 - 02:05 AM (IST)

ਪਾਕਿ ਦੀ ਖੰਡ ਭਾਰਤ ''ਚ ਹੋਵੇਗੀ ''ਕੌੜੀ''

ਨਵੀਂ ਦਿੱਲੀ-ਪਾਕਿਸਤਾਨ ਵੱਡੇ ਪੱਧਰ 'ਤੇ ਭਾਰਤ 'ਚ ਸਬਸਿਡੀ ਵਾਲੀ ਖੰਡ ਦੀ ਬਰਾਮਦ ਦੀ ਤਿਆਰੀ 'ਚ ਹੈ। ਪਾਕਿਸਤਾਨ 'ਚ ਇਸ ਖੰਡ ਸੀਜ਼ਨ 'ਚ ਜ਼ਰੂਰਤ ਤੋਂ ਜ਼ਿਆਦਾ ਖੰਡ ਦਾ ਉਤਪਾਦਨ ਹੋਇਆ ਹੈ। ਇਸ ਨੂੰ ਵੇਖਦਿਆਂ ਪਾਕਿ ਸਰਕਾਰ ਨੇ 1.5 ਮਿਲੀਅਨ ਟਨ ਖੰਡ ਦੀ ਬਰਾਮਦ 'ਤੇ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ। ਇਸ ਨੂੰ ਵੇਖਦਿਆਂ ਸਰਕਾਰ ਨੇ ਤਿਆਰੀ ਕਰ ਲਈ ਹੈ। ਖੁਰਾਕ ਮੰਤਰਾਲਾ ਦੇ ਅਧਿਕਾਰੀ ਨੇ ਕਿਹਾ ਹੈ ਕਿ ਜੇਕਰ ਪਾਕਿਸਤਾਨ ਤੋਂ ਸਬਸਿਡੀ ਵਾਲੀ ਖੰਡ ਆਉਂਦੀ ਹੈ ਤਾਂ ਭਾਰਤ ਇੰਪੋਰਟ ਡਿਊਟੀ ਵਧਾ ਸਕਦਾ ਹੈ। ਫਿਲਹਾਲ ਭਾਰਤ 'ਚ ਦਰਾਮਦ ਕੀਤੀ ਖੰਡ 'ਤੇ 50 ਫ਼ੀਸਦੀ ਇੰਪੋਰਟ ਡਿਊਟੀ ਲੱਗਦੀ ਹੈ। ਯਾਨੀ ਪਾਕਿ ਦੀ ਖੰਡ ਭਾਰਤ 'ਚ 'ਕੌੜੀ' ਹੋ ਸਕਦੀ ਹੈ। 
ਸਰਕਾਰ ਕਿਸਾਨਾਂ ਦੀ ਆਮਦਨ ਕਰਨਾ ਚਾਹੁੰਦੀ ਹੈ ਦੁੱਗਣੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਕਿਸਾਨਾਂ ਦੀ ਆਮਦਨ ਦੁੱਗਣਾ ਕਰਨ ਦਾ ਟੀਚਾ 2022 ਤੱਕ ਤੈਅ ਕੀਤਾ ਹੈ। ਜੇਕਰ ਚੀਨ ਤੋਂ ਸਬਸਿਡੀ ਵਾਲੀ ਖੰਡ ਆਉਂਦੀ ਹੈ ਤਾਂ ਦੇਸ਼ 'ਚ ਖੰਡ ਦੀਆਂ ਕੀਮਤਾਂ 'ਤੇ ਅਸਰ ਪੈ ਸਕਦਾ ਹੈ। ਅਜਿਹੇ 'ਚ ਸਰਕਾਰ ਦੀ ਪਾਕਿਸਤਾਨ ਦੀਆਂ ਗਤੀਵਿਧੀਆਂ 'ਤੇ ਨਜ਼ਰ ਹੈ। ਇਕ ਅਧਿਕਾਰੀ ਨੇ ਦੱਸਿਆ ਹੈ ਕਿ ਭਾਰਤ ਪੂਰੇ ਮਾਮਲੇ ਨੂੰ ਵੇਖ ਰਿਹਾ ਹੈ। ਇਸ ਅਧਿਕਾਰੀ ਅਨੁਸਾਰ ਫਿਲਹਾਲ ਅਜਿਹਾ ਨਹੀਂ ਲੱਗਦਾ ਹੈ ਕਿ ਇਸ ਕੀਮਤ 'ਤੇ ਪਾਕਿ ਤੋਂ ਖੰਡ ਦੀ ਦਰਾਮਦ ਸੰਭਵ ਹੈ ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਅਸੀਂ ਇੰਪੋਰਟ ਡਿਊਟੀ ਵਧਾਉਣ 'ਤੇ ਵਿਚਾਰ ਕਰ ਸਕਦੇ ਹਾਂ। ਇਕ ਹੋਰ ਅਧਿਕਾਰੀ ਅਨੁਸਾਰ ਲੱਗਦਾ ਨਹੀਂ ਹੈ ਕਿ ਪਾਕਿਸਤਾਨ ਤੋਂ 50 ਫ਼ੀਸਦੀ ਇੰਪੋਰਟ ਡਿਊਟੀ ਤੋਂ ਬਾਅਦ ਖੰਡ ਦੀ ਦਰਾਮਦ ਪੰਜਾਬ 'ਚ ਵੀ ਫਾਇਦੇਮੰਦ ਸਾਬਿਤ ਹੋਵੇਗੀ। 
ਰੋਜ਼ਾਨਾ ਦੇ ਆਧਾਰ 'ਤੇ ਹੋ ਰਹੀ ਹੈ ਮੋਨੀਟਰਿੰਗ
ਅਧਿਕਾਰੀ ਅਨੁਸਾਰ ਸਰਕਾਰ ਕਮੋਡਿਟੀ ਦੇ ਭਾਅ ਦੀ ਰੋਜ਼ਾਨਾ ਦੇ ਆਧਾਰ 'ਤੇ ਮੋਨੀਟਰਿੰਗ ਕਰਦੀ ਹੈ। ਅਜਿਹੇ 'ਚ ਸਰਕਾਰ ਨੂੰ ਜੇਕਰ ਕੀਮਤ 'ਚ ਕੁਝ ਫਰਕ ਲੱਗੇਗਾ ਤਾਂ ਦਰਾਮਦ 'ਤੇ ਬੈਨ ਲਾਉਣ ਤੋਂ ਵੀ ਉਹ ਪਿੱਛੇ ਨਹੀਂ ਹਟੇਗੀ। ਆਲ ਇੰਡੀਆ ਸ਼ੂਗਰ ਟ੍ਰੇਡ ਐਸੋਸੀਏਸ਼ਨ ਨੇ ਵੀ ਹਾਲ ਹੀ 'ਚ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਖੰਡ ਦੀ ਦਰਾਮਦ 'ਤੇ ਡਿਊਟੀ ਨੂੰ ਵਧਾ ਕੇ 60 ਫ਼ੀਸਦੀ ਕਰੇ। ਉਸ ਦਾ ਮੰਨਣਾ ਹੈ ਕਿ ਪਾਕਿਸਤਾਨ 1.5 ਮਿਲੀਅਨ ਟਨ ਖੰਡ ਦੀ ਬਰਾਮਦ ਸਬਸਿਡੀ ਦੀ ਸਹਾਇਤਾ ਨਾਲ ਕਰ ਸਕਦਾ ਹੈ। ਐਸੋਸੀਏਸ਼ਨ ਨੂੰ ਡਰ ਹੈ ਕਿ ਪਾਕਿ ਵਾਹਗਾ ਬਾਰਡਰ ਦੇ ਰਸਤਿਓਂ ਖੰਡ ਦੀ ਬਰਾਮਦ ਕਰ ਸਕਦਾ ਹੈ। 
ਪਾਕਿਸਤਾਨ 'ਚ ਜ਼ਰੂਰਤ ਤੋਂ ਜ਼ਿਆਦਾ ਹੋਇਆ ਖੰਡ ਦਾ ਉਤਪਾਦਨ 
ਪਾਕਿਸਤਾਨ 'ਚ ਇਸ ਵਾਰ ਖੰਡ ਦੇ ਸੀਜ਼ਨ 'ਚ 8 ਲੱਖ ਮਿਲੀਅਨ ਟਨ ਖੰਡ ਦਾ ਉਤਪਾਦਨ ਹੋਇਆ ਹੈ। ਪਾਕਿਸਤਾਨ 'ਚ 5 ਲੱਖ ਮਿਲੀਅਨ ਟਨ ਖੰਡ ਦੀ ਖਪਤ ਹੈ। ਇਸ ਤਰ੍ਹਾਂ 3 ਲੱਖ ਮਿਲੀਅਨ ਟਨ ਖੰਡ ਪਾਕਿ ਦੇ ਕੋਲ ਵਾਧੂ ਹੈ। ਇਸ 'ਚੋਂ ਪਾਕਿ ਸਰਕਾਰ ਨੇ 1.5 ਮਿਲੀਅਨ ਟਨ ਖੰਡ ਦੀ ਬਰਾਮਦ ਸਬਸਿਡੀ 'ਤੇ ਕਰਨ ਦਾ ਐਲਾਨ ਕੀਤਾ ਹੈ।


Related News