689 ਕਰੋੜ ਰੁਪਏ ਦੇ MSP 'ਤੇ ਸਾਢੇ 3 ਲੱਖ ਟਨ ਤੋਂ ਵੱਧ ਝੋਨੇ ਦੀ ਖਰੀਦ

Saturday, Oct 03, 2020 - 11:02 PM (IST)

689 ਕਰੋੜ ਰੁਪਏ ਦੇ MSP 'ਤੇ ਸਾਢੇ 3 ਲੱਖ ਟਨ ਤੋਂ ਵੱਧ ਝੋਨੇ ਦੀ ਖਰੀਦ

ਨਵੀਂ ਦਿੱਲੀ— ਸਰਕਾਰ ਨੇ ਪਿਛਲੇ ਇਕ ਹਫਤੇ ਵਿਚ ਐੱਮ. ਸੀ. ਪੀ. 'ਤੇ 3.65 ਲੱਖ ਟਨ ਝੋਨੇ ਦੀ ਖਰੀਦ ਕੀਤੀ ਹੈ। ਸ਼ਨੀਵਾਰ ਨੂੰ ਜਾਰੀ ਅਧਿਕਾਰਕ ਬਿਆਨ ਵਿਚ ਦੱਸਿਆ ਗਿਆ ਕਿ 3.65 ਲੱਖ ਟਨ ਝੋਨਾ 689.44 ਕਰੋੜ ਰੁਪਏ ਵਿਚ ਖਰੀਦਿਆ ਗਿਆ ਹੈ। ਖਾਸ ਤੌਰ 'ਤੇ ਪੰਜਾਬ ਤੇ ਹਰਿਆਣਾ ਵਿਚ ਝੋਨੇ ਦੀ ਇਹ ਖਰੀਦ ਹੋਈ ਹੈ।

ਝੋਨਾ ਖਰੀਦ ਦੇ ਇਨ੍ਹਾਂ ਤਾਜ਼ਾ ਅੰਕੜਿਆਂ ਰਾਹੀਂ ਸਰਕਾਰ ਅੰਦੋਲਨ ਕਰਨ ਵਾਲੇ ਕਿਸਾਨਾਂ ਨੂੰ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਉਸ ਦਾ ਐੱਮ. ਐੱਸ. ਪੀ. ਨੂੰ ਖਤਮ ਕਰਨ ਦਾ ਕੋਈ ਇਰਾਦਾ ਨਹੀਂ ਹੈ। ਕਿਸਾਨ ਖੇਤੀ ਨਾਲ ਸਬੰਧਤ ਨਵੇਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ।

ਪੰਜਾਬ ਤੇ ਹਰਿਆਣਾ ਸਣੇ ਕਈ ਸੂਬਿਆਂ ਦੇ ਕਿਸਾਨ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਖਰੀਦ ਕਾਰਪੋਰੇਟ ਦੇ ਹੱਥਾਂ ਵਿਚ ਆ ਜਾਵੇਗੀ ਅਤੇ ਐੱਮ. ਐੱਸ. ਪੀ. ਖਤਮ ਹੋ ਜਾਵੇਗੀ। ਖੁਰਾਕ ਮੰਤਰਾਲੇ ਨੇ ਕਿਹਾ ਕਿ 2 ਸਤੰਬਰ 2020-21 ਦੇ ਸਾਉਣੀ ਮਾਰਕਟਿੰਗ ਸੈਸ਼ਨ ਲਈ ਕੁੱਲ ਮਿਲਾ ਕੇ 3,65,170 ਟਨ ਝੋਨੇ ਦੀ ਖਰੀਦ ਕੀਤੀ ਗਈ। 

ਮੰਤਰਾਲੇ ਨੇ ਕਿਹਾ ਕਿ ਝੋਨੇ ਦੀ ਖਰੀਦ ਵਧੀਆ ਚੱਲ ਰਹੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ 689.44 ਕਰੋੜ ਰੁਪਏ ਦਾ ਝੋਨਾ ਖਰੀਦਿਆ ਗਿਆ ਹੈ। ਇਸ ਨਾਲ 28,715 ਕਿਸਾਨਾਂ ਨੂੰ ਲਾਭ ਹੋਇਆ ਹੈ। ਪੰਜਾਬ ਤੇ ਹਰਿਆਣਾ ਵਿਚ ਝੋਨਾ ਦੀ ਖਰੀਦ 26 ਸਤੰਬਰ ਤੋਂ ਸ਼ੁਰੂ ਹੋਈ ਹੈ। ਉੱਥੇ ਹੀ, ਹੋਰ ਸੂਬਿਆਂ ਵਿਚ ਇਹ 28 ਸਤੰਬਰ ਤੋਂ ਸ਼ੁਰੂ ਹੋਈ ਹੈ। ਸਰਕਾਰ ਨੇ ਚਾਲੂ ਸਾਲ ਲਈ ਝੋਨੇ ਦਾ ਐੱਮ. ਐੱਸ. ਪੀ. 1868 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ। ਉੱਥੇ ਹੀ, 'ਏ'ਕਿਸਮ ਦੇ ਝੋਨੇ ਲਈ ਘੱਟੋ-ਘੱਟ ਸਮਰਥਨ ਮੁੱਲ 1,888 ਰੁਪਏ ਪ੍ਰਤੀ ਕੁਇੰਟਲ ਹੈ। 


author

Sanjeev

Content Editor

Related News