ਪੀ. ਐੱਫ. ਖਾਤਾਧਾਰਕਾਂ ਨੂੰ ਮਿਲੇਗਾ ਈ. ਟੀ. ਐੱਫ. ਨਿਵੇਸ਼ ਘਟਾਉਣ-ਵਧਾਉਣ ਦਾ ਬਦਲ

04/19/2018 8:48:12 AM

ਨਵੀਂ ਦਿੱਲੀ - ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਦੇ ਖਾਤਾਧਾਰਕਾਂ ਨੂੰ ਚਾਲੂ ਵਿੱਤੀ ਸਾਲ ਦੇ ਆਪਣੇ ਖਾਤੇ ਤੋਂ ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਨੂੰ ਮਿੱਥੇ ਸਮੇਂ ਤੋਂ ਘੱਟ ਜਾਂ ਜ਼ਿਆਦਾ ਕਰਨ ਦਾ ਬਦਲ ਮਿਲ ਸਕਦਾ ਹੈ। ਈ. ਪੀ. ਐੱਫ. ਓ. ਦੇ 5 ਕਰੋੜ ਤੋਂ ਜ਼ਿਆਦਾ ਖਾਤਾਧਾਰਕ ਹਨ।
ਈ. ਪੀ. ਐੱਫ. ਓ. ਦੀ ਯੋਜਨਾ 3 ਮਹੀਨੇ ਵਿਚ ਈ. ਟੀ. ਐੱਫ. ਨਿਵੇਸ਼ ਨੂੰ ਪੀ. ਐੱਫ. ਖਾਤੇ ਵਿਚ ਜਮ੍ਹਾ ਕਰਵਾਉਣ ਦੀ ਸਹੂਲਤ ਦੇਣ ਦੀ ਹੈ। ਈ. ਪੀ. ਐੱਫ. ਓ. ਦੇ ਕੇਂਦਰੀ ਭਵਿੱਖ ਨਿਧੀ ਕਮਿਸ਼ਨਰ ਵੀ. ਪੀ. ਜੁਆਏ ਨੇ ਕਿਹਾ, ''ਸਾਨੂੰ ਖਾਤਾਧਾਰਕਾਂ ਨੂੰ ਉਨ੍ਹਾਂ ਦਾ ਈ. ਟੀ. ਐੱਫ. ਨਿਵੇਸ਼ ਪੀ. ਐੱਫ. ਖਾਤੇ ਵਿਚ ਟਰਾਂਸਫਰ ਕਰਨ ਦੀ ਸਹੂਲਤ ਦੇਣ ਲਈ ਸਾਫਟਵੇਅਰ ਤਿਆਰ ਕਰਨਾ ਹੋਵੇਗਾ। ਇਸ ਵਿਚ 2 ਤੋਂ 3 ਮਹੀਨੇ ਦਾ ਸਮਾਂ ਲੱਗ ਸਕਦਾ ਹੈ।


Related News