ਆਮਦਨੀ ਲੁਕਾਉਣ ''ਤੇ ਓਯੋ ਹੋਟਲਸ ਨੂੰ ਮਿਲਿਆ ਟੈਕਸ ਨੋਟਿਸ

01/18/2019 1:34:10 PM

ਨਵੀਂ ਦਿੱਲੀ—ਸਾਫਟਬੈਂਕ ਦੇ ਸਪੋਰਟ ਵਾਲੀ ਓਯੋ ਹੋਟਲਸ ਐਂਡ ਹੋਮਸ ਦੀ ਡਿਪਾਰਟਮੈਂਟ ਵਲੋਂ ਇਨਕਮ ਟੈਕਸ ਨੋਟਿਸ ਭੇਜੇ ਗਏ ਹਨ। ਜਾਣਕਾਰ ਸੂਤਰਾਂ ਨੇ ਈ.ਟੀ. ਨੂੰ ਦੱਸਿਆ ਕਿ ਨੋਟਿਸ ਕੰਪਨੀ ਵਲੋਂ ਇਨਕਮ ਦੇ ਬਾਰੇ 'ਚ ਗਲਤ ਸੂਚਨਾ ਦੇਣ ਦੇ ਮੱਦੇਨਜ਼ਰ ਭੇਜਿਆ ਗਿਆ ਹੈ। ਇਨਕਮ ਟੈਕਸ ਡਿਪਾਰਟਮੈਂਟ ਨੇ ਓਯੋ ਦੀ ਪੇਰੈਂਟ ਕੰਪਨੀ ਓਰੈਵਲ ਸਟੇਟ ਨੂੰ ਅਸੈੱਸਮੈਂਟ ਈਅਰ 2016-17 ਲਈ ਨਵੰਬਰ ਅਤੇ ਦਸੰਬਰ 'ਚ ਨੋਟਿਸ ਭੇਜਿਆ ਸੀ। ਸੂਤਰਾਂ ਨੇ ਦੱਸਿਆ ਕਿ ਮਾਮਲਾ ਸੰਬੰਧਤ ਅਸੈੱਸਮੈਂਟ ਈਅਰ 'ਚ ਕੰਪਨੀ ਵਲੋਂ ਅਦਾ ਕੀਤੀ ਗਈ ਰਕਮ 'ਤੇ ਟੀ.ਡੀ.ਐੱਸ. ਨਹੀਂ ਕੱਟੇ ਜਾਣ ਨਾਲ ਜੁੜਿਆ ਹੈ।
ਓਯੋ ਨੇ ਅਸੈੱਸਮੈਂਟ ਈਅਰ 2016-17 ਦੇ ਰਿਟਰਨ 'ਚ 400 ਕਰੋੜ ਰੁਪਏ ਦਾ ਘਾਟਾ ਦਿਖਾਇਆ ਸੀ। ਇਨਕਮ ਟੈਕਸ ਡਿਪਾਰਟਮੈਂਟ ਨੇ ਕੰਪਨੀ ਦੇ ਖਿਲਾਫ ਪਿਛਲੇ ਸਾਲ ਦਸੰਬਰ 'ਚ ਆਰਡਰ ਨਹੀਂ ਜਾਰੀ ਕੀਤਾ ਸੀ। ਸੂਤਰਾਂ ਨੇ ਦੱਸਿਆ ਕਿ ਓਯੋ ਨੇ ਇਸ ਆਰਡਰ ਦੇ ਖਿਲਾਫ ਇਸ ਹਫਤੇ ਅਪੀਲ ਕੀਤੀ ਸੀ। ਇਸ ਮਾਮਲੇ 'ਚ ਡਿਟੇਲ ਜਾਣਕਾਰੀ ਲਈ ਭੇਜੀ ਗਈ ਈਮੇਲ ਦਾ ਜਵਾਬ ਖਬਰ ਲਿਖੇ ਜਾਣ ਤੱਕ ਨਹੀਂ ਮਿਲ ਪਾਇਆ ਸੀ। ਪਿਛਲੇ ਸਾਲ ਸਤੰਬਰ 'ਚ ਸਾਫਟਬੈਂਕ ਵੀਜਨ ਫੰਡ ਦੀ ਅਗਵਾਈ 'ਚ ਓਯੋ 'ਚ 80 ਕਰੋੜ ਡਾਲਰ ਦਾ ਨਿਵੇਸ਼ ਹੋਇਆ ਸੀ। ਇਸ ਨਾਲ ਕੰਪਨੀ ਦਾ 5 ਅਰਬ ਡਾਲਰ ਤੋਂ ਜ਼ਿਆਦਾ ਦਾ ਵੈਲਿਊਏਸ਼ਨ ਨਿਕਲਿਆ ਸੀ।
ਓਯੋ ਮੁਤਾਬਕ ਉਸ ਦੇ ਪੋਰਟਫੋਲਿਓ 'ਚ ਭਾਰਤ ਦੇ ਇਲਾਵਾ ਚੀਨ, ਮਲੇਸ਼ੀਆ, ਨੇਪਾਲ, ਬ੍ਰਿਟੇਨ, ਯੂ.ਏ.ਈ. ਅਤੇ ਇੰਡੋਨੇਸ਼ੀਆ ਦੇ 500 ਤੋਂ ਜ਼ਿਆਦਾ ਸ਼ਹਿਰਾਂ 'ਚ 13000 ਤੋਂ ਜ਼ਿਆਦਾ ਹੋਟਲ ਓਯੋ ਹੋਮਸ ਹਨ। ਕੰਪਨੀ ਨੇ ਇਸ ਮਹੀਨੇ ਦੁਬਈ 'ਚ ਓਯੋ ਹੋਮਸ ਲਾਂਚ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਉਹ ਦੁਬਈ 'ਚ 40 ਓਯੋ ਹੋਮਸ ਦੇ ਨਾਲ ਕਾਰੋਬਾਰ ਦੀ ਸ਼ੁਰੂਆਤ ਕਰੇਗੀ ਅਤੇ ਅਗਲੇ ਛੇ ਮਹੀਨੇ 'ਚ ਉਨ੍ਹਾਂ ਦੀ ਗਿਣਤੀ ਵਧਾ ਕੇ 200 ਤੱਕ ਲੈ ਆਵੇਗੀ।
ਹੋਟਲ ਕਾਨਟਰੈਕਸ ਦੇ ਮਿਸਮੈਨੇਜਮੈਂਟ, ਕਾਨਟੈਂਟ 'ਚ ਇਕਤਰਫਾ ਬਦਲਾਅ ਅਤੇ ਡੀਪ ਡਿਸਕਾਊਂਟਿੰਗ ਵਰਗੇ ਮੁੱਦਿਆਂ 'ਤੇ ਪਿਛਲੇ ਕਈ ਮਹੀਨਿਆਂ ਤੋਂ ਕੰਪਨੀ ਦੀ ਫੈਡਰੇਸ਼ਨ ਆਫ ਹੋਟਲਸ ਐਂਡ ਰੈਸਤਰਾਂ ਐਸੋਸੀਏਸ਼ਨ ਆਫ ਇੰਡੀਆ (ਐੱਫ.ਐੱਚ.ਆਰ.ਏ.ਆਈ.) ਵਰਗੀ ਇੰਡਸਟਰੀ ਐਸੋਸੀਏਸ਼ਨਸ ਅਤੇ ਦੂਜੇ ਬਜਟ ਐਸੋਸੀਏਸ਼ਨ ਦੇ ਨਾਲ ਖਿੱਚੋਤਾਨ ਚੱਲ ਰਹੀ ਹੈ। ਦਸੰਬਰ 'ਚ ਐੱਫ.ਐੱਚ.ਆਰ.ਏ.ਆਈ. ਨੇ ਈ.ਟੀ. ਨਾਲ ਗੱਲਬਾਤ 'ਚ ਕਿਹਾ ਸੀ ਕਿ ਉਹ ਇਸ ਮਾਮਲੇ ਨੂੰ ਕੰਪੀਟੀਸ਼ਨ ਕਮੀਸ਼ਨ ਆਫ ਇੰਡੀਆ ਅਤੇ ਟੂਰੀਜ਼ਮ ਮਿਨਿਸਟਰੀ ਦੇ ਕੋਲ ਲੈ ਜਾਣ ਦਾ ਪਲਾਨ ਬਣਾ ਰਹੀ ਹੈ। 
ਹੋਟਲ ਮਾਲਕਾਂ ਨੇ ਓਯੋ ਵਲੋਂ ਡੀਪ ਡਿਸਕਾਊਂਟ ਕਰਨ, ਆਪਰੇਸ਼ਨ ਦਾ ਮਿਸਮੈਨੇਜਮੈਂਟ ਕਰਨ, ਕਾਨਟਰੈਕਟ 'ਚ ਮਨਮਾਨੀ ਤਰੀਕੇ ਨਾਲ ਬਦਲਾਅ ਕਰਨ ਦੀ ਉਸ ਦੀ ਮੰਗ ਅਤੇ ਉਸ ਦੇ ਪਲੇਟਫਾਮਰਸ 'ਤੇ ਕਈ ਤਰ੍ਹਾਂ ਦੀ ਮਨਮਾਨੀ ਪੇਮੈਂਟ ਡਿਡਕਸ਼ਨ 'ਤੇ ਇਤਰਾਜ਼ ਜਤਾਇਆ ਹੈ। 


Aarti dhillon

Content Editor

Related News