500 ਤੋਂ ਜ਼ਿਆਦਾ ਸ਼ਹਿਰਾਂ ਤੱਕ ਹੋਇਆ OYO ਹੋਟਲਸ ਐਂਡ ਹੋਮਸ ਦਾ ਵਿਸਤਾਰ

Tuesday, Sep 10, 2019 - 10:57 AM (IST)

500 ਤੋਂ ਜ਼ਿਆਦਾ ਸ਼ਹਿਰਾਂ ਤੱਕ ਹੋਇਆ OYO ਹੋਟਲਸ ਐਂਡ ਹੋਮਸ ਦਾ ਵਿਸਤਾਰ

ਨਵੀਂ ਦਿੱਲੀ—ਸਸਤੇ ਹੋਟਲ ਕਮਰੇ ਉਪਲੱਬਧ ਕਰਵਾਉਣ ਵਾਲੀ ਕੰਪਨੀ ਓਯੋ ਹੋਟਲਸ ਐਂਡ ਹੋਮਸ ਨੇ ਆਪਣਾ ਸੰਚਾਲਨਾ ਵਿਸਤਾਰ ਦੇਸ਼ ਦੇ 500 ਸ਼ਹਿਰਾਂ ਤੱਕ ਕੀਤਾ ਹੈ। ਕੰਪਨੀ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਉਸ ਨੇ ਆਪਣੇ ਸੰਚਾਲਨ 'ਚ ਦੂਜੇ, ਤੀਜੇ ਅਤੇ ਚੌਥੀ ਸ਼੍ਰੇਣੀ ਦੇ ਸ਼ਹਿਰਾਂ ਨੂੰ ਜੋੜਿਆ ਹੈ।
ਕੰਪਨੀ ਨੇ ਇਕ ਵਿਗਿਆਪਨ 'ਚ ਦੱਸਿਆ ਕਿ ਕੰਪਨੀ ਨੇ ਆਪਣਾ ਸੰਚਾਲਨ ਦੇਸ਼ ਦੇ 28 ਦੇਸ਼ ਦੇ 28 ਸੂਬਿਆਂ ਅਤੇ ਨੌ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ 300 ਸ਼ਹਿਰਾਂ ਤੋਂ ਵਧਾ ਕੇ 500 ਸ਼ਹਿਰਾਂ, 10,000 ਹੋਟਲਾਂ ਤੋਂ ਵਧਾ ਕੇ 18,000 ਹੋਟਲਾਂ ਅਤੇ 20,000 ਕਮਰਿਆਂ ਤੋਂ ਵਧਾ ਕੇ 2,70,000 ਕਮਰਿਆਂ ਤੱਕ ਲਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਉਸ ਨੇ 9000 ਤੋਂ ਜ਼ਿਆਦਾ ਪ੍ਰਤੱਖ ਅਤੇ 1,00,000 ਤੋਂ ਜ਼ਿਆਦਾ ਅਪ੍ਰਤੱਖ ਨੌਕਰੀਆਂ ਦੇ ਮੌਕੇ ਉਤਪੰਨ ਕੀਤੇ ਹਨ। 2020 ਤੱਕ ਕੰਪਨੀ ਦਾ ਟੀਚਾ ਇਸ ਗਿਣਤੀ ਨੂੰ ਦੁੱਗਣਾ ਕਰਨ ਦਾ ਹੈ।
ਇਸ ਬਾਰੇ 'ਚ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਭਾਰਤ ਅਤੇ ਦੱਖਣੀ ਏਸ਼ੀਆ) ਨੇ ਕਿਹਾ ਕਿ ਭਾਰਤ 'ਚ ਸਾਡੇ ਸਤਤ ਕੋਸ਼ਿਸ਼ ਇਸ ਖੇਤਰ ਲਈ ਸਾਡੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਇਹ ਦੱਸਦੇ ਹਾਂ ਕਿ ਅਸੀਂ ਇਥੇ ਕੌਮਾਂਤਰੀ ਮਹੱਤਵਪੂਰਨ ਦੇ ਅਨੁਰੂਪ ਵਾਧਾ ਕਰ ਰਹੇ ਹਾਂ।
ਓਯੋ ਹੋਟਲਸ ਐਂਡ ਹੋਮਸ 'ਚ ਅਸੀਂ ਭਾਰਤ ਅਤੇ ਦੱਖਣੀ ਏਸ਼ੀਆ 'ਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਬਣਾਉਣ ਲਈ ਕੋਸ਼ਿਸ਼ ਕਰ ਰਹੇ ਹਾਂ। ਨਾਲ ਹੀ ਨਾ ਸਿਰਫ ਮਹਾਨਗਰਾਂ 'ਚ ਸਗੋਂ ਦੂਜੇ, ਤੀਜੇ ਅਤੇ ਚੌਥੇ ਪੱਧਰ ਦੇ ਸ਼ਹਿਰਾਂ 'ਚ ਹਰ ਪੱਧਰ 'ਤੇ ਆਰਥਿਕ ਮੌਕੇ ਉਪਲੱਬਧ ਕਰਵਾਉਣਾ ਚਾਹੁੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਕੰਪਨੀ ਦੇਸ਼ ਦੇ ਕੁੱਲ ਗੈਰ-ਬ੍ਰਾਂਡੇਡ ਹੋਟਲ ਅਤੇ ਗੈਸਟਹਾਊਸ ਖੇਤਰ 'ਚ ਪੰਜ ਫੀਸਦੀ ਤੋਂ ਵੀ ਘੱਟ ਹਿੱਸਾ ਰੱਖਦੀ ਹੈ। ਅਜਿਹੇ 'ਚ ਇਸ ਖੇਤਰ 'ਚ ਭਵਿੱਖ 'ਚ ਵਾਧੇ ਦੀਆਂ ਅਪਾਰ ਸੰਭਾਵਨਾਵਾਂ ਹਨ।


author

Aarti dhillon

Content Editor

Related News