ਇੰਡੀਗੋ ਦੇ ਸਾਬਕਾ ਪ੍ਰਧਾਨ ਨੂੰ ਓਯੋ ਨੇ ਬਣਾਇਆ CEO
Thursday, Nov 15, 2018 - 11:54 PM (IST)

ਨਵੀਂ ਦਿੱਲੀ-ਹਾਸਪੀਟੈਲਿਟੀ ਕੰਪਨੀ ਓਯੋ ਨੇ ਇੰਡੀਗੋ ਦੇ ਸਾਬਕਾ ਪ੍ਰਧਾਨ ਆਦਿਤਆ ਘੋਸ਼ ਨੂੰ ਭਾਰਤ ਅਤੇ ਦੱਖਣ ਏਸ਼ੀਆ ਲਈ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਨਿਯੁਕਤ ਕੀਤਾ ਹੈ। ਕੰਪਨੀ ਨੇ ਕਿਹਾ ਕਿ ਘੋਸ਼ ਦੀ ਨਿਯੁਕਤੀ ਇਸ ਸਾਲ 1 ਦਸੰਬਰ ਤੋਂ ਲਾਗੂ ਹੋਵੇਗੀ। ਘੋਸ਼ ਓਯੋ ਦੇ ਬਾਨੀ ਅਤੇ ਗਰੁੱਪ ਸੀ. ਈ. ਓ. ਰਿਤੇਸ਼ ਅਗਰਵਾਲ ਨੂੰ ਰਿਪੋਰਟ ਕਰਨਗੇ। ਘੋਸ਼ ਦੇ ਕੋਲ 21 ਸਾਲ ਦਾ ਪੇਸ਼ੇਵਰ ਤਜਰਬਾ ਹੈ। ਉਨ੍ਹਾਂ ਨੂੰ ਭਾਰਤ, ਨੇਪਾਲ ਅਤੇ ਦੱਖਣ ਏਸ਼ੀਆ ਦੇ ਹੋਰ ਨਵੇਂ ਬਾਜ਼ਾਰਾਂ ’ਚ ਓਯੋ ਹੋਟਲਸ ਦੇ ਕਾਰੋਬਾਰ ਨੂੰ ਦੇਖਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।