ਕੋਰੋਨਾ ਖੌਫ਼ ਦਰਮਿਆਨ ਇਹ ਕੰਪਨੀਆਂ ਕਰ ਰਹੀਆਂ ਕੋਵਿਡ ਦੇ ਮਰੀਜ਼ਾਂ ਲਈ ਆਕਸੀਜਨ ਦੀ ਸਪਲਾਈ

Monday, Apr 19, 2021 - 12:15 PM (IST)

ਕੋਰੋਨਾ ਖੌਫ਼ ਦਰਮਿਆਨ ਇਹ ਕੰਪਨੀਆਂ ਕਰ ਰਹੀਆਂ ਕੋਵਿਡ ਦੇ ਮਰੀਜ਼ਾਂ ਲਈ ਆਕਸੀਜਨ ਦੀ ਸਪਲਾਈ

ਬਿਜ਼ਨਸ ਡੈਸਕ - ਟਾਟਾ ਸਟੀਲ ਨੇ ਘੋਸ਼ਣਾ ਕੀਤੀ ਹੈ ਕਿ ਉਸਨੇ ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਲਈ ਰੋਜ਼ਾਨਾ ਵੱਖ-ਵੱਖ ਸੂਬਾ ਸਰਕਾਰਾਂ ਅਤੇ ਹਸਪਤਾਲਾਂ ਨੂੰ 300 ਟਨ ਮੈਡੀਕਲ ਆਕਸੀਜਨ ਸਪਲਾਈ ਕੀਤੀ ਹੈ। ਟਾਟਾ ਸਟੀਲ ਨੇ ਟਵਿੱਟਰ 'ਤੇ ਲਿਖਿਆ, 'ਦੇਸ਼ ਦੀ ਜ਼ਰੂਰਤ ਨੂੰ ਧਿਆਨ 'ਚ ਰੱਖਦੇ ਹੋਏ, ਅਸੀਂ ਰੋਜ਼ਾਨਾ 200-300 ਟਨ ਤਰਲ ਮੈਡੀਕਲ ਆਕਸੀਜਨ ਵੱਖ-ਵੱਖ ਸੂਬਾ ਸਰਕਾਰਾਂ ਅਤੇ ਹਸਪਤਾਲਾਂ ਨੂੰ ਸਪਲਾਈ ਕਰ ਰਹੇ ਹਾਂ। ਅਸੀਂ ਕੋਰੋਨਾ ਦੀ ਰੋਕਥਾਮ ਲਈ ਚੱਲ ਰਹੀ ਮੁਹਿੰਮ ਵਿਚ ਇਕੱਠੇ ਹਾਂ ਅਤੇ ਨਿਸ਼ਚਤ ਤੌਰ 'ਤੇ ਇਸ 'ਤੇ ਕਾਬੂ ਪਾਵਾਂਗੇ।

ਨਿਜੀ ਖੇਤਰ ਦੀ ਜੇ.ਐਸ.ਪੀ.ਐਲ. ਨੇ ਇਹ ਵੀ ਕਿਹਾ ਹੈ ਕਿ ਉਹ ਆਪਣੇ ਅੰਗੂਲ (ਓਡੀਸ਼ਾ) ਅਤੇ ਰਾਏਗੜ (ਛੱਤੀਸਗੜ) ਦੀਆਂ ਫੈਕਟਰੀਆਂ ਤੋਂ 50 ਤੋਂ 100 ਟਨ ਆਕਸੀਜਨ ਦੀ ਸਪਲਾਈ ਕਰ ਰਹੀ ਹੈ। ਇਸ ਤੋਂ ਪਹਿਲਾਂ ਜਨਤਕ ਖੇਤਰ ਦੀ ਸੇਲ ਨੇ ਸ਼ਨੀਵਾਰ ਨੂੰ ਟਵਿੱਟਰ 'ਤੇ ਲਿਖਿਆ, 'ਸੇਲ ਆਪਣੇ ਏਕੀਕ੍ਰਿਤ ਸਟੀਲ ਪਲਾਂਟ ਬੋਕਾਰੋ (ਝਾਰਖੰਡ), ਭਿਲਾਈ (ਛੱਤੀਸਗੜ), ਰੁੜਕੇਲਾ (ਓਡੀਸ਼ਾ), ਦੁਰਗਾਪੁਰ ਅਤੇ ਬਰਨਪੁਰ (ਪੱਛਮੀ ਬੰਗਾਲ) ਤੋਂ ਕੋਵਿਡ-19 ਮਰੀਜ਼ਾਂ ਦਾ ਇਲਾਜ ਲਈ 99.7 ਪ੍ਰਤੀਸ਼ਤ ਸ਼ੁੱਧਤਾ ਨਾਲ 33,300 ਟਨ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ ਹੈ।'

ਇਹ ਵੀ ਪੜ੍ਹੋ : 4 ਏਅਰਲਾਈਨ ਕੰਪਨੀਆਂ ਖ਼ਿਲਾਫ ਦਿੱਲੀ ਸਰਕਾਰ ਦੀ ਵੱਡੀ ਕਾਰਵਾਈ, ਲੱਗਾ ਇਹ ਦੋਸ਼

ਆਰਸੇਲਰ ਮਿੱਤਲ ਨਿਪਲ ਸਟੀਲ ਇੰਡੀਆ ਲਿਮਟਿਡ (ਏ.ਐੱਮ.ਐੱਨ.ਐੱਸ. ਇੰਡੀਆ) ਨੇ ਕਿਹਾ ਕਿ ਇਹ ਗੁਜਰਾਤ ਦੇ ਸਿਹਤ ਕੇਂਦਰਾਂ ਨੂੰ ਹਰ ਰੋਜ਼ 200 ਟਨ ਆਕਸੀਜਨ ਦੀ ਸਪਲਾਈ ਕਰ ਰਹੀ ਹੈ। ਧਿਆਨ ਯੋਗ ਹੈ ਕਿ ਪੈਟਰੋਲੀਅਮ ਅਤੇ ਸਟੀਲ ਮੰਤਰੀ ਧਰਮਿੰਦਰ ਪ੍ਰਧਾਨ ਨੇ ਸ਼ੁੱਕਰਵਾਰ ਨੂੰ ਦੇਸ਼ ਵਿਚ ਆਕਸੀਜਨ ਦੀ ਉਪਲਬਧਤਾ ਨੂੰ ਵਧਾਉਣ ਲਈ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ। ਸਟੀਲ ਮੰਤਰਾਲੇ ਦੇ ਅਨੁਸਾਰ ਸਟੀਲ ਫੈਕਟਰੀਆਂ ਵਿਚ 28 ਆਕਸੀਜਨ ਪਲਾਂਟ ਹਨ। ਇਹ ਪਲਾਂਟ ਸਰਕਾਰੀ ਅਤੇ ਨਿੱਜੀ ਖੇਤਰਾਂ ਵਿਚ ਸਥਿਤ ਹਨ, ਜੋ ਪ੍ਰਤੀ ਦਿਨ 1,500 ਟਨ ਮੈਡੀਕਲ ਆਕਸੀਜਨ ਦੀ ਸਪਲਾਈ ਕਰ ਰਹੇ ਹਨ।

ਇਹ ਵੀ ਪੜ੍ਹੋ : ਨਹੀਂ ਕੀਤਾ 12 ਲੱਖ ਦਾ ਭੁਗਤਾਨ ਤਾਂ ਸਹਾਰਾ ਦੇ ਚੇਅਰਮੈਨ ਦੇ ਗ੍ਰਿਫਤਾਰੀ ਵਾਰੰਟ ਹੋਏ ਜਾਰੀ

ਰਿਲਾਇੰਸ ਇੰਡਸਟਰੀਜ਼ ਲਿਮਟਿਡ, ਜੋ ਕਿ ਗੁਜਰਾਤ ਵਿਚ ਰਿਫਾਇਨਿੰਗ ਕੰਪਲੈਕਸ ਦਾ ਸੰਚਾਲਨ ਕਰਦੀ ਹੈ। ਰਿਫਾਇਨਰੀ ਨੇ ਸੂਬੇ ਨੂੰ ਦਰਪੇਸ਼ ਘਾਟ ਹੋਣ ਕਾਰਨ ਜਾਮਨਗਰ ਤੋਂ ਮਹਾਰਾਸ਼ਟਰ ਤੱਕ ਆਕਸੀਜਨ ਦੀ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਉਦਯੋਗਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸਟੀਲ ਮੰਤਰਾਲੇ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਕਿਹਾ, 'ਜਨਤਕ ਅਤੇ ਨਿਜੀ ਖੇਤਰ ਦੋਵਾਂ ਵਿਚ ਸਟੀਲ ਪਲਾਂਟਾਂ ਵਿਚ ਸਥਿਤ ਲਗਭਗ 28 ਆਕਸੀਜਨ ਪਲਾਂਟ ਰੋਜ਼ਾਨਾ ਤਕਰੀਬਨ 1,500 ਟਨ ਮੈਡੀਕਲ ਆਕਸੀਜਨ ਦੀ ਸਪਲਾਈ ਕਰ ਰਹੇ ਹਨ। ਸੁਰੱਖਿਆ ਸਟਾਕ ਸਮੇਤ 30,000 ਟਨ ਸਟਾਕ  ਡਾਕਟਰੀ ਵਰਤੋਂ ਲਈ ਉਪਲਬਧ ਕਰਵਾਏ ਜਾ ਰਹੇ ਹਨ।'

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਵਿਚਕਾਰ ਵੱਡੀ ਰਾਹਤ, ਸਰਕਾਰ ਨੇ ਘਟਾਈ Remdesivir ਦੀ ਕੀਮਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News