ਕੋਵਿਡ ਆਫ਼ਤ : ਆਕਸੀਜਨ ਦੀ ਘਾਟ ਹੋਵੇਗੀ ਦੂਰ, HUL ਭਾਰਤ ਵਿਚ 4,000 ਆਕਸੀਜਨ ਕੰਸੰਟ੍ਰੇਟਰ ਦੇਵੇਗੀ
Tuesday, May 11, 2021 - 04:49 PM (IST)
ਨਵੀਂ ਦਿੱਲੀ - ਐਫ.ਐਮ.ਸੀ.ਜੀ. ਸੈਕਟਰ ਦੀ ਮੁੱਖ ਕੰਪਨੀ ਹਿੰਦੁਸਤਾਨ ਯੂਨੀਲੀਵਰ ਲਿਮਟਿਡ (ਐਚ.ਯੂ.ਐਲ.) ਨੇ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦੇ ਵਿਚਕਾਰ ਮੰਗਲਵਾਰ ਨੂੰ ਕਿਹਾ ਕਿ ਇਹ ਭਾਰਤ ਵਿਚ 4,000 ਆਕਸੀਜਨ ਕੰਸੰਟ੍ਰੇਟਰ ਦੇਵੇਗੀ, ਜਿਸ ਨਾਲ ਡਾਕਟਰੀ ਆਕਸੀਜਨ ਦੀ ਘਾਟ ਨੂੰ ਦੂਰ ਕਰਨ ਵਿਚ ਮਦਦ ਮਿਲੇਗੀ। ਐਚ.ਯੂ.ਐਲ. ਨੇ ਇਕ ਬਿਆਨ ਵਿਚ ਕਿਹਾ ਕਿ ਕੰਪਨੀ ਸਭ ਤੋਂ ਪ੍ਰਭਾਵਿਤ ਸ਼ਹਿਰਾਂ ਵਿਚ 4,000 ਕੰਸੰਟ੍ਰੇਟਰ ਭੇਜੇਗੀ, ਜਿਨ੍ਹਾਂ ਵਿਚ ਦਿੱਲੀ, ਲਖਨਊ ਅਤੇ ਬੰਗਲੌਰ ਸ਼ਾਮਲ ਹਨ।
ਬਿਆਨ ਅਨੁਸਾਰ, 'ਐਚ.ਯੂ.ਐਲ. ਲੋੜਵੰਦ ਮਰੀਜ਼ਾਂ ਨੂੰ ਆਕਸੀਜਨ ਕੰਸੰਟ੍ਰੇਟਰ ਭੇਜਣ ਲਈ ਭਾਰਤ ਦੀ ਸਭ ਤੋਂ ਵੱਡੀ ਘਰੇਲੂ ਸਿਹਤ ਸੰਭਾਲ ਕੰਪਨੀ ਕੇਵੀਐਨ ਫਾਉਂਡੇਸ਼ਨ ਅਤੇ ਪੋਰਟੀਆ ਨਾਲ ਭਾਈਵਾਲੀ ਕਰ ਰਹੀ ਹੈ।' ਬਿਆਨ ਮੁਤਾਬਕ ਪੋਰਟੀਆ ਦੇ ਜ਼ਰੀਏ 3,000 ਕੰਸੰਟ੍ਰੇਟਰ ਰੋਗੀਆਂ ਨੂੰ ਮੁਫ਼ਤ ਦਿੱਤੇ ਜਾਣਗੇ, ਬਾਕੀ ਕੰਸੰਟ੍ਰੇਟਰ 20 ਸ਼ਹਿਰਾਂ ਦੇ ਹਸਪਤਾਲਾਂ ਵਿਚ ਐਚ.ਯੂ.ਐਲ. ਵੱਲੋਂ ਦਾਨ ਕੀਤੇ ਜਾਣਗੇ।