ਓਰੀਐਂਟ ਇਲੈਕਟ੍ਰਿਕ ਨੇ ਯੂ. ਵੀ. ਸੈਨੀਟੇਕ ਲਾਂਚ ਕੀਤਾ, ਜੋ ਕੋਰੋਨਾ ਵਾਇਰਸ ਨੂੰ ਮਾਰਦਾ ਹੈ
Saturday, Jul 18, 2020 - 12:49 PM (IST)
ਨਵੀਂ ਦਿੱਲੀ– ਓਰੀਐਂਟ ਇਲੈਕਟ੍ਰਿਕ ਲਿਮਟੇਡ ਜੋ ਕਿ 2.4 ਬਿਲੀਅਨ ਅਮਰੀਕੀ ਡਾਲਰ ਦੇ ਡਾਇਵਰਸੀਫਾਈਡ ਸੀ. ਕੇ. ਬਿਰਲਾ ਗਰੁੱਪ ਦਾ ਇਕ ਅੰਗ ਹੈ, ਨੇ ਇਕ ਬਾਕਸ ਦੇ ਆਕਾਰ ਦੇ ਸੈਨੇਟਾਈਜਰ ਯੰਤਰ ਯੂ. ਵੀ. ਸੈਨੀਟੇਕ ਨੂੰ ਲਾਂਚ ਕੀਤਾ ਹੈ। ਇਹ 4 ਮਿੰਟ ’ਚ ਸਾਰੀਆਂ ਨਿਰਜੀਵ ਚੀਜਾਂ ਦੀਆਂ ਪਰਤਾਂ ਤੋਂ ਕੋਰੋਨਾ ਵਾਇਰਸ ਸਮੇਤ ਬਾਕੀ ਵਾਇਰਸ, ਬੈਕਟਰੀਆ ਅਤੇ ਫੰਗਸ ਨੂੰ ਮਾਰਨ ਲਈ ਛੋਟੀ ਵੇਵਲੈਂਥ ਵਾਲੀਆਂ ਅਲਟਰਾਵਾਇਲਟ (ਯੂ. ਵੀ.-ਸੀ.) ਲਾਈਟ ਦਾ ਉਪਯੋਗ ਕਰਦਾ ਹੈ। ਇਹ ਲਾਂਚ ਅਨੋਖੀ, ਸੁਰੱਖਿਅਤ ਅਤੇ ਜ਼ਿੰਦਗੀ ਨੂੰ ਸੌਖਾਲਾ ਬਣਾਉਣ ਵਾਲੇ ਇਨੋਵੇਟਿਵ ਉਤਪਾਦਾਂ ਨੂੰ ਲਗਾਤਾਰ ਵਿਕਸਿਤ ਕਰਦੇ ਰਹਿਣ ਦੀ ਕੰਪਨੀ ਦੀ ਵਚਨਬੱਧਤਾ ਦਾ ਹਿੱਸਾ ਹੈ।
ਓਰੀਐਂਟ ਇਲੈਕਟ੍ਰਿਕ ਲਿਮਟਡ ਦੇ ਐੱਮ. ਡੀ. ਅਤੇ ਸੀ. ਈ. ਓ. ਰਾਕੇਸ਼ ਖੰਨਾ ਨੇ ਕਿਹਾ ਕਿ ਇਸ ਮਹਾਮਾਰੀ ਕਾਰਣ ਖਪਤਕਾਰਾਂ ਦਰਮਿਆਨ ਹਾਈਜੀਨ ਪ੍ਰੋਡਕਟਸ ਦੀ ਮੰਗ ਅਤੇ ਜਾਗਰੂਕਤਾ ਵਧੀ ਹੈ। ਇਸ ਨੂੰ ਦੇਖਦੇ ਹੋਏ ਯੂ. ਵੀ.-ਸੀ ਲਾਈਟ ਆਧਾਰਿਤ ਯੂ. ਵੀ. ਸੈਨੀਟੇਕ ਨੂੰ ਲਾਂਚ ਕਰਨ ਦੀ ਖੁਸ਼ੀ ਹੈ ਜੋ ਇਕ ਅਤਿਅੰਤ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਹੱਲ ਹੈ ਅਤੇ ਸਾਰੀਆਂ ਨਿਰਜੀਵ ਵਸਤਾਂ ਦੀ ਸੈਨੇਟਾਈਜੇਸ਼ਨ ਦੀ ਪ੍ਰਕਿਰਿਆ ਨੂੰ ਸੌਖਾਲਾ ਬਣਾਉਂਦਾ ਹੈ।