Oppo ਨੇ Apple ਤੋਂ ਖੋਹਿਆ ਨੰਬਰ-2 ਦਾ ਤਾਜ਼, ਜਾਣੋ ਕੌਣ ਰਿਹਾ ਨੰਬਰ 1

Thursday, Jul 22, 2021 - 02:57 PM (IST)

Oppo ਨੇ Apple ਤੋਂ ਖੋਹਿਆ ਨੰਬਰ-2 ਦਾ ਤਾਜ਼, ਜਾਣੋ ਕੌਣ ਰਿਹਾ ਨੰਬਰ 1

ਗੈਜੇਟ ਡੈਸਕ– ਗਲੋਬਲ ਸਮਾਰਟਫੋਨ ਬਾਜ਼ਾਰ ’ਚ ਵੱਡਾ ਫੇਰਬਦਲ ਵੇਖਣ ਨੂੰ ਮਿਲਿਆ ਹੈ, ਜਿਥੇ ਐਪਲ ਨੇ ਗਲੋਬਲ ਸਮਾਰਟਫੋਨ ਬਾਜ਼ਾਰ ’ਚ ਆਪਣੇ ਨੰਬਰ ਦੋ ਦੇ ਸਥਾਨ ਨੂੰ ਗੁਆ ਦਿੱਤਾ ਹੈ। ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਨੇ ਐਪਲ ਤੋਂ ਨੰਬਰ ਦੋ ਦੇ ਸਥਾਨ ਨੂੰ ਖੋਹਣ ਦਾ ਕੰਮ ਕੀਤਾ ਹੈ। ਓਪੋ ਨੇ ਗਲੋਬਲ ਸ਼ੇਅਰ ’ਚ ਅਪ੍ਰੈਲ ਅਤੇ ਮਈ ਮਹੀਨੇ ਦੌਰਾਨ ਐਪਲ ਕੰਪਨੀ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਤਰ੍ਹਾਂ ਓਪੋ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਸਮਾਰਟਫੋਨ ਕੰਪਨੀ ਬਣ ਗਈ ਹੈ ਜਦਕਿ ਸੈਮਸੰਗ ਇਕ ਵਾਰ ਫਿਰ ਤੋਂ ਟਾਪ ਸਪਾਟ ਹਾਸਲ ਕਰਨ ’ਚ ਕਾਮਯਾਬ ਰਹੀ ਹੈ। ਇਸ ਦਾ ਖੁਲਾਸਾ ਮਾਰਕੀਟ ਰਿਸਰਚ ਫਰਮ ਕਾਊਂਟਰਪੁਆਇੰਟ ਰਾਹੀਂ ਹੋਇਆ ਹੈ। 

ਅਜਿਹੀ ਰਹੀ ਸਮਾਰਟਫੋਨ ਦੀ ਸੇਲ
ਦੱਸ ਦੇਈਏ ਕਿ ਰੀਅਲਮੀ ਅਤੇ ਵਨਪਲੱਸ, ਓਪੋ ਦੀਆਂ ਸਹਿਯੋਗੀ ਕੰਪਨੀਆਂ ਹਨ। ਜੇਕਰ ਓਪੋ ਦੇ ਮਾਰਕੀਟ ਸ਼ੇਅਰ ਦੀ ਗੱਲ ਕਰੀਏ ਤਾਂ ਫਰਵਰੀ ਤੋਂ ਮਾਰਚ ਦੌਰਾਨ ਓਪੋ ਦਾ ਮਾਰਕੀਟ ਸ਼ੇਅਰ ਕਰੀਬ 16 ਫੀਸਦੀ ਰਿਹਾ ਹੈ। ਇਸ ਵਿਚ ਓਪੋ ਦੀ ਹਿੱਸੇਦਾਰੀ ਕਰੀਬ 10 ਫੀਸਦੀ ਰਹੀ ਹੈ। ਜਦਕਿ ਵਨਪਲੱਸ ਦੀ 1 ਫੀਸਦੀ ਅਤੇ ਰੀਅਲਮੀ ਦੀ ਹਿੱਸੇਦਾਰੀ 5 ਫੀਸਦੀ ਰਹੀ ਹੈ। ਇਸ ਤਰ੍ਹਾਂ ਓਪੋ ਨੇ ਅਪ੍ਰੈਲ ’ਚ ਗਲੋਬਲ ਸਮਾਰਟਫੋਨ ਸੇਲ ’ਚ ਐਪਲ ਅਤੇ ਸ਼ਾਓਮੀ ਵਰਗੀਆਂ ਕੰਪਨੀਆਂ ਨੂੰ ਪਿੱਛੇ ਛੱਡ ਦਿੱਤਾ ਹੈ। 


author

Rakesh

Content Editor

Related News