ਆਨਲਾਈਨ ਧੋਖਾਧੜੀ ਤੋਂ ਮਿਲੇਗਾ ਛੁਟਕਾਰਾ, Whatsapp ਨੇ ਭਾਰਤੀ ਏਜੰਸੀ ਨਾਲ ਕੀਤਾ ਸਮਝੌਤਾ
Thursday, Mar 27, 2025 - 12:34 PM (IST)

ਨਵੀਂ ਦਿੱਲੀ - ਭਾਰਤ ਵਿੱਚ ਬਹੁਤ ਸਾਰੇ ਲੋਕ ਘੁਟਾਲੇ ਅਤੇ ਸਪੈਮ ਧੋਖਾਧੜੀ ਦਾ ਸ਼ਿਕਾਰ ਹੋਏ ਹਨ। ਇਸ ਕਾਰਨ ਬਹੁਤ ਸਾਰੇ ਲੋਕਾਂ ਦੇ ਬੈਂਕ ਖਾਤੇ ਖਾਲੀ ਹੋ ਗਏ ਜਿਸ ਕਾਰਨ ਲੋਕਾਂ ਨੂੰ ਕਰੋੜਾਂ ਦਾ ਨੁਕਸਾਨ ਹੋ ਚੁੱਕਾ ਹੈ। ਧੋਖਾਧੜੀ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਵਾਟਸਐਪ ਨੇ ਭਾਰਤ ਦੀ ਸਰਕਾਰੀ ਕੰਪਨੀ ਡਿਪਾਰਟਮੈਂਟ ਆਫ਼ ਟੈਲੀਕਮਿਊਨੀਕੇਸ਼ਨਸ(DOT) ਨਾਲ ਸਮਝੌਤਾ ਕੀਤਾ ਹੈ। ਇਹ ਦੋਵੇਂ ਕੰਪਨੀਆਂ ਦੇਸ਼ ਵਿਚ ਵਧ ਰਹੇ ਸਕੈਮ ਨਾਲ ਨਜਿੱਠਣ ਲਈ ਮਿਲ ਕੇ 'ਮੈਟਾ' ਦੀ 'ਸਕੈਮ ਤੋਂ ਬਚੋ' ਮੁਹਿੰਮ 'ਤੇ ਮਿਲ ਕੇ ਕੰਮ ਕਰਨਗੇ। ਇਹ ਦੋਵੇਂ ਲੋਕਾਂ ਨੂੰ ਘੁਟਾਲਿਆਂ, ਸਪੈਮ ਸੰਦੇਸ਼ਾਂ ਅਤੇ ਕਾਲਾਂ ਤੋਂ ਛੁਟਕਾਰਾ ਪਾਉਣ ਵਿੱਚ ਸਹਾਇਤਾ ਕਰਨਗੇ। ਦੋਵੇਂ ਧਿਰਾਂ ਇਕੱਠੇ ਵਰਕਸ਼ਾਪ ਦਾ ਆਯੋਜਨ ਕਰਕੇ ਲੋਕਾਂ ਨੂੰ ਡਿਜੀਟਲ ਘੁਟਾਲਿਆਂ ਤੋਂ ਜਾਣੂ ਕਰਵਾਉਣਗੀਆਂ।
ਇਹ ਵੀ ਪੜ੍ਹੋ : ATM ਤੋਂ ਲੈ ਕੇ UPI, ਕ੍ਰੈਡਿਟ ਕਾਰਡ ਤੱਕ ਬਦਲਣਗੇ ਕਈ ਨਿਯਮ, ਜਾਣੋ ਕੀ ਹੋਵੇਗਾ ਅਸਰ
ਮੈਟਾ ਦੇ ਚੀਫ਼ ਗਲੋਬਲ ਆਫ਼ਿਸਰ ਜੋਐੱਲ ਕਪਲਨ ਨੇ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨਾਲ ਮੁਲਾਕਾਤ ਕੀਤੀ ਅਤੇ ਭਾਈਵਾਲੀ ਬਾਰੇ ਗੱਲ ਕੀਤੀ। ਇਸ ਭਾਈਵਾਲੀ ਦੇ ਤਹਿਤ DOT ਦੇ ਅਧਿਕਾਰੀਆਂ ਨੂੰ ਵਰਕਸ਼ਾਪ ਦੇ ਅੰਦਰ ਸਿਖਲਾਈ ਦਿੱਤੀ ਜਾਏਗੀ। ਇਸ ਵਿੱਚ, ਸੰਚਾਰ ਸਾਥੀ ਅਤੇ ਦੂਰਸੰਚਾਰ ਸੇਵਾ ਪ੍ਰਦਾਤਾ (TSPS) ਨੂੰ ਵੀ ਸਿਖਲਾਈ ਦਿੱਤੀ ਜਾਏਗੀ। ਸੰਚਾਰ ਸਾਥੀ ਦੀ ਸੇਵਾ ਨੂੰ ਵਟਸਐਪ ਦੀ ਮਦਦ ਨਾਲ ਵੱਡੇ ਪੱਧਰ 'ਤੇ ਲਿਆਉਣ ਲਈ ਕੰਮ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਰਾਸ਼ਨ ਕਾਰਡ-ਗੈਸ ਸਿਲੰਡਰ ਦੇ ਨਿਯਮਾਂ 'ਚ ਵੱਡਾ ਬਦਲਾਅ!...ਕਰੋੜਾਂ ਖਪਤਕਾਰ ਹੋਣਗੇ ਪ੍ਰਭਾਵਿਤ
ਸੰਚਾਰ ਸਾਥੀ ਪੋਰਟਲ ਕੀ ਹੈ?
ਜ਼ਿਕਰਯੋਗ ਹੈ ਕਿ ਸੰਚਾਰ ਸਾਥੀ ਪੋਰਟਲ ਭਾਰਤੀ ਨਾਗਰਿਕ ਲਈ ਤਿਆਰ ਕੀਤਾ ਗਿਆ ਹੈ, ਜਿੱਥੇ ਉਹ ਸਾਈਬਰ ਫਰਾਡ ਨਾਲ ਸਬੰਧਤ ਕਾਲਾਂ ਅਤੇ ਸੰਦੇਸ਼ਾਂ ਦੀ ਵੀ ਜਾਣਕਾਰੀ ਦੇ ਸਕਦੇ ਹਨ। ਇਸ ਪਲੇਟਫਾਰਮ ਤੇ, ਭਾਰਤੀ ਨਾਗਰਿਕ ਇਹ ਜਾਂਚ ਕਰ ਸਕਦੇ ਹਨ ਕਿ ਉਨ੍ਹਾਂ ਦੇ ਨਾਮ ਤੇ ਕਿੰਨੇ ਸਿਮ ਕਾਰਡ ਹਨ।
ਇਹ ਵੀ ਪੜ੍ਹੋ : Indian Railway ਦੀ ਨਵੀਂ ਸਹੂਲਤ : ਹੁਣ ਤੁਸੀਂ ਟ੍ਰਾਂਸਫਰ ਕਰ ਸਕੋਗੇ ਆਪਣੀ Confirm Ticket, ਜਾਣੋ ਨਿਯਮ
ਇਹ ਵੀ ਪੜ੍ਹੋ : RBI ਦਾ ਨਵਾਂ ਆਦੇਸ਼: ATM ਤੋਂ ਪੈਸੇ ਕਢਵਾਉਣੇ ਹੋਏ ਮਹਿੰਗੇ, ਬੈਲੇਂਸ ਚੈੱਕ ਕਰਨ 'ਤੇ ਵੀ ਦੇਣਾ ਪਵੇਗਾ ਚਾਰਜ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8