ਆਨਲਾਈਨ ਗੇਮਿੰਗ ਅਤੇ ਕਸੀਨੋ ’ਤੇ ਲੱਗ ਸਕਦੈ 28 ਫ਼ੀਸਦੀ ਜੀ.ਐੱਸ.ਟੀ.
Wednesday, May 18, 2022 - 12:30 PM (IST)
ਨਵੀਂ ਦਿੱਲੀ– ਵਿੱਤ ਮੰਤਰੀ ਦੇ ਇਕ ਪੈਨਲ ਨੇ ਆਨਲਾਈਨ ਗੇਮਿੰਗ, ਕਸੀਨੋ ਅਤੇ ਘੋੜ ਦੌੜ 'ਤੇ ਜੀ.ਐੱਸ.ਟੀ. ਦਰ ਨੂੰ 28 ਫ਼ੀਸਦੀ ਤਕ ਵਧਾਉਣ ’ਤੇ ਸਹਿਮਤੀ ਜਤਾਈ ਹੈ। ਹਾਲਾਂਕਿ, ਇਹ ਬਾਅਦ ’ਚ ਤੈਅ ਹੋਵੇਗਾ ਕਿ ਕੁੱਲ ਅਸੈੱਸਮੈਂਟ ’ਤੇ ਟੈਕਸ ਲੱਗੇਗਾ ਜਾਂ ਨਹੀਂ। ਬੰਗਾਲ ਦੀ ਵਿੱਤ ਮੰਤਰੀ ਚੰਦਰਿਮਾ ਭੱਟਾਚਾਰੀਆ ਨੇ ਕਿਹਾ ਕਿ ਮੰਤਰੀ ਸਮੂਹ (ਜੀ.ਓ.ਐੱਮ.) ਸੇਵਾ ਕਰਕੇ ਉਚਿਤ ਮੂਲਾਂਕਨ ’ਤੇ ਫੈਸਲਾ ਕਰੇਗਾ।
ਮੌਜੂਦਾ ਸਮੇਂ ’ਚ ਆਨਲਾਈਨ ਗੇਮਿੰਗ, ਕਸੀਨੋ ਅਤੇ ਘੋੜ ਦੌੜ ਸੇਵਾਵਾਂ ’ਤੇ 18 ਫ਼ੀਸਦੀ ਜੀ.ਐੱਸ.ਟੀ. ਲਗਦਾ ਹੈ। ਸਰਕਾਰ ਨੇ ਪਿਛਲੇ ਸਾਲ ਮਈ ’ਚ ਆਨਲਾਈ ਗੇਮਿੰਗ, ਕਸੀਨੋ ਅਤੇ ਘੋੜ ਦੌੜ ਵਰਗੀਆਂ ਸੇਵਾਵਾਂ ’ਤੇ ਜੀ.ਐੱਸ.ਟੀ. ਦਾ ਸਹੀ ਆਕਲਨ ਕਰਨ ਲਈ ਸੂਬਾ ਮੰਤਰੀਆਂ ਦੇ ਇਕ ਪੈਨਲ ਦਾ ਗਠਨ ਕੀਤਾ ਗਿਆ ਸੀ। ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਦੀ ਪ੍ਰਧਾਨਗੀ ’ਚ ਮੰਤਰੀਆਂ ਦੇ ਸਮੂਹ ਨੇ ਸੋਮਵਾਰ ਨੂੰ ਤਿੰਨੋਂ ਸੇਵਾਵਾਂ ’ਤੇ ਲਾਗੂ ਜੀ.ਐੱਸ.ਟੀ. ਦਰਾਂ ’ਤੇ ਚਰਚਾ ਲਈ ਬੈਠਕ ਕੀਤੀ।