ਇਸ ਤਿਉਹਾਰੀ ਸੀਜ਼ਨ ''ਚ ਉੱਚੀ ਰਹਿ ਸਕਦੀ ਹੈ ਪਿਆਜ਼ ਦੀ ਕੀਮਤ, ਕ੍ਰਿਸਿਲ ਰਿਸਰਚ ਦੀ ਰਿਪੋਰਟ ''ਚ ਦਾਅਵਾ

Friday, Sep 10, 2021 - 05:02 PM (IST)

ਨਵੀਂ ਦਿੱਲੀ - ਪਿਆਜ਼ ਦੀਆਂ ਕੀਮਤਾਂ ਅਕਤੂਬਰ-ਨਵੰਬਰ ਦੌਰਾਨ ਉੱਚੀਆਂ ਰਹਿਣ ਦੀ ਉਮੀਦ ਹੈ ਕਿਉਂਕਿ ਮਾਨਸੂਨ ਅਨਿਸ਼ਚਿਤ ਹੋਣ ਕਾਰਨ ਇਸ ਫਸਲ ਦੀ ਆਮਦ ਵਿੱਚ ਦੇਰੀ ਹੋ ਸਕਦੀ ਹੈ। ਕ੍ਰਿਸਿਲ ਰਿਸਰਚ ਦੀ ਇੱਕ ਰਿਪੋਰਟ ਵਿੱਚ ਇਹ ਗੱਲ ਕਹੀ ਗਈ ਹੈ। ਇਸ 'ਚ ਕਿਹਾ ਗਿਆ ਹੈ ਕਿ ਸਾਉਣੀ ਦੀ ਫਸਲ ਦੇ ਆਉਣ 'ਚ ਦੇਰੀ ਅਤੇ ਚੱਕਰਵਾਤੀ ਤੌਕਤੇ ਕਾਰਨ ਬਫਰ ਸਟਾਕ 'ਚ ਰੱਖੇ ਗਏ ਸਾਮਾਨ ਦੀ ਘੱਟ ਉਮਰ ਕਾਰਨ ਕੀਮਤਾਂ ਵਧਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਕਰਜ਼ 'ਚ ਡੁੱਬੇ ਅਨਿਲ ਅੰਬਾਨੀ ਨੂੰ ਸੁਪਰੀਮ ਕੋਰਟ ਤੋਂ ਰਾਹਤ, ਦਿੱਲੀ ਮੈਟਰੋ ਨੂੰ ਕਰਨਾ ਪਵੇਗਾ 5800 ਕਰੋੜ ਦਾ ਭੁਗਤਾਨ

ਰਿਪੋਰਟ ਅਨੁਸਾਰ, "ਸਾਲ 2018 ਦੇ ਮੁਕਾਬਲੇ ਇਸ ਸਾਲ ਪਿਆਜ਼ ਦੀਆਂ ਕੀਮਤਾਂ ਵਿੱਚ 100 ਪ੍ਰਤੀਸ਼ਤ ਤੋਂ ਜ਼ਿਆਦਾ ਵਾਧਾ ਹੋਣ ਦੀ ਉਮੀਦ ਹੈ। ਮਹਾਰਾਸ਼ਟਰ ਵਿੱਚ ਫਸਲ ਦੀ ਬਿਜਾਈ ਵਿੱਚ ਪੇਸ਼ ਚੁਣੌਤੀਆਂ ਕਾਰਨ ਸਾਉਣੀ 2021 ਦੀਆਂ ਕੀਮਤਾਂ 30 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪਾਰ ਜਾਣ ਦੀ ਉਮੀਦ ਹੈ। ਹਾਲਾਂਕਿ ਇਹ ਸਾਉਣੀ 2020 ਦੇ ਉੱਚ ਅਧਾਰ ਦੇ ਕਾਰਨ ਸਾਲ-ਦਰ-ਸਾਲ (1-5 ਪ੍ਰਤੀਸ਼ਤ) ਥੋੜ੍ਹਾ ਘੱਟ ਰਹੇਗਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬਾਰਿਸ਼ ਦੀ ਕਮੀ ਕਾਰਨ ਫਸਲ ਦੀ ਆਮਦ ਵਿਚ ਦੇਰੀ ਦੇ ਬਾਅਦ ਅਕਤੂਬਰ-ਨਵੰਬਰ ਦੇ ਦੌਰਾਨ ਪਿਆਜ਼ ਦੀਆਂ ਕੀਮਤਾਂ ਦੇ ਉੱਚ ਪੱਧਰ 'ਤੇ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਬਿਜਾਈ ਲਈ ਮਹੱਤਵਪੂਰਣ ਮਹੀਨਾ ਅਗਸਤ ਵਿਚ ਮਾਨਸੂਨ ਦੀ ਸਥਿਤੀ 'ਚ ਕੋਈ ਸੁਧਾਰ ਨਹੀਂ ਹੋਇਆ। ਕ੍ਰਿਸਿਲ ਰਿਸਰਚ ਨੂੰ ਉਮੀਦ ਹੈ ਕਿ ਖ਼ਰੀਫ 2021 ਦਾ ਉਤਪਾਦਨ ਸਾਲ-ਦਰ-ਸਾਲ 3 ਫ਼ੀਸਦ ਵਧੇਗਾ।

ਇਹ ਵੀ ਪੜ੍ਹੋ : LIC ਪਾਲਸੀ ਧਾਰਕਾਂ ਲਈ ਅਹਿਮ ਖ਼ਬਰ, 30 ਸਤੰਬਰ ਤੋਂ ਪਹਿਲਾਂ ਇਹ ਕੰਮ ਕਰਨਾ ਹੈ ਲਾਜ਼ਮੀ

ਹਾਲਾਂਕਿ ਮਹਾਰਾਸ਼ਟਰ ਤੋਂ ਪਿਆਜ਼ ਦੀ ਕਟਾਈ ਵਿੱਚ ਦੇਰੀ ਹੋਣ ਦੀ ਉਮੀਦ ਹੈ, ਵਾਧੂ ਰਕਬਾ, ਵਧੀਆ ਪੈਦਾਵਾਰ, ਬਫਰ ਸਟਾਕ ਅਤੇ ਨਿਰਯਾਤ ਪਾਬੰਦੀਆਂ ਦੇ ਕਾਰਨ ਕੀਮਤਾਂ ਵਿੱਚ ਮਾਮੂਲੀ ਗਿਰਾਵਟ ਆਉਣ ਦੀ ਉਮੀਦ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਤਿਉਹਾਰਾਂ ਦੇ ਇਸੇ ਸੀਜ਼ਨ 'ਚ ਪਿਆਜ਼ ਦੀਆਂ ਕੀਮਤਾਂ 2018 ਦੇ ਆਮ ਸਾਲ ਦੇ ਮੁਕਾਬਲੇ ਦੁੱਗਣੀਆਂ ਹੋ ਗਈਆਂ ਸਨ - ਮੁੱਖ ਤੌਰ 'ਤੇ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ 'ਚ ਸਾਉਣੀ ਦੀ ਫਸਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਭਾਰੀ ਅਤੇ ਅਨਿਯਮਿਤ ਮਾਨਸੂਨ ਦੇ ਵਿਘਨ ਕਾਰਨ ਸੀ। ਮਾਨਸੂਨ ਦੀ ਅਨਿਸ਼ਚਤਤਾ ਦੇ ਕਾਰਨ ਅਕਤਬੂਰ ਦੇ ਅੰਤ ਜਾਂ ਨਵੰਬਰ ਦੀ ਸ਼ੁਰੂਆਤ ਤੱਕ ਬਾਜ਼ਾਰ ਵਿੱਚ ਸਾਉਣੀ ਪਿਆਜ਼ ਦੀ ਆਮਦ ਵਿਚ 2-3 ਹਫਤਿਆਂ ਦੀ ਦੇਰੀ ਹੋਣ ਦੀ ਉਮੀਦ ਹੈ। ਇਸ ਕਾਰਨ ਕੀਮਤਾਂ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ। 

ਇਹ ਵੀ ਪੜ੍ਹੋ : ‘ਦੱਖਣ ਕੋਰੀਆ ਨੇ ਐੱਪਲ ਅਤੇ ਗੂਗਲ ’ਤੇ ਕੱਸਿਆ ਸ਼ਿਕੰਜਾ, ਪਾਸ ਕੀਤਾ ‘ਐਂਟੀ-ਗੂਗਲ ਲਾਅ’

ਸਰਕਾਰ ਨੇ ਪਿਆਜ਼ ਦੀਆਂ ਕੀਮਤਾਂ ਵਿਚ ਵਾਧੇ ਨੂੰ ਰੋਕਣ ਲਈ ਕਈ ਉਪਾਅ ਕੀਤੇ ਹਨ ਜਿਸ ਵਿਚ ਵਿੱਤੀ ਸਾਲ 2022 ਲਈ ਪਿਆਜ਼ ਦੇ ਲਈ ਨਿਰਧਾਰਤ ਦੋ ਲੱਖ ਟਨ ਦਾ ਬੱਫਰ ਸਟਾਕ ਸ਼ਾਮਲ ਹੈ। ਪਿਆਜ ਲਈ ਬਫਰ ਸਟਾਕ ਦਾ ਲਗਭਗ 90 ਫ਼ੀਸਦੀ ਖ਼ਰੀਦ ਲਿਆ ਗਿਆ ਹੈ। ਇਸ ਵਿਚ ਸਭ ਤੋਂ ਵਧ ਯੋਗਦਾਨ ਮਹਾਰਾਸ਼ਟਰ(0.15 ਮਿਲਿਅਨ ਟਨ) ਤੋਂ ਆਇਆ ਹੈ। ਇਸ ਤੋਂ ਇਲਾਵਾ ਸਰਕਾਰ ਨੇ ਗੈਰ-ਪਿਆਜ਼ ਉਗਾਉਣ ਵਾਲੇ ਸੂਬਿਆਂ ਰਾਜਸਥਾਨ, ਹਰਿਆਣਾ, ਮੱਧ ਪ੍ਰਦੇਸ਼, ਗੁਜਰਾਤ ਅਤੇ ਉੱਤਰ ਪ੍ਰਦੇਸ਼ ਵਿਚ ਸਾਉਣੀ ਪਿਆਜ਼ ਦਾ ਰਕਬਾ 41,081 ਹੈਕਟੇਅਰ ਤੋਂ ਵਧਾ ਕੇ 51,000 ਹੈਕਟੇਅਰ ਕਰਨ ਦੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ : ਹੁਣ ਬਿਨਾਂ ਬੈਂਕ ਖਾਤੇ ਤੋਂ ਵੀ ਮਿਲੇਗਾ 'ਲਾਕਰ', ਹੋਣਗੀਆਂ ਇਹ ਸ਼ਰਤਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News