ਅਪ੍ਰੈਲ-ਨਵੰਬਰ ''ਚ ਪਿਆਜ਼ ਬਰਾਮਦ ਵਧ ਕੇ 18 ਲੱਖ ਟਨ
Thursday, Mar 01, 2018 - 11:52 PM (IST)
ਨਵੀਂ ਦਿੱਲੀ— ਚਾਲੂ ਵਿੱਤੀ ਸਾਲ 'ਚ ਅਪ੍ਰੈਲ-ਨਵੰਬਰ ਦੀ ਮਿਆਦ ਦੌਰਾਨ ਭਾਰਤ ਦੀ ਪਿਆਜ਼ ਬਰਾਮਦ 17.72 ਲੱਖ ਟਨ ਰਹੀ, ਜਦੋਂ ਕਿ ਇਕ ਸਾਲ ਪਹਿਲਾਂ ਇਸ ਦੌਰਾਨ ਇਹ ਅੰਕੜਾ 17.32 ਲੱਖ ਟਨ ਸੀ। ਇਕ ਉੱਚ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਚਾਲੂ ਵਿੱਤੀ ਸਾਲ 'ਚ ਬਰਾਮਦ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਹੋ ਸਕਦੀ ਹੈ। ਭਾਰਤ ਨੇ ਸਾਲ 2016-17 ਦੀ ਅਪ੍ਰੈਲ ਤੋਂ ਨਵੰਬਰ ਦੀ ਮਿਆਦ ਦੌਰਾਨ ਪਿਆਜ਼ ਦੀ ਬਰਾਮਦ ਕੀਤੀ ਸੀ, ਜਦੋਂ ਕਿ ਸਾਲ ਦੀ ਕੁਲ ਬਰਾਮਦ 34.92 ਲੱਖ ਟਨ ਸੀ।
ਅਧਿਕਾਰੀ ਨੇ ਕਿਹਾ, ''ਇਸ ਸਾਲ ਫਰਵਰੀ ਤੋਂ ਮਾਰਚ ਦੌਰਾਨ ਪਿਆਜ਼ ਬਰਾਮਦ ਪਿਛਲੇ ਸਾਲ ਤੋਂ ਜ਼ਿਆਦਾ ਹੋਣ ਦੀ ਉਮੀਦ ਹੈ ਕਿਉਂਕਿ ਸਰਕਾਰ ਨੇ 'ਹੇਠਲਾ ਬਰਾਮਦ ਮੁੱਲ' ਦੀ ਸ਼ਰਤ ਹਟਾ ਦਿੱਤੀ ਹੈ ਅਤੇ 'ਲੈਟਰ ਆਫ ਕ੍ਰੈਡਿਟ' ਦੀ ਜ਼ਰੂਰਤ ਵੀ ਹਟਾ ਦਿੱਤੀ ਗਈ ਹੈ। ਪਿਛਲੇ ਕੁਝ ਹਫਤਿਆਂ 'ਚ ਪਿਆਜ਼ ਦੀ ਬਰਾਮਦ 'ਚ ਵਾਧਾ ਹੋਇਆ ਹੈ ਅਤੇ ਪੂਰੇ ਵਿੱਤੀ ਸਾਲ 2017-18 'ਚ ਬਰਾਮਦ ਦੀ ਕੁਲ ਖੇਪ ਪਿਛਲੇ ਸਾਲ ਤੋਂ ਜ਼ਿਆਦਾ ਹੋਣ ਦੀ ਸੰਭਾਵਨਾ ਹੈ।
