ONGC ਵਿਦੇਸ਼ ਲਿਮਟਿਡ ਦਾ ਸ਼ੁੱਧ ਮੁਨਾਫਾ 71 ਫੀਸਦੀ ਵਧਿਆ

05/24/2019 2:14:01 PM

ਨਵੀਂ ਦਿੱਲੀ—ਜਨਤਕ ਖੇਤਰ ਦੀ ਓ.ਐੱਨ.ਜੀ.ਸੀ. ਵਿਦੇਸ਼ ਲਿਮਟਿਡ ਦਾ ਸ਼ੁੱਧ ਮੁਨਾਫਾ ਕੱਚਾ ਤੇਲ ਉਤਪਾਦਨ 'ਚ ਤੇਜ਼ੀ ਆਉਣ ਦੇ ਕਾਰਨ ਵਿੱਤੀ ਸਾਲ 2018-19 'ਚ 71 ਫੀਸਦੀ ਵਧ ਗਿਆ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਕੰਪਨੀ ਨੇ ਇਥੇ ਇਕ ਬਿਆਨ 'ਚ ਕਿਹਾ ਕਿ ਵਿੱਤੀ ਸਾਲ 2018-19 'ਚ ਕੰਪਨੀ ਨੂੰ ਏਕੀਕ੍ਰਿਤ ਆਧਾਰ 'ਤੇ 1,682 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਜੋ ਵਿੱਤੀ ਸਾਲ 2017-18 ਦੇ 981 ਕਰੋੜ ਰੁਪਏ ਤੋਂ 71.40 ਫੀਸਦੀ ਜ਼ਿਆਦਾ ਹੈ। ਇਹ ਕੰਪਨੀ ਓ.ਐੱਨ.ਜੀ.ਸੀ. ਦੀ ਗੈਰ-ਸੂਚੀਬੱਧ ਵਿਦੇਸ਼ੀ ਇਕਾਈ ਹੈ। ਇਸ ਕਾਰਨ ਕੰਪਨੀ ਤਿਮਾਹੀ ਆਧਾਰ 'ਤੇ ਨਤੀਜੇ ਜਾਰੀ ਕਰਨ ਲਈ ਜ਼ਿੰਮੇਵਾਰ ਨਹੀਂ ਹੈ। ਇਸ ਦੌਰਾਨ ਕੰਪਨੀ ਦਾ ਟਰਨਓਵਰ 40.50 ਫੀਸਦੀ ਵਧ ਕੇ 14,632 ਕਰੋੜ ਰੁਪਏ 'ਤੇ ਪਹੁੰਚ ਗਿਆ। ਕੰਪਨੀ ਨੇ ਕਿਹਾ ਕਿ ਇਸ ਦਾ ਕਾਰਨ ਵਿਦੇਸ਼ 'ਚ ਸਥਿਤ ਉਸ ਦੇ ਪਲਾਟਾਂ ਤੋਂ ਕੱਚਾ ਤੇਲ ਉਤਪਾਦਨ ਅੱਠ ਫੀਸਦੀ ਵਧਣਾ ਹੈ। ਇਸ ਦੌਰਾਨ ਕੰਪਨੀ ਦਾ ਕੱਚਾ ਤੇਲ ਉਤਪਾਦਨ 93.50 ਲੱਖ ਟਨ ਤੋਂ ਵਧ ਕੇ 101 ਲੱਖ ਟਨ 'ਤੇ ਪਹੁੰਚ ਗਿਆ। ਹਾਲਾਂਕਿ ਇਸ ਦੌਰਾਨ ਕੁਦਰਤੀ ਗੈਸ ਦਾ ਉਤਪਾਦਨ 1.60 ਫੀਸਦੀ ਡਿੱਗ ਕੇ 4.73 ਅਰਬ ਕਿਊਬਿਕ ਮੀਟਰ 'ਤੇ ਆ ਗਿਆ ਹੈ। ਓ.ਵੀ.ਐੱਲ. ਦੀ ਬ੍ਰਾਜ਼ੀਲ ਤੋਂ ਲੈ ਕੇ ਨਿਊਜ਼ੀਲੈਂਡ ਤੱਕ 20 ਦੇਸ਼ਾਂ 'ਚ 41 ਤੇਲ ਅਤੇ ਗੈਸ ਪਲਾਂਟਾਂ 'ਚ ਹਿੱਸੇਦਾਰੀ ਹੈ। 
 


Aarti dhillon

Content Editor

Related News