ਬਕਾਇਆ ਰਾਸ਼ੀ ਦਾ ਭੁਗਤਾਨ ਨਾ ਹੋਣ ਕਾਰਣ ਨਿਰਾਸ਼ ਹੋ ਕੇ ONGC ਨੇ ਸੂਡਾਨ ਛੱਡਿਆ

Wednesday, Sep 16, 2020 - 10:47 PM (IST)

ਬਕਾਇਆ ਰਾਸ਼ੀ ਦਾ ਭੁਗਤਾਨ ਨਾ ਹੋਣ ਕਾਰਣ ਨਿਰਾਸ਼ ਹੋ ਕੇ ONGC ਨੇ ਸੂਡਾਨ ਛੱਡਿਆ

ਨਵੀਂ ਦਿੱਲੀ (ਭਾਸ਼ਾ)–ਤੇਲ ਅਤੇ ਕੁਦਰਤੀ ਗੈਸ ਨਿਗਮ (ਓ. ਐੱਨ. ਜੀ. ਸੀ.) ਨੇ ਸੂਡਾਨ ਦੇ ਆਇਲ ਫੀਲਡ ਨੂੰ ਛੱਡ ਦਿੱਤਾ ਹੈ। ਕੰਪਨੀ ਨੇ ਇਹ ਫੈਸਲਾ ਅਫਰੀਕੀ ਦੇਸ਼ ਦੇ ਤੇਲ ਲੈਣ ਤੋਂ ਬਾਅਦ ਭੁਗਤਾਨ ਕਰਨ ਤੋਂ ਇਨਕਾਰ ਕਰਨ ਕਾਰਣ ਕੀਤਾ। ਕੰਪਨੀ ਦੇ ਇਕ ਚੋਟੀ ਦੇ ਅਧਿਕਾਰੀ ਨੇ ਦੱਸਿਆ ਕਿ ਓ. ਐੱਨ. ਜੀ. ਜੀ. ਵਿਦੇਸ਼ ਲਿਮਟਿਡ (ਓ. ਵੀ. ਐੱਲ.) ਦੇ ਨਾਲ ਹੀ ਉਸ ਦੀ ਚੀਨੀ ਸਾਂਝੇਦਾਰ ਸੀ. ਐੱਨ. ਪੀ. ਸੀ. ਅਤੇ ਮਲੇਸ਼ੀਆ ਦੀ ਪੈਟ੍ਰੋਨੈਸ ਨੇ ਵੀ ਬਲਾਕ ਤੋਂ ਖੁਦ ਨੂੰ ਵੱਖ ਕਰ ਲਿਆ ਹੈ। ਸੂਡਾਨ ’ਚ ਬਲਾਕ 2ਏ ਅਤੇ 4 ’ਚ ਓ. ਵੀ. ਐੱਲ. ਦੀ 25 ਫੀਸਦੀ ਹਿੱਸੇਦਾਰੀ ਸੀ, ਜਦੋਂ ਕਿ ਸੀ. ਐੱਨ. ਸੀ. ਪੀ. ਦੀ 40 ਫੀਸਦੀ ਅਤੇ ਪੈਟ੍ਰੋਨੈਸ ਦੀ 30 ਫੀਸਦੀ ਹਿੱਸੇਦਾਰੀ ਸੀ।

ਬਲਾਕ ’ਚ ਸੂਡਾਨ ਦੇ ਸੁਡਾਪੇਟ ਦੀ 5 ਫੀਸਦੀ ਹਿੱਸੇਦਾਰੀ ਸੀ। ਸੂਡਾਨ ਨੇ 2011 ਤੋਂ ਬਾਅਦ ਤੋਂ ਓ. ਵੀ. ਐੱਲ. ਅਤੇ ਬਲਾਕ ’ਚ ਉਸ ਦੇ ਸਾਂਝੇਦਾਰਾਂ ਨੂੰ ਭੁਗਤਾਨ ਨਹੀਂ ਕੀਤਾ ਸੀ। ਅਧਿਕਾਰੀ ਨੇ ਕਿਹਾ ਕਿ ਸੂਡਾਨ ’ਤੇ ਓ. ਵੀ. ਐੱਲ. ਦਾ ਕੁਲ ਬਕਾਇਆ 43.06 ਕਰੋੜ ਅਮਰੀਕੀ ਡਾਲਰ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ ਨੇ ਸੂਡਾਨ ਸਰਕਾਰ ਖਿਲਾਫ ਬਕਾਇਆ ਵਸੂਲਣ ਲਈ ਵਿਚੋਲਗੀ ਕਾਰਵਾਈ ਸ਼ੁਰੂ ਕੀਤੀ ਅਤੇ ਈ. ਪੀ. ਐੱਸ. ਏ. ਨੂੰ ਖਤਮ ਕਰ ਦਿੱਤਾ ਹੈ।


author

Karan Kumar

Content Editor

Related News