ਹੁਣ ਘਰ ਬੈਠੇ ਫੋਨ ਜ਼ਰੀਏ ਬਣਵਾਓ ਰਾਸ਼ਨ ਕਾਰਡ, ਜਾਣੋ ਆਸਾਨ ਤਰੀਕਾ

Friday, Aug 07, 2020 - 12:06 PM (IST)

ਨਵੀਂ ਦਿੱਲੀ : ਆਧਾਰ ਅਤੇ ਪੈਨ ਕਾਰਡ ਦੀ ਤਰ੍ਹਾਂ ਰਾਸ਼ਨ ਕਾਰਡ ਵੀ ਦੇਸ਼ ਦੇ ਨਾਗਰਿਕਾਂ ਲਈ ਜ਼ਰੂਰ ਦਸਤਾਵੇਜ਼ ਹੈ। ਇਸ ਦਾ ਇਸਤੇਮਾਲ ਸਿਰਫ਼ ਰਾਸ਼ਨ ਲੈਣ ਲਈ ਹੀ ਨਹੀਂ ਸਗੋਂ ਇਹ ਪਛਾਣ ਪੱਤਰ ਦੇ ਰੂਪ ਵਿਚ ਵੀ ਕੰਮ ਆਉਂਦਾ ਹੈ। ਸਰਕਾਰ ਨੇ 'ਵਨ ਨੇਸ਼ਨ ਵਨ ਰਾਸ਼ਨ ਕਾਰਡ' ਦੀ ਵਿਵਸਥਾ ਲਾਗੂ ਕਰ ਦਿੱਤੀ ਹੈ। ਇਸ ਵਿਵਸਥਾ ਤਹਿਤ ਕਿਸੇ ਵੀ ਸੂਬੇ ਦਾ ਰਾਸ਼ਨਕਾਰਡ ਧਾਰਕ ਦੇਸ਼ ਵਿਚ ਕਿਤੋਂ ਵੀ ਸਸਤੇ ਭਾਅ 'ਤੇ ਰਾਸ਼ਨ ਲੈ ਸਕਦਾ ਹੈ। ਜੇਕਰ ਤੁਹਾਡੇ ਕੋਲ ਅਜੇ ਵੀ ਰਾਸ਼ਨ ਕਾਰਡ ਨਹੀਂ ਹੈ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਹੁਣ ਤੁਸੀਂ ਘਰ ਬੈਠੇ-ਬੈਠੇ ਆਪਣੇ ਸਮਾਰਟਫੋਨ ਤੋਂ ਹੀ ਆਨਲਾਈਨ ਰਾਸ਼ਨ ਕਾਰਡ ਲਈ ਅਪਲਾਈ ਕਰਕੇ ਇਸ ਨੂੰ ਬਣਵਾ ਸਕਦੇ ਹੋ। ਇਸ ਲਈ ਸਾਰੇ ਸੂਬਿਆਂ ਨੇ ਆਪਣੇ ਵੱਲੋਂ ਵੈੱਬਸਾਈਟ ਬਣਾਈ ਹੈ। ਤੁਸੀਂ ਜਿਸ ਵੀ ਸੂਬੇ ਦੇ ਰਹਿਣ ਵਾਲੇ ਹੋ, ਉਥੋਂ ਦੀ ਵੈਬਸਾਈਟ 'ਤੇ ਜਾਓ ਅਤੇ ਰਾਸ਼ਨ ਕਾਰਡ ਲਈ ਅਲਪਾਈ ਕਰੋ।

ਇਹ ਵੀ ਪੜ੍ਹੋ: ਹੁਣ ਅਮਰੀਕਾ ਅਤੇ ਕੈਨੇਡਾ 'ਚ ਇਸ ਵਾਇਰਸ ਨੇ ਦਿੱਤੀ ਦਸਤਕ, 400 ਤੋਂ ਵਧੇਰੇ ਲੋਕ ਬੀਮਾਰ, ਅਲਰਟ ਜਾਰੀ

3 ਪ੍ਰਕਾਰ ਦੇ ਹੁੰਦੇ ਹਨ ਰਾਸ਼ਨ ਕਾਰਡ
ਗਰੀਬੀ ਰੇਖਾ ਦੇ ਉੱਤੇ  (APL)
ਗਰੀਬੀ ਰੇਖਾ ਦੇ ਹੇਠਾਂ  (BPL)

ਇਹ ਕੈਟੇਗਰੀ ਵਿਅਕਤੀ ਦੀ ਸਾਲਾਨਾ ਕਮਾਈ ਦੇ ਆਧਾਰ 'ਤੇ ਤੈਅ ਹੁੰਦੀ ਹੈ। ਇਸ ਦੇ ਇਲਾਵਾ ਵੱਖ-ਵੱਖ ਰਾਸ਼ਨ ਕਾਰਡ 'ਤੇ ਸਸਤੀਆਂ ਦਰਾਂ 'ਤੇ ਮਿਲਣ ਵਾਲੀ ਚੀਜ਼ਾਂ, ਉਨ੍ਹਾਂ ਦੀ ਮਾਤਰਾ ਵੱਖ-ਵੱਖ ਰਹਿੰਦੀ ਹੈ। ਇਹ ਪੇਂਡੂ ਅਤੇ ਸ਼ਹਿਰੀ ਖ਼ੇਤਰ ਦੇ ਆਧਾਰ 'ਤੇ ਵੀ ਵੱਖ-ਵੱਖ ਹੋ ਸਕਦੀ ਹੈ।

ਸ਼ਰਤਾਂ

  • ਰਾਸ਼ਨ ਕਾਰਡ ਬਣਵਾਉਣ ਲਈ ਵਿਅਕਤੀ ਦਾ ਭਾਰਤ ਦਾ ਨਾਗਰਿਕ ਹੋਣਾ ਲਾਜ਼ਮੀ ਹੈ।
  • ਵਿਅਕਤੀ ਕੋਲ ਕਿਸੇ ਹੋਰ ਸੂਬੇ ਦਾ ਰਾਸ਼ਨ ਕਾਰਡ ਨਹੀਂ ਹੋਣਾ ਚਾਹੀਦਾ ਹੈ।
  • ਜਿਸ ਦੇ ਨਾਮ 'ਤੇ ਰਾਸ਼ਨ ਕਾਰਡ ਬਣ ਰਿਹਾ ਹੈ, ਉਸ ਦੀ ਉਮਰ 18 ਸਾਲ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ।
  • 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਨਾਮ ਮਾਤਾ-ਪਿਤਾ ਦੇ ਰਾਸ਼ਨ ਕਾਰਡ ਵਿਚ ਸ਼ਾਮਲ ਕੀਤਾ ਜਾਂਦਾ ਹੈ।
  • ਇਕ ਪਰਵਾਰ ਵਿਚ ਪਰਿਵਾਰ ਦੇ ਮੁਖੀ ਦੇ ਨਾਮ 'ਤੇ ਰਾਸ਼ਨ ਕਾਰਡ ਹੁੰਦਾ ਹੈ।
  • ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਉਸ ਤੋਂ ਪਹਿਲਾਂ ਤੋਂ ਕੋਈ ਵੀ ਰਾਸ਼ਨ ਕਾਰਡ ਵਿਚ ਨਾਮ ਨਹੀਂ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਤੀਜੇ ਪੜਾਅ 'ਚ ਪਹੁੰਚੀਆਂ ਕੋਰੋਨਾ ਦੀਆਂ 6 ਵੈਕਸੀਨ, WHO ਨੇ ਕਿਹਾ 'ਕਾਮਯਾਬੀ ਦੀ ਗਾਰੰਟੀ ਫਿਲਹਾਲ ਨਹੀਂ'


ਇੰਝ ਕਰ ਸਕਦੇ ਹੋ ਅਪਲਾਈ

  • ਰਾਸ਼ਨ ਕਾਰਡ ਬਨਵਾਉਣ ਲਈ ਸਭ ਤੋਂ ਪਹਿਲਾਂ ਆਪਣੇ ਸੂਬੇ ਦੀ ਅਧਿਕਾਰਤ ਵੈਬਸਾਈਟ 'ਤੇ ਜਾਓ।
  • ਇਸ ਦੇ ਬਾਅਦ ਅਪਲਾਈ ਆਨਲਾਈਨ ਫਾਰ ਰਾਸ਼ਨ ਕਾਰਡ ਵਾਲੇ ਲਿੰਕ 'ਤੇ ਕਲਿੱਕ ਕਰੋ।
  • ਰਾਸ਼ਨ ਕਾਰਡ ਬਣਵਾਉਣ ਲਈ ਆਈ.ਡੀ. ਪਰੂਫ਼ ਦੇ ਤੌਰ 'ਤੇ ਆਧਾਰ ਕਾਰਡ, ਵੋਟਰ ਆਈ.ਡੀ., ਪਾਸਪੋਰਟ, ਹੈਲਥ ਕਾਰਡ, ਡਰਾਈਵਿੰਗ ਲਾਇਸੈਂਸ ਆਦਿ ਦਿੱਤਾ ਜਾ ਸਕਦਾ ਹੈ।
  • ਰਾਸ਼ਨ ਕਾਰਡ ਲਈ ਅਰਜ਼ੀ ਫ਼ੀਸ 05 ਰੁਪਏ ਤੋਂ ਲੈ ਕੇ 45 ਰੁਪਏ ਤੱਕ ਹੈ। ਅਪਲਾਈ ਕਰਨ ਦੇ ਬਾਅਦ ਫ਼ੀਸ ਜਮ੍ਹਾ ਕਰੋ ਅਤੇ ਐਪਲੀਕੇਸ਼ਨ ਸਬਮਿਟ ਕਰ ਦਿਓ।
  • ਐਪਲੀਕੇਸ਼ਨ ਸਬਮਿਟ ਹੋਣ ਦੇ ਬਾਅਦ ਇਸ ਨੂੰ ਫੀਲਡ ਵੈਰੀਫਿਕੇਸ਼ਨ ਲਈ ਭੇਜਿਆ ਜਾਂਦਾ ਹੈ।
  • ਅਧਿਕਾਰੀ ਫ਼ਾਰਮ ਵਿਚ ਭਰੀ ਜਾਣਕਾਰੀਆਂ ਦੀ ਜਾਂਚ ਕਰਕੇ ਪੁਸ਼ਟੀ ਕਰਦਾ ਹੈ।
  • ਆਮ ਤੌਰ 'ਤੇ ਇਹ ਜਾਂਚ ਅਰਜ਼ੀ ਦੇਣ ਦੇ 30 ਦਿਨ ਦੇ ਅੰਦਰ ਪੂਰੀ ਹੋ ਜਾਂਦੀ ਹੈ। ਇਸਦੇ ਬਾਅਦ ਅੱਗੇ ਦੀ ਪ੍ਰਕਿਰਿਆ ਹੁੰਦੀ ਹੈ।
  • ਸਾਰੀ ਡਿਟੇਲ ਵੈਰੀਫਾਈ ਹੋਣ ਦੇ ਬਾਅਦ ਰਾਸ਼ਨ ਕਾਰਡ ਬਣ ਜਾਂਦਾ ਹੈ ਅਤੇ ਜੇਕਰ ਕੋਈ ਜਾਣਕਾਰੀ ਗਲਤ ਪਾਈ ਜਾਂਦੀ ਹੈ ਤਾਂ ਬਿਨੈਕਰਤਾ 'ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ।

ਇਹ ਵੀ ਪੜ੍ਹੋ: ਚੀਨ 'ਚ ਇਕ ਹੋਰ ਵਾਇਰਸ ਨੇ ਦਿੱਤੀ ਦਸਤਕ, ਹੁਣ ਤੱਕ 7 ਲੋਕਾਂ ਦੀ ਮੌਤ


cherry

Content Editor

Related News