ਹੜ੍ਹਾਂ ਮਗਰੋਂ ਮੁਫ਼ਤ ਰਾਸ਼ਨ ਵੰਡਣ ਨੂੰ ਲੈ ਕੇ ਹੋਈ ਲੜਾਈ ’ਚ 4 ਨਾਮਜ਼ਦ
Saturday, Sep 27, 2025 - 04:59 PM (IST)

ਫਿਰੋਜ਼ਪੁਰ (ਪਰਮਜੀਤ ਸੋਢੀ) : ਥਾਣਾ ਆਰਿਫ ਕੇ ਦੇ ਅਧੀਨ ਆਉਂਦੇ ਪਿੰਡ ਨਿਹਾਲਾ ਲਵੇਰਾ ਵਿਖੇ ਫਲੱਡ ਆਉਣ ਕਰਕੇ ਪਿੰਡ ਵਿਚ ਮੁਫ਼ਤ ਰਾਸ਼ਨ ਵੰਡਣ ਲਈ ਟਰਾਲੀਆਂ ਆਉਣ ’ਤੇ ਰਾਸ਼ਨ ਲੈਣ ਨੂੰ ਲੈ ਕੇ ਹੋਈ ਲੜਾਈ ’ਚ ਪੁਲਸ ਨੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਰਣਧੀਰ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਨਿਹਾਲਾ ਲਵੇਰਾ ਨੇ ਦੱਸਿਆ ਕਿ ਫਲੱਡ ਆਉਣ ਕਰਕੇ ਪਿੰਡ ਵਿਚ ਮੁਫ਼ਤ ਰਾਸ਼ਨ ਵੰਡਣ ਲਈ ਟਰਾਲੀਆਂ ਆਉਣ ਅਤੇ ਰਾਸ਼ਨ ਲੈਣ ਨੂੰ ਲੈ ਕੇ 19 ਸਤੰਬਰ 2025 ਨੂੰ ਹਰਜਿੰਦਰ ਸਿੰਘ ਪੁੱਤਰ ਚੰਚਲ ਸਿੰਘ, ਅਕਾਸ਼ਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ ਪੁੱਤਚ ਚੰਚਲ ਸਿੰਘ ਅਤੇ ਲਵਪ੍ਰੀਤ ਸਿੰਘ ਪੁੱਤਰ ਹੀਰਾ ਸਿੰਘ ਵਾਸੀਅਨ ਪਿੰਡ ਨਿਹਾਲਾ ਲਵੇਰਾ ਨਾਲ ਲੜਾਈ ਹੋਈ ਸੀ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਰਣਧੀਰ ਸਿੰਘ ਦਾ ਹੁਣ ਤੱਕ ਰਾਜ਼ੀਨਾਮਾ ਨਾ ਹੋਣ ਕਰਕੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।