FD ਨਾਲ ਮੁਫਤ ''ਚ ਮਿਲ ਰਿਹੈ ਇਕ ਲੱਖ ਦਾ ਬੀਮਾ, ਕਵਰ ਹੋਣਗੀਆਂ 33 ਤਰ੍ਹਾਂ ਦੀਆਂ ਬੀਮਾਰੀਆਂ

10/15/2019 12:41:55 PM

ਨਵੀਂ ਦਿੱਲੀ — ਜੇਕਰ ਤੁਸੀਂ ਆਪਣੀ ਬਚਤ 'ਤੇ ਜ਼ਿਆਦਾ ਵਿਆਜ ਕਮਾਉਣਾ ਚਾਹੁੰਦੇ ਹੋ ਤਾਂ ਫਿਕਸਡ ਡਿਪਾਜ਼ਿਟ(FD) ਯੋਜਨਾਵਾਂ 'ਚ ਨਿਵੇਸ਼ ਇਕ ਚੰਗਾ ਵਿਕਲਪ ਸਾਬਤ ਹੋ ਸਕਦਾ ਹੈ। ਬੈਂਕ 'ਚ FD ਕਰਨਾ ਸਭ ਤੋਂ ਅਸਾਨ ਅਤੇ ਸੁਰੱਖਿਅਤ ਨਿਵੇਸ਼ ਵਿਕਲਪ ਮੰਨਿਆ ਜਾਂਦਾ ਹੈ। ICICI ਬੈਂਕ ਨੇ ਇਕ ਖਾਸ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਬੈਂਕ ਆਪਣੇ ਗਾਹਕਾਂ ਨੂੰ FD ਦੇ ਨਾਲ ਇਕ ਲੱਖ ਰੁਪਏ ਦਾ ਬੀਮਾ ਕਵਰ ਮੁਫਤ ਦੇ ਰਿਹਾ ਹੈ। ਯਾਨੀ ਕਿ FD ਦੇ ਜ਼ਰੀਏ ਤੁਹਾਡਾ ਪੈਸਾ ਵੀ ਵਧੇਗਾ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਇਲਾਜ ਵੀ ਮੁਫਤ ਹੋਵੇਗਾ। 

ਆਓ ਜਾਣਦੇ ਹਾਂ ਇਸ ਯੋਜਨਾ ਬਾਰੇ

ICICI ਬੈਂਕ ਦੀ ਇਸ ਖਾਸ ਯੋਜਨਾ ਦਾ ਨਾਮ ਹੈ FD ਹੈਲਥ, ਜਿਸ ਨਾਲ ਗਾਹਕਾਂ ਨੂੰ ਦੋਹਰਾ ਲਾਭ ਮਿਲੇਗਾ। ਯੋਜਨਾ ਦੇ ਤਹਿਤ ਗਾਹਕਾਂ ਨੂੰ ਸਾਲਾਨਾ 6.9 ਫੀਸਦੀ ਵਿਆਜ ਮਿਲੇਗਾ। 18 ਸਾਲ ਤੋਂ ਲੈ ਕੇ 50 ਸਾਲ ਦੀ ਉਮਰ ਤੱਕ ਦਾ ਕੋਈ ਵੀ ਵਿਅਕਤੀ ਆਪਣੇ ਨਾਂ 'ਤੇ 00 ਖੁੱਲ੍ਹਵਾ ਸਕਦਾ ਹੈ। 

ਕਵਰ ਹੋਣਗੀਆਂ 33 ਤਰ੍ਹਾਂ ਦੀਆਂ ਬੀਮਾਰੀਆਂ

ਇਹ ਬੀਮਾ ਤੁਹਾਨੂੰ ICICI ਲੋਮਬਾਰਡ ਵਲੋਂ ਮਿਲੇਗਾ। ਯੋਜਨਾ ਦੇ ਤਹਿਤ 33 ਤਰ੍ਹਾਂ ਦੀਆਂ ਬੀਮਾਰੀਆਂ ਦਾ ਕਵਰ ਮਿਲੇਗਾ। ਇਸ 'ਚ ਅਲਜ਼ਾਈਮਰ, ਕਿਡਨੀ ਫੇਲਓਰ, ਲੀਵਰ ਦੀ ਬੀਮਾਰੀ, ਪਾਰਕਸਿਨ, ਫੇਫੜੇ ਦੀ ਬੀਮਾਰੀ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਸ਼ਾਮਲ ਹਨ। ਇਹ ਬੀਮਾ ਇਕ ਸਾਲ ਤੱਕ ਦੀ ਮਿਆਦ ਲਈ ਮੁਫਤ ਹੋਵੇਗਾ। ਦੂਜੇ ਸਾਲ ਦੇ ਬਾਅਦ ਇਸ ਨੂੰ ਤੁਸੀਂ ਹਰ ਸਾਲ ਬਾਅਦ ਰੀਨਿਊ ਕਰਵਾ ਸਕਦੇ ਹੋ। 

FD ਦੇ ਨਿਯਮ

ਯੋਜਨਾ ਦੇ ਨਿਯਮਾਂ ਅਨੁਸਾਰ FD ਘੱਟੋ-ਘੱਟ 2 ਸਾਲ ਦੀ ਹੋਣੀ ਚਾਹੀਦੀ ਹੈ ਅਤੇ ਇਸ ਲਈ ਤੁਹਾਨੂੰ 2 ਤੋਂ 3 ਲੱਖ ਰੁਪਏ ਜਮ੍ਹਾਂ ਕਰਵਾਉਣੇ ਹੋਣਗੇ। ਹਾਲਾਂਕਿ ਤੁਸੀਂ ਚਾਹੋ ਤਾਂ ਮਚਿਊਰਿਟੀ ਪੀਰੀਅਡ ਇਸ ਤੋਂ ਜ਼ਿਆਦਾ ਦਾ ਵੀ ਰੱਖ ਸਕਦੇ ਹੋ। ਜੇਕਰ ਤੁਸੀਂ ਵੀ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਇਸ ਲਈ ਤੁਸੀਂ ICICI ਬੈਂਕ 'ਚ ਜਾ ਕੇ ਜਾਣਕਾਰੀ ਲੈ ਸਕਦੇ ਹੋ।


Related News