ਰਿਲਾਇੰਸ ਜੀਓ ਡਾਟਾ ਲੀਕ ਕਰਨ ਦੇ ਮਾਮਲੇ ''ਚ ਇੱਕ ਗ੍ਰਿਫਤਾਰ

Wednesday, Jul 12, 2017 - 09:51 AM (IST)

ਰਿਲਾਇੰਸ ਜੀਓ ਡਾਟਾ ਲੀਕ ਕਰਨ ਦੇ ਮਾਮਲੇ ''ਚ ਇੱਕ ਗ੍ਰਿਫਤਾਰ

ਮੁੰਬਈ— ਰਿਲਾਇੰਸ ਜੀਓ ਦੇ ਯੂਜ਼ਰਸ ਡਾਟਾ ਦੇ ਲੀਕ ਹੋਣ ਦੇ ਮਾਮਲੇ 'ਚ ਪੁਲਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਦੁਆਰਾ ਇਹ ਕਾਰਵਾਈ ਮੰਗਲਵਾਰ ਨੂੰ ਕੀਤੀ ਗਈ।  ਹਾਲਾਂਕਿ ਜੀਓ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਹ ਜਾਂਚ ਕਰ ਰਹੀ ਸੀ ਕਿ 100 ਮਿਲੀਅਨ ਤੋਂ ਜ਼ਿਆਦਾ ਗਾਹਕਾਂ ਦਾ ਵਿਅਕਤੀਗਤ ਡਾਟਾ ਮੈਜਿਕਿਪਕ ਡਾਟ ਕੌਮ ਨਾਮਕ ਵੈੱਬਸਾਈਟ ਉੱਤੇ ਲੀਕ ਹੋਇਆ ਜਾਂ ਨਹੀਂ।
ਜਾਣਕਾਰੀ ਦੇ ਅਨੁਸਾਰ ਪੁਲਸ ਅਧਿਕਾਰੀ ਨੇ ਜਾਂਚ ਦੇ ਸਿਲਸਿਲੇ ਵਿਚ  ਮੰਗਲਵਾਰ ਦੀ ਸ਼ਾਮ ਨੂੰ ਇਮਰਾਨ ਛਿਮਪਾ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਮੁੰਬਈ ਤੋਂ ਜਾਂਚ ਅਧਿਕਾਰੀਆਂ ਦੀ ਇੱਕ ਟੀਮ ਜਲਦ ਹੀ ਆਉਂਣ ਦੀ ਉਮੀਦ ਹੈ। ਰਾਜਸਥਾਨ ਦੇ ਸੁਜਾਨਗੜ੍ਹ ਸ਼ਹਿਰ ਵਿਚ ਇੱਕ ਸਥਾਨਕ ਇੰਟਰਨੈੱਟ ਕੈਫੇ ਦੇ ਮਾਲਕ ਨੇ ਪੁਸ਼ਟੀ ਕੀਤੀ ਹੈ ਕਿ ਛਿਮਪਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਉਸ ਨਾਲ  ਮੰਗਲਵਾਰ ਦੀ ਸਵੇਰ ਪੁਲਸ ਨੇ ਪੁੱਛ-ਗਿੱਛ ਕੀਤੀ ਸੀ। ਛਿਮਪਾ ਕੈਫੇ ਵਿਚ ਬਤੌਰ ਗਾਹਕ ਪਹੁੰਚਿਆ ਸੀ।


Related News