ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ CM ਮਾਨ, ਧਮਕੀਆਂ ਮਿਲਣ ਦੇ ਮਾਮਲੇ ''ਚ ਦਿੱਤਾ ਵੱਡਾ ਬਿਆਨ

Tuesday, Jul 22, 2025 - 03:20 PM (IST)

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ CM ਮਾਨ, ਧਮਕੀਆਂ ਮਿਲਣ ਦੇ ਮਾਮਲੇ ''ਚ ਦਿੱਤਾ ਵੱਡਾ ਬਿਆਨ

ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਨੂੰ ਧਮਕੀਆਂ ਮਿਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਦਰਬਾਰ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਐੱਸ ਜੀ. ਪੀ. ਸੀ. ਨਾਲ ਗੱਲਬਾਤ ਹੋਈ ਹੈ, ਈ-ਮੇਲ ਦੇ ਮਿਲੇ ਕੰਟੈਂਟ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਡੇ ਪੱਧਰ 'ਤੇ ਇਸ ਦੀ ਜਾਂਚ ਕਰ ਰਹੀ ਹੈ, ਆਈ. ਪੀ. ਐਡਰੈੱਸ ਮਿਲ ਗਏ ਹਨ। ਅਸੀਂ ਮੁਲਜ਼ਮਾਂ ਦੇ ਬੇਹੱਦ ਨੇੜੇ ਪਹੁੰਚ ਚੁੱਕੇ ਹਾਂ, ਸਕਿਓਰਿਟੀ ਨੂੰ ਮੁੱਖ ਰੱਖਦੇ ਹੋਏ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦੇ ਹਾਂ। 

ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਮਾੜੀ ਖ਼ਬਰ ਨੇ ਪਰਿਵਾਰ 'ਚ ਪਵਾਏ ਕੀਰਣੇ, ਇਕੋ ਝਟਕੇ "ਚ ਉੱਜੜ ਗਈਆਂ ਖੁਸ਼ੀਆਂ

ਮੁੱਖ ਮੰਤਰੀ ਨੇ ਕਿਹਾ ਕਿ ਉਸ ਜਗ੍ਹਾ ਲਈ ਕੋਤਾਹੀ ਨਹੀਂ ਵਰਤੀ ਜਾ ਸਕਦੀ, ਜਿੱਥੇ ਸਾਰੀ ਦੁਨੀਆ ਦੇ ਲੋਕ ਆਪਣੇ ਪਰਿਵਾਰਾਂ ਦੀ ਸਰੁੱਖਿਆ ਲਈ ਅਰਦਾਸ ਕਰਨ ਆਉਂਦੇ ਹੋਣ। ਦਰਬਾਰ ਸਾਹਿਬ ਦੀ ਸੁਰੱਖਿਆ ਲਈ ਪਹਿਲਾਂ ਤੋਂ ਹੀ ਅੰਦਰ ਅਤੇ ਬਾਹਰ ਸਿਵਲ ਵਰਦੀ ਵਿਚ ਜਵਾਨ ਤਾਇਨਾਤ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਦੀ ਸਰੁੱਖਿਆ ਵੀ ਵਧਾਈ ਜਾਵੇਗੀ। ਕਿਸੇ ਵੀ ਸ਼ਰਧਾਲੂ ਜਾਂ ਯਾਤਰੀ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਇਸ ਲਈ ਪੁਲਸ ਕਮਿਸ਼ਨਰ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। 

ਇਹ ਵੀ ਪੜ੍ਹੋ : PSPCL ਦੇ ਮੁਲਾਜ਼ਮ ਦਾ ਕਾਰਾ, ਬੱਤੀ ਕਦੋਂ ਆਵੇਗੀ ਪੁੱਛਣ 'ਤੇ ਪੇਚਕਸ ਮਾਰ ਵਿੰਨ੍ਹ 'ਤਾ ਬੰਦਾ

ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿਚ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਜਲਦੀ ਹੀ ਕੋਈ ਸੁਖਦ ਸੁਨੇਹਾ ਦਿੱਤਾ ਜਾਵੇ। ਦੁਨੀਆ ਵਿਚ ਜਿੱਥੇ ਮਰਜ਼ੀ ਜਾਣਾ ਪਵੇ ਪੁਖਤਾ ਸਬੂਤਾਂ ਦੇ ਆਧਾਰ 'ਤੇ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਕਾਰਵਾਈ ਕਰਾਂਗੇ। 

ਇਹ ਵੀ ਪੜ੍ਹੋ : ਪੰਜਾਬ : ਮੁਲਾਜ਼ਮਾਂ ਲਈ ਚੰਗੀ ਖ਼ਬਰ, ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News